ਆਈ ਤਾਜਾ ਵੱਡੀ ਖਬਰ
ਕੋਈ ਵੀ ਦੇਸ਼ ਉਹ ਸਮੇਂ ਹੀ ਤਰੱਕੀ ਕਰ ਸਕਦਾ ਹੈ ਜਦੋਂ ਉਸ ਦੇਸ਼ ਦੇ ਪਿੱਲਰ ਮਜ਼ਬੂਤ ਹੋਣ। ਦੇਸ਼ ਦੇ ਕਾਮਯਾਬ ਹੋਣ ਦੇ ਪਿੱਛੇ ਵੱਖ ਵੱਖ ਰੂਪ ਵਿਚ ਲੋਕਾਂ ਵੱਲੋਂ ਕੰਮ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਸਿਹਤ ਅਤੇ ਤਕਨੀਕ ਤੋਂ ਇਲਾਵਾ ਬੱਚੇ ਇਸ ਦੇਸ਼ ਦਾ ਅਹਿਮ ਪਿੱਲਰ ਹੁੰਦੇ ਹਨ ਜੋ ਆਪਣੇ ਦੇਸ਼ ਦਾ ਆਉਣ ਵਾਲਾ ਭਵਿੱਖ ਨਿਰਧਾਰਤ ਕਰਦੇ ਹਨ ਅਤੇ ਇਨ੍ਹਾਂ ਬੱਚਿਆਂ ਦਾ ਭਵਿੱਖ ਉੱਜਲ ਕਰਨ ਦੇ ਲਈ ਸਰਕਾਰ ਵੱਲੋਂ ਵੱਖ-ਵੱਖ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।
ਜਿਸ ਦੇ ਤਹਿਤ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਇਸ ਬੁੱਧਵਾਰ ਨੂੰ ਇਕ ਅਹਿਮ ਐਲਾਨ ਕਰਦੇ ਹੋਏ ਲੋਕਾਂ ਦੇ ਚਿਹਰਿਆਂ ਉੱਪਰ ਖੁਸ਼ੀ ਲਿਆ ਦਿੱਤੀ। ਆਪਣੇ ਇਸ ਐਲਾਨ ਦੇ ਵਿੱਚ ਸਿੱਖਿਆ ਮੰਤਰੀ ਨੇ ਪੰਜਾਬ ਦੇ 1,377 ਹੋਰ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਕੀਤੇ ਗਏ ਐਲਾਨ ਅਨੁਸਾਰ ਪੰਜਾਬ ਵਿੱਚ ਹੁਣ ਤੱਕ 7,823 ਆਮ ਸਰਕਾਰੀ ਸਕੂਲਾਂ ਨੂੰ ਹੁਣ ਸਮਾਰਟ ਸਕੂਲਾਂ ‘ਚ ਤਬਦੀਲ ਕੀਤਾ ਜਾ ਚੁੱਕਿਆ ਹੈ।
ਪੰਜਾਬ ਦੇ ਵਿੱਚ ਕੁੱਲ ਸਰਕਾਰੀ ਸਕੂਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਇਨ੍ਹਾਂ ਦੀ ਗਿਣਤੀ 19,130 ਹੈ ਜਿਸ ਵਿਚੋਂ 41 ਪ੍ਰਤੀਸ਼ਤ ਸਕੂਲ ਪਹਿਲਾਂ ਹੀ ਇਹ ਸਮਾਰਟ ਸਕੂਲ ਬਣਾ ਦਿੱਤੇ ਗਏ ਹਨ। ਸਰਕਾਰ ਵੱਲੋਂ ਇਹ ਟੀਚਾ ਮਿਥਿਆ ਗਿਆ ਹੈ ਕਿ ਇਹਨਾਂ ਪੰਜ ਸਾਲਾਂ ਦੇ ਅੰਦਰ ਹੀ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਵਿੱਚ ਬਦਲ ਦਿੱਤਾ ਜਾਵੇਗਾ। ਸਰਕਾਰ ਇਸ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦਾ ਆਧੁਨਿਕਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਜਿਸ ਅਧੀਨ ਸਰਕਾਰ ਇਨ੍ਹਾਂ ਸਾਰੇ ਸਮਾਰਟ ਸਕੂਲਾਂ ਦੇ ਵਿਚ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹੈ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਆਖਿਆ ਕਿ ਇਸ ਸਮੇਂ ਅਪਗ੍ਰੇਡ ਕੀਤੇ ਜਾਣ ਵਾਲੇ 1,377 ਸਕੂਲਾਂ ਦੇ ਵਿੱਚ 560 ਸਕੂਲ ਸ਼ਹਿਰੀ ਖੇਤਰਾਂ ਅਤੇ 817 ਸਕੂਲ ਪੇਂਡੂ ਖੇਤਰਾਂ ਦੇ ਨਾਲ ਸਬੰਧਤ ਹਨ। ਜਿਨ੍ਹਾਂ ਨੂੰ ਅਪਗ੍ਰੇਡ ਕਰਨ ਵਾਸਤੇ ਸਰਕਾਰ ਵੱਲੋਂ 209.77 ਕਰੋੜ ਰੁਪਏ ਦਾ ਬਜਟ ਸ਼ਹਿਰੀ ਖੇਤਰ ਦੇ ਸਕੂਲਾਂ ਵਾਸਤੇ ਅਤੇ 147.56 ਕਰੋੜ ਰੁਪਏ ਦਾ ਬਜਟ ਪੇਂਡੂ ਖੇਤਰ ਦੇ ਸਕੂਲਾਂ ਵਾਸਤੇ ਖਰਚ ਕਰਨ ਦੀ ਯੋਜਨਾ ਬਣਾਈ ਗਈ ਹੈ।
Previous Postਹੁਣੇ ਹੁਣੇ ਇੰਡੀਆ ਦੀ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ, ਛਾਇਆ ਸੋਗ
Next Postਕਿਸਾਨ ਅੰਦੋਲਨ : 8 ਦਸੰਬਰ ਬਾਰੇ ਹੋ ਗਿਆ ਇਹ ਵੱਡਾ ਐਲਾਨ, ਸਰਕਾਰ ਪਈਆਂ ਫਿਕਰਾਂ ਚ