ਪੰਜਾਬ ਸਰਕਾਰ ਨੂੰ ਹਾਈਕੋਰਟ ਨੇ ਦਿੱਤਾ ਵੱਡਾ ਝਟਕਾ, ਘਰ ਘਰ ਆਟਾ ਸਕੀਮ ਤੇ ਲਾਈ ਰੋਕ

ਆਈ ਤਾਜ਼ਾ ਵੱਡੀ ਖਬਰ

ਪੰਜਾਬ ਸਰਕਾਰ ਨੂੰ ਸੱਤਾ ਵਿੱਚ ਆਇਆਂ ਛੇ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ । ਇਸ ਸਰਕਾਰ ਦੇ ਮੰਤਰੀਆਂ ਦੇ ਵੱਲੋਂ ਲਗਾਤਾਰ ਅੈਲਾਨ ਤੇ ਐਲਾਨ ਕੀਤੇ ਜਾ ਰਹੇ ਹਨ, ਇਨ੍ਹਾਂ ਵੱਖ ਵੱਖ ਪ੍ਰਕਾਰ ਦੇ ਐਲਾਨਾਂ ਦੇ ਵਿੱਚ , ਇਹ ਵੀ ਐਲਾਨ ਹੋਇਆ ਸੀ ਕਿ ਹੁਣ ਡਿੱਪੂਆਂ ਤੇ ਜਾਣ ਦੀ ਬਜਾਏ ਸਗੋਂ ਘਰ ਘਰ ਆਟਾ ਭੇਜਿਆ ਜਾਵੇਗਾ । ਜਿਸ ਸਕੀਮ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੂੰ ਹਾਈ ਕੋਰਟ ਵੱਲੋਂ ਇਕ ਵੱਡਾ ਝਟਕਾ ਦਿੱਤਾ ਗਿਆ ਹੈ । ਦਰਅਸਲ ਘਰ ਘਰ ਆਟਾ ਵੰਡਣ ਦੀ ਸਕੀਮ ਤੇ ਹਾਈਕੋਰਟ ਨੇ ਰੋਕ ਲਾ ਦਿੱਤੀ ਹੈ । ਦਰਅਸਲ ਪੰਜਾਬ ਸਰਕਾਰ ਵੱਲੋਂ ਇੱਕ ਅਕਤੂਬਰ ਤੋਂ ਘਰ ਘਰ ਆਟਾ ਵੰਡਣ ਦੀ ਸਕੀਮ ਦੀ ਸ਼ੁਰੂਆਤ ਕੀਤੀ ਜਾਣੀ ਸੀ ।

ਪਰ ਇਸ ਸਕੀਮ ਤੋਂ ਪਹਿਲਾਂ ਹੀ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਵੱਲੋਂ ਰੋਕ ਲਗਾ ਦਿੱਤੀ ਗਈ ਹੈ । ਇਹ ਫੈਸਲਾ ਹਾਈ ਕੋਰਟ ਨੇ ਡਿਪੂ ਹੋਲਡਰਾਂ ਵੱਲੋਂ ਪਾਈ ਗਈ ਪਟੀਸ਼ਨ ਤੇ ਸੁਣਾਇਆ ਹੈ । ਇਸ ਤੋਂ ਪਹਿਲਾਂ ਇਹ ਮਾਮਲਾ ਸਿੰਗਲ ਬੈਂਚ ਕੋਲ ਗਿਆ ਸੀ। ਜਿਸ ਤੋਂ ਬਾਅਦ ਇਹ ਮਾਮਲਾ ਡਬਲ ਬੈਂਚ ਨੂੰ ਰੈਫਰ ਕਰ ਦਿੱਤਾ ਗਿਆ। ਇਸ ਮਾਮਲੇ ਦੀ ਸੁਣਵਾਈ ਅੱਜ ਹੋਈ ਤੇ ਇਸ ਮਾਮਲੇ ਸਬੰਧੀ ਸੁਣਵਾਈ ਕਰਦੇ ਹੋਏ ਡਬਲ ਬੈਂਚ ਨੇ ਸਰਕਾਰ ਨੂੰ ਨੋਟਿਸ ਕਰ ਕੇ ਜਵਾਬ ਮੰਗਿਆ ਹੈ ।

ਜ਼ਿਕਰਯੋਗ ਜਦੋਂ ਦੀ ਪੰਜਾਬ ਦੀ ਮਾਨ ਸਰਕਾਰ ਵੱਲੋਂ ਘਰ ਘਰ ਆਟਾ ਦਾਲ ਸਕੀਮ ਪਹੁੰਚਾਉਣ ਦਾ ਐਲਾਨ ਕੀਤਾ ਗਿਆ ਸੀ , ਉਦੋਂ ਤੋਂ ਹੀ ਡਿਪੂ ਹੋਲਡਰ ਇਸ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਸਨ । ਵੱਖ ਵੱਖ ਥਾਵਾਂ ਤੇ ਡਿਪੂ ਹੋਲਡਰਾਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਸਨ ,ਇਨ੍ਹਾਂ ਹੀ ਨਹੀਂ ਸਗੋਂ ਇਨ੍ਹਾਂ ਡਿਪੂ ਹੋਲਡਰਾਂ ਦੇ ਵੱਲੋਂ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਦਾਖ਼ਲ ਕਰਵਾਈ ਗਈ ਸੀ ।

ਜਿਸ ਦੇ ਚਲਦੇ ਹੁਣ ਹਾਈਕੋਰਟ ਵੱਲੋਂ ਪੰਜਾਬ ਦੀ ਮਾਨ ਸਰਕਾਰ ਨੂੰ ਝਟਕਾ ਦਿੰਦਿਆਂ ਇਸ ਸਕੀਮ ਤੇ ਰੋਕ ਲਾ ਦਿੱਤੀ ਹੈ । ਸੋ ਡਿਪੂ ਹੋਲਡਰਾਂ ਦੇ ਲਈ ਇਹ ਇਕ ਖੁਸ਼ੀ ਦੀ ਖਬਰ ਹੈ ਕਿਉਂਕਿ ਡਿਪੂ ਹੋਲਡਰ ਕਦੋਂ ਦੇ ਮੰਗ ਕਰ ਰਹੇ ਸਨ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਨਾਲ ਉਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ ।