ਆਈ ਤਾਜਾ ਵੱਡੀ ਖਬਰ
ਅੱਜ ਮਾਨ ਸਰਕਾਰ ਨੂੰ ਪੰਜਾਬ ਵਿੱਚ ਬਣੇ 1 ਸਾਲ ਹੋਗਿਆ ਉਦੋਂ ਤੋਂ ਹੀ ਮਾਨ ਸਰਕਾਰ ਵਲੋਂ ਐਲਾਨ ਤੇ ਐਲਾਨ ਕੀਤੇ ਜਾ ਰਹੇ ਨੇ , ਇਸੇ ਵਿਚਾਲੇ ਹੁਣ ਪੰਜਾਬ ਸਰਕਾਰ ਵਲੋਂ ਪਿੰਡਾਂ ਲਈ ਵੱਡਾ ਐਲਾਨ ਕਰ ਦਿਤਾ ਹੈ ਜਿਸ ਤਹਿਤ ਹੁਣ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ । ਦੱਸਦਿਆਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਡਾ. ਅੰਬੇਡਕਰ ਉਤਸਵ ਧਾਮ ਪ੍ਰਾਜੈਕਟ ਤਹਿਤ ਸੂਬੇ ਦੇ 49 ਪਿੰਡਾਂ ‘ਚ ਕਮਿਊਨਿਟੀ ਸੈਂਟਰ ਬਣਾਉਣ ਜਾ ਰਹੀ ਹੈ। ਜਿਸ ਕਾਰਨ ਲੋਕਾਂ ਨੂੰ ਇਸ ਨਾਲ ਚੰਗੀਆਂ ਸਹੂਲਤਾਂ ਮਿਲਣਗੀਆਂ , ਇਹ ਜਾਣਕਾਰੀ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਵਲੋਂ ਦਿਤੀ ਗਈ ਓਹਨਾ ਵਲੋਂ ਦੱਸਿਆ ਗਿਆ ਕਿ ਇਹ ਕਮਿਊਨਿਟੀ ਸੈਂਟਰ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਅਧੀਨ ਸ਼ੁਰੂ ਕੀਤੇ ਗਏ ਹਨ ।
ਇਹਨਾਂ ਹੀ ਨਹੀਂ ਸਗੋਂ ਉਨ੍ਹਾਂ ਵਲੋਂ ਦੱਸਿਆ ਗਿਆ ਕਿ ਇੱਕ ਕਮਿਊਨਿਟੀ ਸੈਂਟਰ ਦੀ ਸਥਾਪਨਾ ਤੇ ਲਗਭਗ 25 ਲੱਖ, ਜਦਕਿ ਕੁੱਲ 12 ਕਰੋੜ 25 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਇਹਨਾਂ ਹੋ ਸਗੋਂ ਉਨ੍ਹਾਂ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸੈਂਟਰ 50 ਫ਼ੀਸਦੀ ਅਨੁਸੂਚਿਤ ਜਾਤੀ ਆਬਾਦੀ ਵਾਲੇ ਪਿੰਡਾਂ ‘ਚ ਬਣਾਏ ਜਾਣਗੇ।
ਦਿੱਤੀ ਗਈ ਜਾਣਕਾਰੀ ਮੁਤਾਬਕ ਪੰਜਾਬ ਦੇ ਜ਼ਿਲ੍ਹਾ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸਿੱਖਾਂ ਵਾਲਾ, ਮਚਾਕੀ ਮੱਲ ਸਿੰਘ, ਦੇਵੀ ਵਾਲਾ, ਨੱਥੂਵਾਲਾ, ਢਾਬ ਸ਼ੇਰ ਸਿੰਘ ਵਾਲਾ, ਮਾਨਸਾ ਜ਼ਿਲ੍ਹੇ ਦੇ ਪਿੰਡ ਚਕੇਰੀਆਂ, ਸਹਾਰਨਾ, ਫਰੀਦਕੇ, ਮਲਕੋਂ, ਸ਼ੇਰਖਾਂ ਵਾਲਾ, ਕਾਸਿਮਪੁਰ ਛੀਨਾ, ਹਸਨਪੁਰ, ਰਿਉਦ ਕਲਾਂ, ਮਲਕਪੁਰ ਭੀਮਲਾ, ਲੱਖੀਵਾਲ, ਉਡੱਤ ਸੈਦੇਵਾਲਾ, ਨਰਿੰਦਰਪੁਰਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਅਜਨੇਰ, ਜੱਲਾ, ਅਮਲੋਹ, ਅਮਲੋਹ , ਕੋਟਲਾ ਬਜਵਾੜਾ, ਤੁਰਾਂ, ਜੱਲੋਵਾਲ, ਕੋਟਲਾ ਅਜਨੇਰ
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬੁਰਜ ਸਿਧਵਾਂ, ਘੁਮਿਆਰਾ ਖੇੜਾ, ਝੋਰੜਾ, ਖਾਨੇ ਕੀ ਢਾਬ, ਰੱਖੜੀਆਂ, ਚੱਕ ਚੂਹੇਵਾਲਾ, ਚੱਕ ਗੰਡਾ ਸਿੰਘ ਵਾਲਾ, ਲੱਖੇਵਾਲੀ, ਮਹਿਣਾ, ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਮਹਾਲੋਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਅਜਨੇਰ, ਜੱਲਾ, ਅਮਲੋਹ, ਅਮਲੋਹ (ਖਮਨਾ), ਕੋਟਲਾ ਬਜਵਾੜਾ, ਤੁਰਾਂ, ਜੱਲੋਵਾਲ, ਕੋਟਲਾ ਅਜਨੇਰ, ਕੁੰਭਰਾ, ਮਨੇਲਾ, ਨਬੀਪੁਰ, ਨੂਰਪੁਰਾ, ਰਾਏਪੁਰ ਰੈਣ, ਰਾਂਣਵਾਂ, ਸੈਦਪੁਰਾ, ਸ਼ਹੀਦਗੜ੍ਹ ਅਤੇ ਲਾਡਪੁਰ ਜ਼ਿਲ੍ਹਾ ਪਟਿਆਲਾ ਦੇ ਪਿੰਡ ਬਠੋਈ ਖ਼ੁਰਦ, ਰਾਮਨਗਰ ਬਖਸ਼ੀਵਾਲਾ, ਚੁਨਾਗਰਾ, ਤਰੇਨ ਜ਼ਿਲ੍ਹਾ ਸੰਗਰੂਰ ਦਾ ਪਿੰਡ ਕਿਲਾ ਹਕੀਮਾ, ਨੂੰ ਕਮਿਊਨਿਟੀ ਸੈਂਟਰ ਬਣਾਉਣ ਲਈ ਚੁਣਿਆ ਗਿਆ ਹੈ। ਜਿਸ ਕਾਰਨ ਐਥੇ ਰਹਿਣ ਵਾਲਿਆਂ ਨੂੰ ਵੱਡਾ ਲਾਹਾ ਮਿਲੇਗਾ l
Previous Post19 ਸਾਲਾਂ ਨੌਜਵਾਨ ਨੇ ਦੁਨੀਆ ਤੋਂ ਜਾਂਦੇ ਜਾਂਦੇ ਚਾਰ ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ
Next Postਪ੍ਰੇਮਿਕਾ ਨੇ ਕਰਤੀ ਸੀ ਮੁੰਡੇ ਨੂੰ ਵਿਆਹ ਤੋਂ ਨਾਂਹ, ਨੋਟ ਲਿਖ ਚੁਕਿਆ ਖੌਫਨਾਕ ਕਦਮ