ਤਾਜਾ ਵੱਡੀ ਖਬਰ
ਆਏ ਦਿਨ ਹੀ ਖੁਸ਼ੀ ਦੇ ਮੌਕੇ ਤੇ ਵਾਪਰਣ ਵਾਲੇ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਇਸ ਸਾਲ ਦੇ ਵਿਚ ਖੁਸ਼ੀਆਂ ਦੇ ਮੌਕੇ ਬਹੁਤ ਹੀ ਘੱਟ ਨਸੀਬ ਹੋਏ ਹਨ। ਪਰ ਫਿਰ ਵੀ ਜਦੋਂ ਕਿਤੇ ਖ਼ੁਸ਼ੀ ਦੇ ਮਾਹੌਲ ਵਿੱਚ ਸ਼ਰੀਕ ਹੋਣ ਦਾ ਮੌਕਾ ਮਿਲਦਾ ਹੈ ਤਾਂ ਇਨਸਾਨ ਆਪਣੇ ਤਨ ਮਨ ਨੂੰ ਖੁਸ਼ਕਿਸਮਤ ਸਮਝਦਾ ਹੈ। ਇਸ ਮੌਕੇ ਉਪਰ ਪਰਿਵਾਰ ਦੇ ਪੂਰੇ ਮੈਂਬਰ ਬਹੁਤ ਚਾਅ ਦੇ ਨਾਲ ਰੀਤੀ ਰਿਵਾਜਾਂ ਨੂੰ ਪੂਰਾ ਕਰਦੇ ਹਨ। ਪਰ ਕਦੇ-ਕਦਾਈ ਇਨ੍ਹਾਂ ਖ਼ੁਸ਼ੀ ਦੀਆਂ ਘੜੀਆਂ ਅਚਾਨਕ ਹੀ ਦੁੱਖਾਂ ਵਿਚ ਤਬਦੀਲ ਹੋ ਜਾਂਦੀਆਂ ਹਨ।
ਅਚਾਨਕ ਵਾਪਰੇ ਹਾਦਸੇ ਵਿਆਹ ਦੀਆਂ ਖੁਸ਼ੀਆਂ ਨੂੰ ਗਮੀ ਵਿੱਚ ਤਬਦੀਲੀ ਕਰ ਦਿੰਦੇ ਹਨ। ਇਕ ਅਜਿਹਾ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਜਿੱਥੇ ਸ਼ਗਨਾਂ ਵਿੱਚ ਕੀਰਨੇ ਪਏ, ਜਦੋਂ ਭੰਗੜਾ ਪਾਉਂਦਿਆਂ ਹੋਇਆਂ ਮੌਤ ਹੋ ਗਈ। ਜਿਸ ਕਾਰਨ ਪਰਿਵਾਰ ਦੀਆਂ ਖੁਸ਼ੀਆਂ ਗਮੀਆਂ ਵਿਚ ਤਬਦੀਲ ਹੋ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਪੱਟੀ ਦੇ ਇਕ ਪਰਿਵਾਰ ਵਿਚ ਵਿਆਹ ਸਮਾਰੋਹ ਚਲ ਰਿਹਾ ਸੀ। ਜਿੱਥੇ ਕੁੜੀ ਦੇ ਵਿਆਹ ਦੇ ਸਬੰਧ ਵਿੱਚ ਰੱਖੀ ਦੇ ਪਾਰਟੀ ਤੇ ਡੀ ਜੇ ਲੱਗੇ ਹੋਏ ਸਨ, ਤੇ ਲੜਕੀ ਦੇ ਭਰਾ ਵੱਲੋਂ ਭੰਗੜਾ ਪਾਇਆ ਜਾ ਰਿਹਾ ਸੀ। ਜਿਸ ਸਮੇਂ ਭਰਾ ਅਸ਼ੀਸ਼ ਕੁਮਾਰ ਨੋਟ ਵਾਰ ਰਿਹਾ ਸੀ ਤਾਂ,ਅਚਾਨਕ ਥੱਲੇ ਡਿੱਗ ਪਿਆ ।
ਜਿਸ ਨੂੰ ਮੌਕੇ ਤੇ ਹਾਜਰ ਇਕ ਡਾਕਟਰ ਵੱਲੋਂ ਚੈੱਕ ਕਰਨ ਤੋਂ ਬਾਅਦ ਪੱਟੀ ਦੇ ਹਸਪਤਾਲ ਲੈ ਕੇ ਜਾਇਆ ਗਿਆ। ਜਿੱਥੇ ਪਹੁੰਚ ਕੇ ਅਸ਼ੀਸ਼ ਕੁਮਾਰ 26 ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਪੱਟੀ ਦੇ ਰਾਕੇਸ਼ ਕੁਮਾਰ ਪਾਠਕ ਬੰਟਾ ਵੱਲੋਂ ਦਿੱਤੀ ਗਈ ਹੈ। ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਵਿਆਹ 10 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਸੀ। ਉਸ ਤੋਂ ਪਹਿਲਾਂ ਹੀ ਉਨ੍ਹਾਂ ਦੇ ਬੇਟੇ ਦੀ ਪਰਿਵਾਰ ਵੱਲੋਂ ਰੱਖੀ ਗਈ ਪਾਰਟੀ ਤੇ ਦਿਲ ਦਾ ਦੌ- ਰਾ ਪੈਣ ਕਾਰਨ ਮੌਤ ਹੋ ਗਈ।
ਜਿਸ ਨੇ ਭੈਣ ਦੇ ਵਿਆਹ ਤੇ ਖ਼ੁਸ਼ੀ ਖ਼ੁਸ਼ੀ ਉਸ ਦੀ ਡੋਲੀ ਤੋਰ ਨੀ ਸੀ। ਉਹ ਭਰਾ ਆਪ ਹੀ ਇਸ ਸੰਸਾਰ ਤੋਂ ਤੁਰ ਗਿਆ। ਇਸ ਸਮੇਂ ਘਰ ਵਿੱਚ ਸ਼ੋਕ ਭਰੇ ਮਾਹੌਲ ਵਿਚ ਇਕ ਔਰਤ ਕੁਰਸੀ ਤੇ ਬੈਠੀ ਸੀ। ਜਿਸ ਦੀ ਲੁ-ਟੇ-ਰਿ- ਆਂ ਵੱਲੋਂ ਮੌਕੇ ਦਾ ਫਾਇਦਾ ਚੁੱਕਦੇ ਹੋਏ ਕੰਨ ਦੀ ਵਾਲੀ ਖਿੱਚ ਕੇ ਪੂਰੀ ਕਰ ਲਈ ਗਈ।
Previous Postਹੁਣੇ ਹੁਣੇ ਬੋਲੀਵੁਡ ਦੀ ਇਸ ਮਸ਼ਹੂਰ ਅਦਾਕਾਰਾ ਦੀ ਹੋਈ ਮੌਤ, ਛਾਇਆ ਸੋਗ ਮਚੀ ਹਾਹਾਕਾਰ
Next Postਵੈਕਸੀਨ ਦੇ ਪੰਜਾਬ ਚ ਆਉਣ ਬਾਰੇ ਵਿਚ ਆਈ ਇਹ ਵੱਡੀ ਤਾਜਾ ਖਬਰ, ਲੋਕਾਂ ਚ ਖੁਸ਼ੀ