ਪੰਜਾਬ : ਵਿਦਿਆਰਥੀਆਂ ਲਈ ਆ ਗਈ ਇਹ ਵੱਡੀ ਤਾਜਾ ਖਬਰ ਫੀਸਾਂ ਦੇ ਬਾਰੇ ਚ

ਆਈ ਤਾਜ਼ਾ ਵੱਡੀ ਖਬਰ 

ਸਰਕਾਰ ਵੱਲੋਂ ਬੱਚਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਚਿਆਂ ਦੀ ਪੜਾਈ ਨਾਲ ਸਬੰਧਤ ਕਈ ਤਰ੍ਹਾਂ ਦੇ ਐਲਾਨ ਕੀਤੇ ਜਾਂਦੇ ਹਨ। ਜਿਸ ਨਾਲ ਬੱਚਿਆਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚਾਇਆ ਜਾ ਸਕੇ। ਪਿਛਲੀ ਸਰਕਾਰ ਕਰੋਨਾ ਦੇ ਦੌਰਾਨ ਜਿੱਥੇ ਸਰਕਾਰ ਵੱਲੋਂ ਬੱਚਿਆਂ ਦੀਆਂ ਬਹੁਤ ਸਾਰੀਆਂ ਪ੍ਰੀਖ਼ਿਆਵਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਉਥੇ ਹੀ ਪਹਿਲਾਂ ਹੋਈਆਂ ਪ੍ਰੀਖਿਆਵਾਂ ਦੇ ਆਧਾਰ ਤੇ ਨਤੀਜੇ ਘੋਸ਼ਤ ਕੀਤੇ ਗਏ ਸਨ। ਉੱਥੇ ਹੀ ਬਹੁਤ ਸਾਰੇ ਬੱਚਿਆਂ ਦੀਆਂ ਰੀ-ਅਪੀਅਰ ਪ੍ਰੀਖਿਆਵਾਂ ਅਤੇ ਵਾਧੂ ਵਿਸ਼ੇ ਦੀਆਂ ਪ੍ਰੀਖਿਆਵਾਂ ਨੂੰ ਵੀ ਕਰਵਾਇਆ ਗਿਆ। ਹੁਣ ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਜਿੱਥੇ ਵਿਦਿਅਕ ਅਦਾਰਿਆਂ ਨੂੰ ਮੁੜ ਖੋਲ੍ਹਿਆ ਗਿਆ ਹੈ ਅਤੇ ਸਾਰੇ ਬੱਚਿਆਂ ਦੀ ਪੜਾਈ ਸਕੂਲਾਂ ਵਿੱਚ ਹੀ ਹੋ ਰਹੀ ਹੈ।

ਉਥੇ ਹੀ ਹੁਣ ਵਿਦਿਆਰਥੀਆਂ ਲਈ ਇੱਕ ਤਾਜ਼ਾ ਵੱਡੀ ਖ਼ਬਰ ਸਾਹਮਣੇ ਆਈ ਹੈ,ਜਿੱਥੇ ਫੀਸਾਂ ਦੇ ਬਾਰੇ ਇਹ ਐਲਾਨ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਹੁਣ ਦਸਵੀਂ ਅਤੇ ਬਾਰਵੀਂ ਕਲਾਸ ਦੀਆਂ ਪ੍ਰੀਖਿਆਵਾਂ ਹੋ ਰਹੀਆਂ ਹਨ ਉਥੇ ਹੀ ਓਪਨ ਸਕੂਲ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਜਿਸ ਵਿਚ ਬੱਚੇ ਦਸਵੀਂ ਅਤੇ ਬਾਰਵੀਂ ਦੀਆਂ ਓਪਨ ਪ੍ਰੀਖਿਆਵਾਂ ਦੇ ਸਕਣਗੇ। ਜਿਸ ਵਿਚ ਬੱਚਿਆਂ ਦੀਆਂ ਪ੍ਰੀਖਿਆਵਾਂ ਸਮੈਸਟਰ ਪ੍ਰਣਾਲੀ ਦੇ ਅਨੁਸਾਰ ਲਈਆਂ ਜਾਣਗੀਆਂ।

ਜਿਸ ਕਾਰਨ ਬੱਚਿਆਂ ਤੋਂ ਇਕ ਵਾਰ ਫ਼ੀਸ ਵਸੂਲੀ ਜਾਵੇਗੀ ਅਤੇ ਪ੍ਰੀਖਿਆਵਾਂ ਦੋ ਵਾਰ ਕਰਵਾਈਆ ਜਾਣਗੀਆ। ਜਿਸ ਵਿੱਚ ਪ੍ਰੀਖਿਆਵਾਂ ਵਾਸਤੇ ਫੀਸ ਦੀ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਬੋਰਡ ਵੱਲੋਂ ਵਿਦਿਆਰਥੀਆਂ ਲਈ 800 ਰੁਪਏ ਪ੍ਰੀਖਿਆ ਫੀਸ ਰੱਖੀ ਗਈ ਹੈ, ਪ੍ਰੈਕਟੀਕਲ ਲਈ 150 ਰੁਪਏ, ਪ੍ਰਤੀਯੋਗੀ ਪ੍ਰੀਖਿਆ ਲਈ 100 ਰੁਪਏ, ਬਾਰਵੀਂ ਜਮਾਤ ਦੀ ਪ੍ਰੀਖਿਆ ਦੀ ਫ਼ੀਸ 1200 ਰੁਪਏ, ਵਾਧੂ ਵਿਸ਼ੇ ਲਈ 350 ਰੁਪਏ ਫੀਸ ਬਿਨਾਂ ਲੇਟ ਫੀਸ ਤੋਂ 29 ਅਕਤੂਬਰ ਤੱਕ ਜਮਾ ਕਰਾਉਣੀ ਨਿਰਧਾਰਤ ਦੀ ਕੀਤੀ ਗਈ ਹੈ।

ਉੱਥੇ ਹੀ 22 ਨਵੰਬਰ ਤੱਕ ਲੇਟ ਫੀਸ ਨਾਲ ਆਖਰੀ ਤਰੀਕ ਨਿਰਧਾਰਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਏਡਿਡ ਸਕੂਲ ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਮਨੀਸ਼ ਅਗਰਵਾਲ ਵੱਲੋਂ ਵੀ ਇਸ ਉੱਪਰ ਇਤਰਾਜ਼ ਜ਼ਾਹਿਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋ ਵਾਰ ਪ੍ਰੀਖਿਆਵਾਂ ਹੋਣੀਆਂ ਸ਼ਲਾਘਾਯੋਗ ਹੈ ਪਰ ਇੱਕ ਵਾਰੀ ਵਿਦਿਆਰਥੀਆਂ ਉਪਰ ਐਨੀ ਭਾਰੀ ਫੀਸ ਦਾ ਬੋਝ ਪਾਉਣਾ ਸਹੀ ਨਹੀਂ ਹੈ। ਕਿਉਂਕਿ ਲੋਕ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ।