ਪੰਜਾਬ ਸਰਕਾਰ ਨੇ NRI’s ਲਈ ਲਈ ਕਰਤਾ ਇਹ ਵੱਡਾ ਐਲਾਨ – ਜਨਤਾ ਚ ਛਾਈ ਖੁਸ਼ੀ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹਨ ਤੇ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਪਾਰਟੀ ਦੇ ਵਿੱਚ ਵੱਡੀ ਫੇਰਬਦਲ ਵੇਖਣ ਨੂੰ ਮਿਲੀ । ਜਿੱਥੇ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦੇ ਅਹੁਦੇ ਤੇ ਬੈਠ ਕੇ ਹੁਣ ਕਾਰਜ ਕਰਨੇ ਸ਼ੁਰੂ ਕਰ ਦਿੱਤੇ ਹਨ । ਹੁਣ ਤਕ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਪੰਜਾਬੀਆਂ ਦੇ ਲਈ ਕਈ ਵੱਡੇ ਐਲਾਨ ਕਰ ਦਿੱਤੇ ਗਏ ਹਨ । ਪਰ ਹੁਣ ਚਰਨਜੀਤ ਸਿੰਘ ਚੰਨੀ ਵੱਲੋਂ ਐਨ .ਆਰ. ਆਈ .ਵੀਰਾਂ ਦੇ ਲਈ ਅਤੇ ਜਿਨ੍ਹਾਂ ਦਾ ਮਕਾਨ ਲਾਲ ਲਕੀਰ ਦੇ ਅੰਦਰ ਆਉਂਦਾ ਹੈ, ਉਨ੍ਹਾਂ ਲੋਕਾਂ ਦੇ ਲਈ ਇਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ । ਜਿਸ ਨੂੰ ਲੈ ਕੇ ਹੁਣ ਲੋਕਾਂ ਦੇ ਵਿਚ ਕਾਫੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ ਤੇ ਲੋਕ ਹੁਣ ਚਰਨਜੀਤ ਸਿੰਘ ਚੰਨੀ ਨੂੰ ਜਿੱਥੇ ਦੁਆਵਾਂ ਦੇ ਰਹੇ ਹਨ ਉੱਥੇ ਹੀ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਤੇ ਕਾਫੀ ਖੁਸ਼ੀ ਦਾ ਪ੍ਰਗਟਾਵਾ ਵੀ ਕਰ ਰਹੇ ਹਨ ।

ਦਰਅਸਲ ਹੁਣ” ਮੇਰਾ ਘਰ ਮੇਰੇ ਨਾਂ “ਦੀ ਯੋਜਨਾ ਹੁਣ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ।ਜਿਸ ਯੋਜਨਾ ਦੇ ਤਹਿਤ ਹੁਣ ਪੰਜਾਬ ਵਿੱਚ ਲਾਲ ਲਕੀਰ ਵਾਲੀ ਜ਼ਮੀਨ ਤੇ ਰਹਿਣ ਵਾਲੇ ਲੋਕ ਆਪਣੇ ਘਰਾਂ ਦੇ ਮਾਲਕ ਹੋਣਗੇ । ਅੱਜ ਕੈਬਨਿਟ ਬੈਠਕ ਦੀ ਇਕ ਅਹਿਮ ਮੀਟਿੰਗ ਹੋਈ । ਜਿਸ ਮੀਟਿੰਗ ਦੇ ਵਿੱਚ ਇਸ ਯੋਜਨਾ ਤੇ ਹੁਣ ਮੋਹਰ ਲਗਾ ਦਿੱਤੀ ਗਈ ਹੈ । ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਹੁਣ ਐਨ .ਆਰ. ਆਈ ਜੋ ਵਿਦੇਸ਼ਾਂ ਵਿਚ ਰਹਿ ਰਹੇ ਹਨ ,ਉਨ੍ਹਾਂ ਨੂੰ ਲੈ ਕੇ ਵੀ ਇੱਕ ਵੱਡਾ ਫੈਸਲਾ ਲਿਆ ਹੈ ।ਪੰਜਾਬ ਸਰਕਾਰ ਨੇ ਐਨ .ਆਰ .ਆਈਜ਼ ਦੀਆਂ ਜ਼ਮੀਨਾਂ ਨੂੰ ਲੈ ਕੇ ਉਨ੍ਹਾਂ ਦੀਆਂ ਜੋ ਚਿੰ-ਤਾ-ਵਾਂ ਸਨ , ਉਨ੍ਹਾਂ ਨੂੰ ਹੁਣ ਪੰਜਾਬ ਸਰਕਾਰ ਨੇ ਦੂਰ ਕਰ ਦਿੱਤਾ ਹੈ ।

ਚਰਨਜੀਤ ਸਿੰਘ ਚੰਨੀ ਦੀ ਪੰਜਾਬ ਸਰਕਾਰ ਨੇ ਹੁਣ ਫ਼ੈਸਲਾ ਦਿੱਤਾ ਹੈ ਕਿ ਪੂਰੇ ਪੰਜਾਬ ਵਿਚ ਐੱਨ .ਆਰ. ਆਈਜ਼ ਦੀਆਂ ਜ਼ਮੀਨਾਂ ਯਾ ਫਿਰ ਮਕਾਨਾਂ ਨੂੰ ਨਿਸ਼ਾਨਦੇਹੀ ਦੇ ਕੇ ਜ਼ਮੀਨ ਦੇ ਰਿਕਾਰਡ ਵਿਚ ਦਰਜ ਕਰ ਲਿਆ ਜਾਵੇਗਾ । ਇਸ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਨਵਾਂ ਕਾਨੂੰਨ ਜਲਦ ਹੀ ਲਿਆਇਆ ਜਾਵੇਗਾ । ਜਿਸ ਕਾਨੂੰਨ ਦੇ ਤਹਿਤ ਐਨ .ਆਰ .ਆਈਜ਼ ਦੇ ਮਾਲਕਾਨਾ ਹੱਕ ਵਿੱਚ ਹੋਣ ਵਾਲੇ ਹੇਰ ਫੇਰ ਨੂੰ ਰੋਕਿਆ ਜਾ ਸਕੇਗਾ । ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿਚ ਐੱਨ .ਆਰ .ਆਈਜ਼ ਦੀਆਂ ਜ਼ਮੀਨਾਂ ਤੇ ਨਾਜਾਇਜ਼ ਕਬਜ਼ਿਆਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਸਨ ।

ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਵੱਲੋਂ ਉਕਤ ਐਲਾਨ ਕਰ ਕੇ ਐੱਨ. ਆਰ .ਆਈ ਵੀਰਾਂ ਨੂੰ ਕਾਫ਼ੀ ਰਾਹਤ ਦਿੱਤੀ ਗਈ ਹੈ । ਜ਼ਿਕਰਯੋਗ ਹੈ ਕਿ ਪੰਜਾਬ ਦੇ ਜ਼ਿਆਦਾਤਰ ਲੋਕ ਵਿਦੇਸ਼ਾਂ ਦੇ ਵਿਚ ਗਏ ਹੋਏ ਹਨ । ਜਿਨ੍ਹਾਂ ਦੀਆਂ ਪਿੱਛੇ ਜ਼ਮੀਨਾਂ ਵੀ ਹੁੰਦੀਆਂ ਹਨ, ਜਦੋਂ ਵਿਦੇਸ਼ ਰਹਿੰਦੇ ਲੋਕ ਕਈ ਕਈ ਸਾਲ ਵਾਪਸ ਨਹੀਂ ਮੁੜਦੇ, ਤਾਂ ਇਨ੍ਹਾਂ ਦੀਆਂ ਜ਼ਮੀਨਾਂ ਦੇ ਉੱਪਰ ਕਬਜ਼ੇ ਕਰ ਲਏ ਜਾਂਦੇ ਹਨ । ਬੀਤੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਅਜਿਹੇ ਮਾਮਲੇ ਵਧ ਰਹੇ ਸਨ । ਜਿਸ ਦੇ ਚੱਲਦੇ ਹੁਣ ਪੰਜਾਬ ਸਰਕਾਰ ਤੇ ਵੱਲੋਂ ਐੱਨ .ਆਰ .ਆਈਜ਼ ਵੀਰਾਂ ਦੀਆਂ ਪ੍ਰੇਸ਼ਾਨੀਆਂ ਨੂੰ ਸਮਝਦੇ ਹੋਏ ਉਕਤ ਫਰਮਾਨ ਸੁਣਾਇਆ ਗਿਆ ਹੈ ।