ਤਾਜਾ ਵੱਡੀ ਖਬਰ
ਇਸ ਸਾਲ ਦੇ ਵਿੱਚ ਜਿੱਥੇ ਕਰੋਨਾ ਦੇਖਦੇ ਹੋਏ ਬੱਚਿਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਮੁਹਈਆ ਕਰਵਾਈਆਂ ਗਈਆਂ ਹਨ। ਤਾਂ ਜੋ ਇਸ ਕੋਰੋਨਾ ਦਾ ਅਸਰ ਬੱਚਿਆਂ ਦੀ ਪੜ੍ਹਾਈ ਤੇ ਨਾ ਪੈ ਸਕੇ। ਇਸ ਲਈ ਸਿੱਖਿਆ ਵਿਭਾਗ ਵੱਲੋਂ ਸਮੇਂ-ਸਮੇਂ ਤੇ ਬਦਲਾਅ ਕੀਤੇ ਗਏ। ਇਸਦੇ ਨਾਲ ਹੀ ਵਿਦਿਆਰਥੀਆਂ ਦੇ ਸਲੇਬਸ ਨੂੰ ਵੀ ਘੱਟ ਕੀਤਾ ਗਿਆ। ਵਿਦਿਆਰਥੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਮਾਰਚ ਤੋਂ ਹੀ ਸਕੂਲਾਂ ਨੂੰ ਬੰਦ ਕੀਤਾ ਗਿਆ ਸੀ ਜਿਨ੍ਹਾਂ ਨੂੰ ਮੁੜ ਅਕਤੂਬਰ ਤੋਂ ਚਾਲੂ ਕੀਤਾ ਗਿਆ।
ਜਿਸ ਵਿਚ ਸਰਕਾਰ ਵੱਲੋਂ ਨੌਵੀਂ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਦਿੱਤੀ ਸੀ ਬਾਕੀ ਸਭ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਜਾਰੀ ਹੈ।ਉਥੇ ਹੀ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਅਜਿਹਾ ਵੱਡਾ ਐਲਾਨ ਕੀਤਾ ਗਿਆ ਹੈ ਕਿ ਲੋਕਾਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨਵੇਂ ਸਾਲ ਦੀ ਸ਼ੁਰੂਆਤ ਤੇ ਲੋਕਾਂ ਨੂੰ ਤੋਹਫ਼ਾ ਦੇਣ ਜਾ ਰਿਹਾ ਹੈ। ਜਿਸ ਵਿੱਚ 1970 ਤੋਂ ਲੈ ਕੇ 2003 ਤੱਕ ਪ੍ਰੀਖਿਆਵਾਂ ਪਾਸ ਕਰ ਚੁੱਕੇ ਪ੍ਰੀਖਿਆਰਥੀਆਂ ਲਈ ਇਹ ਸੁਨਿਹਰੀ ਮੌਕਾ ਦਿੱਤਾ ਜਾ ਰਿਹਾ ਹੈ।
ਜਿਸ ਵਿੱਚ ਦਸਵੀਂ ਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਆਪਣੀ ਕਾਰਗੁਜਾਰੀ ਵਧਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਨ੍ਹਾਂ ਪ੍ਰੀਖਿਆਵਾਂ ਲਈ ਫੀਸ 15 ਹਜ਼ਾਰ ਰੁਪਏ ਹੋਵੇਗੀ। ਇਨ੍ਹਾਂ ਪ੍ਰੀਖਿਆਵਾਂ ਦਾ ਸਿਲੇਬਸ 2019 -2020 ਵਾਲਾ ਹੀ ਹੋਵੇਗਾ। ਇਸ ਸਾਲ ਦੇ ਵਿੱਚ ਕਰੋਨਾ ਦੇ ਚੱਲਦੇ ਹੋਏ ਰੀ-ਅਪੀਅਰ ਦੀਆਂ ਪ੍ਰੀਖਿਆਵਾਂ ਵੀ ਨਹੀਂ ਕਰਵਾਈਆਂ ਗਈਆਂ ਸਨ। ਇਹ ਵੀ ਹੁਣ ਮਾਰਚ 2021 ਵਿੱਚ ਅਪੀਅਰ ਨਾ ਹੋਣ ਤੇ ਇਕ ਹੋਰ ਮੌਕਾ ਪ੍ਰਦਾਨ ਕੀਤਾ ਜਾਵੇਗਾ।
ਜਿਸ ਦੀ ਫੀਸ 1050 ਰੁਪਏ ਤੈਅ ਕੀਤੀ ਗਈ ਹੈ।ਰਿਪੇਅਰ ਵਿਸ਼ਿਆਂ ਦੀ ਪ੍ਰੀਖਿਆ ਸੁਨਹਿਰੀ ਮੌਕੇ ਦੇਖਿਆ ਦੇ ਨਾਲ ਹੀ ਜਨਵਰੀ 2021 ਦੇ ਅਖੀਰਲੇ ਹਫਤੇ ਵਿੱਚ ਲਈ ਜਾਵੇਗੀ। ਬਿਨਾਂ ਲੇਟ ਫੀਸ ਅਤੇ ਫਾਰਮ ਆਨਲਾਈਨ ਫੀਸ ਜਮਾ ਕਰਵਾਓਣ ਲਈ ਆਖਰੀ ਮਿਤੀ 7 ਜਨਵਰੀ 2021 ਤੈਅ ਕੀਤੀ ਗਈ ਹੈ 14 ਜਨਵਰੀ ਤੱਕ ਫਾਰਮ ਜਮ੍ਹਾ ਕਰਵਾਏ ਜਾਣਗੇ। ਇਸ ਤੋਂ ਬਾਅਦ ਲੇਟ ਫੀਸ ਨਾਲ ਵੀ ਫਾਰਮ ਜਮ੍ਹਾ ਕਰਵਾਏ ਜਾਣਗੇ। ਇਨ੍ਹਾਂ ਪ੍ਰੀਖਿਆਵਾਂ ਸਬੰਧੀ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਤੇ ਉਪਲੱਬਧ ਕਰਵਾਈ ਗਈ ਹੈ। ਆਨਲਾਈਨ ਫੀਸ ਡੈਬਿਟ ਕਾਰਡ, ਕ੍ਰੈਡਿਟ ਕਾਰਡ ਜਾਂ ਨੈਟ ਬੈਂਕਿੰਗ ਰਾਹੀਂ ਕੀਤੀ ਜਾ ਸਕਦੀ ਹੈ। ਲੇਟ ਫੀਸ ਨਾਲ ਵਿਦਿਆਰਥੀ ਫਾਰਮ ਕੇਵਲ ਮੁੱਖ ਦਫ਼ਤਰ ਵਿਚ ਜਮਾਂ ਕਰਵਾ ਸਕਣਗੇ।
Previous Postਆਪਣੀ ਮਾਂ ਦੀ ਮੌਤ ਦੇ ਗਮ ਚ 10 ਸਾਲ ਤੱਕ ਕਮਰੇ ਚ ਬੰਦ ਰਹੇ 3 ਭੈਣ ਭਰਾ, ਫਿਰ ਏਦਾਂ ਕੱਢੇ ਗਏ ਬਾਹਰ
Next Postਹੁਣੇ ਹੁਣੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਆਈ ਮਾੜੀ ਖਬਰ