ਆਈ ਤਾਜ਼ਾ ਵੱਡੀ ਖਬਰ
ਵੱਖ ਵੱਖ ਵਿਭਾਗਾਂ ਵਿੱਚ ਸਰਕਾਰ ਵਲੋ ਜਿੱਥੇ ਸਖ਼ਤੀ ਵਿੱਚ ਵਾਧਾ ਕੀਤਾ ਗਿਆ ਹੈ। ਉਥੇ ਹੀ ਵਿਭਾਗਾਂ ਦੇ ਕਰਮਚਾਰੀਆਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵੱਲੋਂ ਬਹੁਤ ਸਾਰੇ ਬਦਲਾਅ ਵੀ ਲਗਾਤਾਰ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਚੁੱਕੇ ਜਾ ਰਹੇ ਇਨ੍ਹਾਂ ਕਦਮਾਂ ਦੇ ਨਾਲ ਜਿੱਥੇ ਬਹੁਤ ਸਾਰੇ ਕਰਮਚਾਰੀਆਂ ਵਿਚ ਖੁਸ਼ੀ ਦੇਖੀ ਜਾਂਦੀ ਹੈ ਉਥੇ ਹੀ ਕੁਝ ਕਰਮਚਾਰੀਆਂ ਵੱਲੋਂ ਇਨ੍ਹਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਜਿਥੇ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਉਪਰ ਸਮੇਂ ਸੀਮਾ ਨੂੰ ਲੈ ਕੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਕਿ ਸਾਰਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਡਿਊਟੀ ਉਪਰ ਸਮੇਂ ਸਿਰ ਆਇਆ ਜਾਵੇ, ਉਥੇ ਹੀ ਉਨ੍ਹਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਸਾਰੇ ਵਿਭਾਗਾਂ ਵਿਚ ਅਧਿਕਾਰੀਆਂ ਨੂੰ ਇਕ ਸਾਲ ਬਾਅਦ ਬਦਲ ਦਿੱਤਾ ਜਾਵੇਗਾ।
ਹੁਣ ਪੰਜਾਬ ਸਰਕਾਰ ਵੱਲੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇਨ੍ਹਾਂ ਦੀਆਂ ਛੁੱਟੀਆਂ ਸਖ਼ਤੀ ਨਾਲ ਰੱਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ 4 ਅਪ੍ਰੈਲ ਨੂੰ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਦੀ ਬਰਨਾਲਾ ਵਿੱਚ ਰਿਹਾਇਸ਼ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਜਦ ਕਿ ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਪ੍ਰਦਰਸ਼ਨ ਕਰਨ ਉਪਰ ਰੋਕ ਲਗਾ ਦਿੱਤੀ ਗਈ ਹੈ। ਅਧਿਆਪਕਾਂ ਵੱਲੋਂ ਚੁੱਕੇ ਗਏ ਇਸ ਕਦਮ ਦੇ ਨਾਲ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਗੁੱਸੇ ਵਿੱਚ ਨਜ਼ਰ ਆਈ।
ਜਿੱਥੇ ਇਸ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਵਾਲੇ ਅਧਿਆਪਕਾਂ ਦੀਆਂ 4 ਅਪ੍ਰੈਲ ਨੂੰ ਜ਼ਰੂਰੀ ਕੰਮ ਜਾਂ ਕੋਈ ਘਰੇਲੂ ਕੰਮ ਕਹਿ ਕੇ ਲਈਆਂ ਗਈਆਂ ਛੁੱਟੀਆਂ ਨੂੰ ਰੱਦ ਕਰਨ ਦੇ ਸਖਤ ਆਦੇਸ਼ ਜਾਰੀ ਕੀਤੇ ਗਏ ਹਨ। ਜਦ ਕਿ ਇਹ ਈ ਈ ਟੀ ਅਧਿਆਪਕਾਂ ਵੱਲੋਂ ਆਪਣੀ ਅਸਲ ਪੋਸਟ ਤੋਂ ਦੂਰ ਹੋ ਕੇ ਕਿਤੇ ਹੋਰ ਡੈਪੂਟੇਸ਼ਨ ਤੇ ਕੰਮ ਕਰਨ ਵਾਲੇ ਫ਼ੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਉੱਥੇ ਹੀ ਡੈਮੋਕ੍ਰੇਟਿਕ ਟੀਚਰ ਫ਼ਰੰਟ ਦੇ ਪੰਜਾਬ ਪ੍ਰਧਾਨ ਵਿਕਰਮ ਦੇਵ ਨੇ ਆਖਿਆ ਹੈ ਕਿ ਚੋਣਾਂ ਤੋਂ ਪਹਿਲਾਂ ਜਿੱਥੇ ਇਸ ਸਰਕਾਰ ਵੱਲੋਂ ਨਰਮੀ ਨਾਲ ਕੰਮ ਕਰਨ ਦਾ ਭਰੋਸਾ ਦਿਵਾਇਆ ਗਿਆ ਸੀ ਉਥੇ ਹੀ ਹੁਣ ਸਖ਼ਤੀ ਵਰਤੀ ਜਾ ਰਹੀ ਹੈ। ਰਾਜਾ ਵੜਿੰਗ ਵੱਲੋਂ ਵੀ ਇਸ ਉੱਪਰ ਆਮ ਆਦਮੀ ਪਾਰਟੀ ਤੇ ਤੰਜ ਕੱਸਿਆ ਗਿਆ ਹੈ, ਕੀ ਇਹ ਕਿਸ ਤਰ੍ਹਾਂ ਦਾ ਬਦਲਾਅ ਹੈ ਜਿਥੇ ਲੋਕਾਂ ਨੂੰ ਆਪਣੇ ਹੱਕ ਲਈ ਲੜਣਾ ਗੁਨਾਹ ਦੱਸਿਆ ਜਾ ਰਿਹਾ ਹੈ। ਉੱਥੇ ਹੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਸਾਰੇ ਅਧਿਆਪਕਾਂ ਦੀਆਂ ਛੁੱਟੀਆਂ ਰੱਦ ਕਰਨ ਦੇ ਹੁਕਮ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਦਿੱਤੇ ਹਨ।
Previous Postਪੰਜਾਬ ਚ ਇਥੇ ਸਮਸ਼ਾਨ ਘਾਟ ਚ ਹੋਗੀ ਇਹ ਅਨੁੱਖੀ ਘਟਨਾ, ਪਈਆਂ ਭਾਜੜਾਂ – ਸਾਰੇ ਰਹਿ ਗਏ ਹੈਰਾਨ
Next Postਯੂਕਰੇਨ ਤੋਂ ਆਈ ਅਜਿਹੀ ਦਿਲ ਨੂੰ ਝੰਜੋੜਨ ਵਾਲੀ ਤਸਵੀਰ ਕਿ ਹਰੇਕ ਦੀ ਨਮ ਹੋਈ ਅੱਖ- ਤਾਜਾ ਵੱਡੀ ਖਬਰ