ਆਈ ਤਾਜਾ ਵੱਡੀ ਖਬਰ
ਜਦੋਂ ਕਿਸੇ ਇੱਕ ਚੀਜ਼ ਨੂੰ ਲੈ ਕੇ ਦੋ ਅਲੱਗ ਅਲੱਗ ਵਿਚਾਰ ਬਣ ਜਾਂਦੇ ਹਨ ਤਾਂ ਮਤਭੇਦ ਪੈਦਾ ਹੋ ਜਾਂਦਾ ਹੈ। ਜੋ ਅੱਗੇ ਚੱਲ ਕੇ ਇਕ ਬਹੁਤ ਵੱਡੇ ਵਿਵਾਦ ਦਾ ਕਾਰਨ ਬਣ ਜਾਂਦਾ ਹੈ। ਜਿਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਸ਼ਾਂਤ ਮਈ ਹਾਲਤ ਨਾਜ਼ੁਕ ਮੋੜ ਉਪਰ ਆ ਕੇ ਰੁਕ ਜਾਂਦੇ ਹਨ ਜਦੋਂ ਸਥਿਤੀ ਕੁਝ ਵੀ ਬਣ ਸਕਦੀ ਹੈ। ਆਮ ਲੋਕਾਂ ਅਤੇ ਸਰਕਾਰ ਦੇ ਦਰਮਿਆਨ ਮੱਤਭੇਦ ਆਮ ਦੇਖੇ ਜਾਂਦੇ ਹਨ ਪਰ ਮੌਜੂਦਾ ਸਮੇਂ ਇਸ ਦਾ ਮਿਜ਼ਾਜ ਕੁੱਝ ਹੋਰ ਹੈ।
ਦਰਅਸਲ ਸੂਬੇ ਅੰਦਰ ਵਧ ਰਹੀ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਕਈ ਚੀਜ਼ਾਂ ਨੂੰ ਮੁੜ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਦੇ ਵਿੱਚ ਵੱਖ-ਵੱਖ ਕਲਾਸਾਂ ਦੇ ਵਿਦਿਅਕ ਅਦਾਰੇ ਵੀ ਸ਼ਾਮਲ ਹਨ। ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਅੰਦਰਲੇ ਵਿੱਦਿਅਕ ਅਦਾਰੇ 31 ਮਾਰਚ ਤੱਕ ਬੰਦ ਕਰ ਦਿੱਤੇ ਗਏ ਹਨ ਜਿਸ ਦੇ ਪ੍ਰਤੀ ਬੱਚਿਆਂ ਦੇ ਮਾਪਿਆਂ ਦਾ ਰੋਸ ਵੱਡੀ ਮਾਤਰਾ ਵਿੱਚ ਬਾਹਰ ਆ ਰਿਹਾ ਹੈ।
ਸਰਕਾਰ ਵੱਲੋਂ ਵਿੱਦਿਅਕ ਅਦਾਰੇ ਬੰਦ ਕਰਨ ਦੇ ਖ਼ਿਲਾਫ਼ ਸਕੂਲ ਮਾਲਕਾਂ, ਮਾਪਿਆ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਇਸ ਫੈਸਲੇ ਦਾ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸੰਬੋਧਨ ਕਰਦਿਆਂ ਸਕੂਲ ਮਾਲਕਾਂ ਨਿਰਮਲ ਸਿੰਘ ਬੁੱਟਰ, ਸੰਜੀਵ ਬਜਾਜ, ਗੁਰਵਿੰਦਰ ਸਿੰਘ ਅੌਲਖ, ਕੰਵਰ ਹਰਿੰਦਰ ਸਿੰਘ, ਕਾਕਾ ਸੰਧੂ ਤੇ ਕੁਲਬੀਰ ਸਿੰਘ ਸੰਧੂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਦੇ ਨਾਲ ਬੱਚਿਆਂ ਦਾ ਭਵਿੱਖ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ।
ਉਨ੍ਹਾਂ ਅੱਗੇ ਆਖਿਆ ਕਿ ਸਕੂਲਾਂ ਨੂੰ ਖੋਲ੍ਹਿਆ ਜਾਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਵਧੀਆ ਮਾਹੌਲ ਦੇ ਵਿਚ ਪੇਪਰ ਦੇ ਕੇ ਚੰਗੇ ਨੰਬਰ ਹਾਸਿਲ ਕਰ ਸਕਣ। ਜਥੇਦਾਰ ਚੰਦ ਸਿੰਘ ਡੋਡ, ਸੁਰਿੰਦਰ ਸੇਠੀ ਅਤੇ ਡਾ. ਹਰਨੇਕ ਸਿੰਘ ਭੁੱਲਰ ਨੇ ਕਿਹਾ ਕਿ ਇੱਕ ਪਾਸੇ ਦੇਸ਼ ਦਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬਾਰਡਰਾਂ ਉਪਰ ਬੈਠਾ ਹੋਇਆ ਹੈ ਉਥੇ ਦੂਜੇ ਪਾਸੇ ਪੰਜਾਬ ਦੀ ਸਰਕਾਰ ਵੱਲੋਂ ਮਾਰੂ ਨੀਤੀਆਂ ਦੇ ਨਾਲ ਲੋਕਾਂ ਦਾ ਘਾਣ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਮਾਸਕ ਨਾ ਪਾਉਣ ਨੂੰ ਲੈ ਕੇ ਕੱਟੇ ਜਾ ਰਹੇ ਚਲਾਨ ਦੇ ਸਬੰਧ ਵਿਚ ਬੋਲਦੇ ਹੋਏ ਆਖਿਆ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਦੀ ਇਹ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ। ਅਸੀਂ ਆਉਣ ਵਾਲੇ ਦਿਨਾਂ ਦੌਰਾਨ ਇਸ ਖ਼ਿਲਾਫ਼ ਇੱਕ ਵੱਡਾ ਸੰਘਰਸ਼ ਖੋਲਾਂਗੇ।
Previous Postਕਿਸਾਨ ਸੰਘਰਸ਼ ਤੇ ਏਨੇ ਸਮੇਂ ਤੋਂ ਚੁੱਪ ਬੈਠੇ ਅਕਸ਼ੇ ਵਲੋਂ ਹੁਣ ਆਇਆ ਇਹ ਟਵੀਟ ਸਾਰੇ ਪਾਸੇ ਹੋ ਗਈ ਚਰਚਾ
Next Postਸਾਵਧਾਨ : ਵਿਆਹ ਕਰਨ ਵਿਦੇਸ਼ ਗਏ ਪ੍ਰੀਵਾਰ ਨਾਲ ਪਿੱਛੋਂ ਪੰਜਾਬ ਚ ਜੋ ਕਾਂਡ ਹੋ ਗਿਆ ਸਭ ਰਹਿ ਗਏ ਹੈਰਾਨ