ਪੰਜਾਬ ਸਰਕਾਰ ਵਲੋਂ ਹੁਣ ਡਾਕਟਰਾਂ ਨੂੰ ਲੈਕੇ ਬਦਲਿਆ ਨਿਯਮ- ਕਰਨਾ ਪਵੇਗਾ ਇਹ ਕੰਮ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਅਤੇ ਸਿੱਖਿਆ ਨੂੰ ਲੈ ਕੇ ਸਰਕਾਰ ਵੱਲੋਂ ਬਹੁਤ ਸਾਰੇ ਸ਼ਲਾਘਾਯੋਗ ਕਦਮ ਚੁੱਕੇ ਜਾ ਰਹੇ ਹਨ। ਜਿੱਥੇ ਆਏ ਦਿਨ ਹੀ ਸਰਕਾਰ ਵੱਲੋਂ ਕੋਈ ਨਾ ਕੋਈ ਨਵਾਂ ਐਲਾਨ ਵੀ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਸਰਕਾਰ ਵਲੋਂ ਹੁਣ ਡਾਕਟਰਾਂ ਨੂੰ ਲੈ ਕੇ ਬਦਲਿਆ ਨਿਯਮ,ਕਰਨਾ ਪਵੇਗਾ ਇਹ ਕੰਮ , ਜਿਸ ਬਾਰੇ ਆਈ ਇਹ ਖ਼ਬਰ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਜਿਥੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੇ ਐਲਾਨ ਕੀਤੇ ਜਾ ਰਹੇ ਹਨ ਉਥੇ ਹੀ 15 ਅਗਸਤ ਦੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਐਲਾਨ ਕੀਤੇ ਗਏ ਹਨ। ਜਿੱਥੇ ਉਨ੍ਹਾਂ ਵੱਲੋਂ 75 ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਹੈ। ਉਥੇ ਹੀ ਉਨ੍ਹਾਂ ਵੱਲੋਂ ਨਵੇਂ ਭਰਤੀ ਕੀਤੇ ਜਾਣ ਵਾਲੇ MBBS ਡਾਕਟਰਾਂ ਦੀ ਨਿਯੁਕਤੀ ਨੂੰ ਲੈ ਕੇ ਵੀ ਨਵਾਂ ਐਲਾਨ ਕੀਤਾ ਗਿਆ ਹੈ।

ਉਨ੍ਹਾਂ ਵੱਲੋਂ ਐਲਾਨ ਕਰਦੇ ਹੋਏ ਆਖਿਆ ਗਿਆ ਹੈ ਕਿ ਹੁਣ ਪੰਜਾਬ ’ਚ MBBS ਡਾਕਟਰਾਂ ਦੀ ਨਿਯੁਕਤੀ ਵੱਡੇ ਹਸਪਤਾਲਾਂ ਵਿੱਚ ਕੀਤੇ ਜਾਣ ਦੀ ਬਜਾਏ ਪਹਿਲਾਂ ਉਹਨਾਂ ਦੀ ਤੈਨਾਤੀ ਮੁਹੱਲਾ ਕਲੀਨਿਕਾਂ ’ਚ ਹੋਵੇਗੀ। ਜਿੱਥੇ ਉਨ੍ਹਾਂ ਵੱਲੋਂ 2 ਤੋਂ 3 ਸਾਲ ਕੰਮ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਲਈ ਕੀਤੇ ਗਏ ਬਦਲਾਵ ਦੇ ਤਹਿਤ ਹੁਣ ਮੈਡੀਕਲ ਕਾਲਜਾਂ ਤੋਂ ਐੱਮ. ਬੀ. ਬੀ. ਐੱਸ. ਕਰਕੇ ਡਾਕਟਰ ਬਣਨ ਵਾਲਿਆਂ ਦੀ ਸਿੱਧੀ ਹਸਪਤਾਲਾਂ ਵਿਚ ਤਾਇਨਾਤੀ ਨਹੀਂ ਹੋਵੇਗੀ।

ਪਿੰਡਾਂ ਵਿੱਚ ਬਣਾਈਆਂ ਡਿਸਪੈਂਸਰੀਆਂ ਵਿਚ ਜਿਥੇ ਡਾਕਟਰਾਂ ਦੀ ਘਾਟ ਬਣੀ ਰਹਿੰਦੀ ਸੀ ਕਿਉਂਕਿ ਵਧੇਰੇ ਕਰਕੇ ਡਾਕਟਰਾਂ ਦੀ ਤੈਨਾਤੀ ਸ਼ਹਿਰਾਂ ਦੇ ਹੱਸਪਤਾਲਾਂ ਵਿੱਚ ਕੀਤੀ ਜਾ ਰਹੀ ਹੈ। ਉਥੇ ਹੀ ਹੁਣ ਪਿੰਡਾਂ ਵਿੱਚ ਬਿਹਤਰ ਸਿਹਤ ਸਹੂਲਤਾਂ ਮਿਲ ਜਾਣ ਕਾਰਨ ਸ਼ਹਿਰਾਂ ਦੇ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਘਟ ਜਾਵੇਗੀ ਅਤੇ ਉਹ ਮਰੀਜ਼ ਹੀ ਵੱਡੇ ਹਸਪਤਾਲਾਂ ਵਿੱਚ ਜਾਣਗੇ ਜਿਨ੍ਹਾਂ ਨੂੰ ਗੰਭੀਰ ਸਮੱਸਿਆ ਹੋਵੇਗੀ। ਮੁਹੱਲਾ ਕਲੀਨਿਕ ਦੇ ਵਿੱਚ ਸਰਕਾਰ ਵੱਲੋਂ ਜਿੱਥੇ ਡਾਕਟਰ ਅਤੇ ਸਟਾਫ ਨੂੰ ਮੁਹਇਆ ਕਰਵਾਇਆ ਗਿਆ ਹੈ ਉਥੇ ਹੀ ਲੋਕਾਂ ਦੇ ਟੈਸਟ ਕੀਤੇ ਜਾਣਗੇ।

75 ਦਵਾਈਆਂ ਵੀ ਮੁਹਲਾ ਕਲਿਨਿਕ ਵਿੱਚ ਉਪਲਧ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਮੁਹੱਲਾ ਕਲੀਨਿਕਾਂ ਦਾ ਸਮਾਂ ਵੀ ਨਿਰਧਾਰਿਤ ਕਰ ਦਿੱਤਾ ਗਿਆ ਹੈ।ਇਹ ਗਰਮੀਆਂ ਵਿੱਚ 8 ਤੋਂ 2 ਅਤੇ ਸਰਦੀਆਂ ਵਿੱਚ 9 ਤੋਂ 3 ਵਜੇ ਤੱਕ ਖੁੱਲ੍ਹਣਗੇ। ਮੁਹੱਲਾ ਕਲੀਨਿਕ ਵਿੱਚ ਆਉਣ ਵਾਲੇ ਮਰੀਜਾਂ ਦੀ ਜਾਣਕਾਰੀ ਟੈਬ ਰਾਹੀਂ ਸਿਹਤ ਵਿਭਾਗ ਨੂੰ ਦਿੱਤੀ ਜਾਵੇਗੀ। ਕਿਉਕਿ ਇਨ੍ਹਾਂ ਕਲੀਨਿਕਾਂ ‘ਚ ਮਰੀਜ਼ਾਂ ਦੀ ਜਾਣਕਾਰੀ ਆਨਲਾਈਨ ਹੋਵੇਗੀ।