ਪੰਜਾਬ ਸਰਕਾਰ ਵਲੋਂ ਇਹਨਾਂ ਸਕੂਲਾਂ ਨੂੰ ਲੈ ਕੇ ਆਈ ਵੱਡੀ ਖਬਰ, 31 ਅਗਸਤ ਤਕ ਦਾ ਦਿੱਤਾ ਗਿਆ ਸਮਾਂ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ, ਵਧ ਰਹੀ ਗਰਮੀ ਕਾਰਨ ਲੋਕ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ , ਉਥੇ ਹੀ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆ ਵੀ ਪੈਣ ਵਾਲੀਆਂ ਹਨ । ਇਨ੍ਹਾਂ ਛੁੱਟੀਆਂ ਵਿੱਚ ਹੁਣ ਕੁਝ ਹੀ ਦਿਨਾਂ ਦਾ ਸਮਾਂ ਬਾਕੀ ਹੈ, ਪਰ ਇਸੇ ਵਿਚਕਾਰ ਮਾਨ ਸਰਕਾਰ ਵਲੋ ਸਕੂਲਾਂ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ । ਦਰਅਸਲ ਪੰਜਾਬ ਦੇ ਟਰਾਂਸਪੋਰਟ ਮੰਤਰੀ ਵੱਲੋਂ ਹੁਣ ਸਕੂਲ ਪ੍ਰਬੰਧਕਾਂ ਦੇ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਹੁਣ ਸੂਬੇ ਦੇ ਪ੍ਰਬੰਧਕ ਪੰਜ ਅਗਸਤ ਤਕ ਬੱਸਾਂ ਦੇ ਪੁਰਾਣੇ ਬਕਾਇਆ ਟੈਕਸ ਭਰ ਦੇਣ । ਉਨ੍ਹਾਂ ਕਿਹਾ ਕਿ ਨਿਰਧਾਰਿਤ ਮਿਤੀ ਪਿੱਛੇ ਡਿਫਾਲਟਰ ਵਿਰੁੱਧ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ।

ਉਥੇ ਹੀ ਵੱਖ ਵੱਖ ਸਕੂਲ ਮੁਖੀਆਂ ਤੇ ਪ੍ਰਬੰਧਕਾਂ ਨਾਲ ਮੀਟਿੰਗ ਦੌਰਾਨ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਟੈਕਸ ਡਿਫਾਲਟਰ ਲਈ ਸਕੀਮ ਚਲਾਈ ਜਾ ਰਹੀ ਹੈ ਜਿਸ ਤਹਿਤ ਟੈਕਸ ਡਿਫਾਲਟਰਾਂ ਨੂੰ ਪੰਜ ਅਗਸਤ ਤੱਕ ਟੈਕਸ ਭਰਨ ਦਾ ਸਮਾਂ ਦਿੱਤਾ ਗਿਆ । ਜੇਕਰ ਉਹ ਪੰਜ ਅਗਸਤ ਤਕ ਟੈਕਸ ਨਹੀਂ ਭਰਦੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਦੇ ਨਿਰਦੇਸ਼ ਵੀਦਿੱਤੇ ਗਏ ਹਨ ।

ਜ਼ਿਕਰਯੋਗ ਹੈ ਕਿ ਜਿੱਥੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਚਲਾਈ ਜਾ ਰਹੀ ਸੇਫ ਸਕੂਲ ਵਾਹਨ ਸਕੀਮ ਸਹੀ ਮਾਅਨਿਆਂ ਚ ਲਾਗੂ ਕਰਨ ਲਈ ਸਕੂਲ ਪ੍ਰਬੰਧਕਾਂ ਉਨ੍ਹਾਂ ਵੱਲੋਂ ਪੂਰਨ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ , ਉੱਥੇ ਹੀ ਉਨ੍ਹਾਂ ਵੱਲੋਂ ਸਪੱਸ਼ਟ ਤੌਰ ਤੇ ਆਖ ਵੀ ਦਿੱਤਾ ਗਿਆ ਹੈ ਕਿ ਵਾਹਨਾਂ ਤੇ ਆਉਣ ਜਾਣ ਵਾਲੇ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਮਝੌਤਾ ਬਰਦਾਸ਼ ਨਹੀਂ ਕੀਤਾ ਜਾ ਸਕਦਾ ।

ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਕੂਲ ਬੱਸਾਂ ਚ ਨਿਯਮਾਂ ਮੁਤਾਬਕ ਰਹਿੰਦੀਆਂ ਕਮੀਆਂ ਹੁਣ ਜਲਦ ਹੀ ਪੂਰੀਆਂ ਕਰ ਲਈਆਂ ਜਾਣਗੀਆਂ , ਇੰਨਾ ਹੀ ਨਹੀਂ ਸਗੋਂ ਟਰਾਂਸਪੋਰਟ ਮੰਤਰੀ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਤੁਹਾਨੂੰ ਵੀ ਸਕੂਲ ਵਾਹਨਾਂ ਚ ਨਿਯਮਾਂ ਦੀ ਉਲੰਘਣਾ ਲੱਗਦੀ ਹੈ ਤਾਂ ਉਹ ਸਬੰਧਤ ਅਧਿਕਾਰੀਆਂ ਨੂੰ ਇਸ ਬਾਬਤ ਪੂਰੀ ਜਾਣਕਾਰੀ ਦੇਣ , ਉਨ੍ਹਾਂ ਕਿਹਾ ਸੁਰੱਖਿਆ ਦਾ ਖਾਸ ਧਿਆਨ ਰੱਖਦੇ ਹੋਏ ਪੂਰੀ ਜਾਂਚ ਪੜਤਾਲ ਕਰਕੇ ਹੀ ਆਪਣਾ ਬੱਚਾ ਬੱਸ ਦੇ ਵਿੱਚ ਭੇਜੋ ਤੇ ਉਨ੍ਹਾਂ ਕਿਹਾ ਇਸ ਲਈ ਹੁਣ ਸਾਰੇ ਸਕੂਲ ਦੀਆਂ ਬੱਸਾਂ ਉਪਰ ਸਕੂਲ ਦਾ ਨਾਂ ਅਤੇ ਮੋਬਾਇਲ ਨੰਬਰ ਲਿਖਣਾ ਜ਼ਰੂਰੀ ਹੈ ।