ਪੰਜਾਬ : ਵਿਦਿਆਰਥੀਆਂ ਲਈ ਆਈ ਇਹ ਵੱਡੀ ਖਬਰ – ਖਿੱਚੋ ਤਿਆਰੀਆਂ

ਆਈ ਤਾਜਾ ਵੱਡੀ ਖਬਰ

ਬੱਚਿਆਂ ਨੂੰ ਵੈਸ਼ਵਿਕ ਮ-ਹਾਂ-ਮਾ-ਰੀ ਕਰਕੇ ਘਰ ਤੋਂ ਹੀ ਪੜਾਈ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। ਬੱਚੇ ਘਰੋਂ ਹੀ ਆਨਲਾਈਨ ਪੜਾਈ ਕਰ ਰਹੇ ਸੀ,ਪਰ ਆਨਲਾਈਨ ਕੁੱਝ ਜਿਆਦਾ ਉਹਨਾਂ ਦੇ ਦਿਮਾਗ ਚ ਨਹੀਂ ਪੈ ਰਿਹਾ ਸੀ। ਬਾਅਦ ਚ ਸਰਕਾਰ ਨੇ ਸਕੂਲ ਖੋਲ ਦਿੱਤੇ, 11ਵੀਂ ਅਤੇ 12ਵੀਂ ਦੇ ਬੱਚੇ ਸਕੂਲ ਆ ਕੇ ਆਪਣੀ ਪੜਾਈ ਕਰਨ ਲੱਗ ਪਏ। ਹਲਾਂਕਿ ਇਸ ਚ ਮਾਪਿਆਂ ਦੀ ਇਜਾਜਤ ਦੀ ਲੋੜ ਸੀ। ਹੁਣ ਇਹਨਾਂ ਬੱਚਿਆਂ ਲਈ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ,ਇਹਨਾਂ ਦੇ ਹੁਣ ਪੇਪਰ ਹੋਣਗੇ।

ਜੀ ਹਾਂ ਪ੍ਰੀ ਬੋਰਡ ਪ੍ਰੀਖਿਆਵਾਂ ਹੋਣਗੀਆ, ਜਿਸਦੇ ਚਲਦੇ ਬਕਾਇਦਾ ਡੇਟ ਸ਼ੀਟ ਵੀ ਜਾਰੀ ਕੀਤੀ ਗਈ ਹੈ। ਹੁਣ ਬੱਚੇ ਪੇਪਰ ਦੇਣ ਤੀ ਤਿਆਰੀ ਖਿਚਣਗੇ। ਇਹ ਪ੍ਰੀਖਿਆਵਾਂ ਇੱਕ ਮਾਰਚ ਤਕ ਚਲਣਗੀਆਂ ਅਤੇ 15 ਫਰਵਰੀ ਤੋਂ ਇਹ ਸ਼ੁਰੂ ਹੋਣ ਵਾਲੀਆਂ ਨੇ। ਪੰਜਾਬ ਦੇ ਵਿਦਿਆਰਥੀਆਂ ਲਈ ਇਹ ਇਕ ਵੱਡੀ ਅਤੇ ਖੁਸ਼ਖਬਰੀ ਵਾਲੀ ਖ਼ਬਰ ਹੈ, ਕਿੰਉਕਿ ਹੁਣ ਉਹਨਾਂ ਦੇ ਪੇਪਰ ਹੋਣ ਜਾ ਰਹੇ ਨੇ, ਹਲਾਂਕਿ ਕੁੱਝ ਬੱਚਿਆਂ ਲਈ ਇਹ ਖਬਰ ਨਿਰਾਸ਼ਾ ਭਰੀ ਵੀ ਹੋ ਸਕਦੀ ਹੈ,ਕਿਉਂਕਿ ਕੁੱਝ ਬੱਚਿਆਂ ਨੂੰ ਪੇਪਰ ਦੇਣੇ ਪਸੰਦ ਨਹੀਂ ਹੁੰਦੇ,

ਪਰ ਇਹ ਦੇਣੇ ਸਭ ਨੂੰ ਪੈਂਦੇ ਨੇ। ਐਸ. ਏ. ਐਸ. ਨਗਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਇਹ ਐਲਾਨ ਕੀਤਾ ਗਿਆ ਹੈ, ਇੱਕ ਡੇਟ ਸ਼ੀਟ ਜਾਰੀ ਕਰਕੇ ਇਸਦੀ ਜਾਣਕਾਰੀ ਦਿੱਤੀ ਗਈ ਹੈ। ਸਿੱਖਿਆ ਬੋਰਡ ਨੇ ਬੱਚਿਆਂ ਦੇ ਪੇਪਰ ਸਬੰਧੀ ਡੇਟ ਸ਼ੀਟ ਜਾਰੀ ਕਰ,ਆਉਣ ਵਾਲੇ ਦਿਨਾਂ ਚ ਪੇਪਰ ਹੋਣਗੇ ਇਸਦਾ ਜ਼ਿਕਰ ਕੀਤਾ ਹੈ। ਜਨਵਰੀ ਮਹੀਨੇ ਦੇ ਅੰਤ ਦਿਨ ਨੇੜੇ ਨੇ, ਅਤੇ ਫਰਵਰੀ ਮਹੀਨੇ ਦੀ ਸ਼ੁਰੂਆਤ ਜਲਦ ਹੀ ਹੋ ਜਾਵੇਗੀ,15 ਫਰਵਰੀ ਹੁਣ ਨੇੜੇ ਹੀ ਹੈ,

ਅਤੇ ਇਸ ਖਬਰ ਦੇ ਆਉਣ ਤੋਂ ਬਾਅਦ ਹੁਣ ਬੱਚੇ ਆਪਣੇ ਪੇਪਰ ਦੇ ਸਲੇਬਸ ਨੂੰ ਲੈ ਤਿਆਰੀਆ ਜੋਰਾਂ ਸ਼ੋਰਾਂ ਤੇ ਕਰਨਗੇ। ਬੱਚੇ ਮਹਾਂਮਾਰੀ ਦੇ ਕਾਰਨ ਘਰਾਂ ਚ ਬੈਠੇ ਹੋਏ ਸਨ। ਆਨਲਾਈਨ ਪੜਾਈ ਵੀ ਚਲ ਰਹੀ ਸੀ, ਅਤੇ ਸਕੂਲ ਜਾ ਕੇ ਵੀ ਬੱਚੇ ਜਮਾਤਾਂ ਲਾ ਰਹੇ ਸਨ। ਪ੍ਰੀ ਬੋਰਡ ਦੀਆਂ ਪ੍ਰੀਖਆਵਾਂ ਦੇ ਨਤੀਜੇ ਵੀ ਘੋਸ਼ਿਤ ਕੀਤੇ ਜਾਣਗੇ, ਜਿਸ ਤੋਂ ਸਾਫ਼ ਹੋਵੇਗਾ ਕਿ ਬੱਚਿਆਂ ਤੇ ਇਸ ਮਹਾਂਮਾਰੀ ਨੇ ਕਿੰਨਾ ਕੂ ਅਸਰ ਪਾਇਆ ਹੈ। ਫਿਲਹਾਲ ਡੇਟ ਸ਼ੀਟ ਆ ਚੁੱਕੀ ਹੈ, ਅਤੇ ਬੱਚਿਆਂ ਨੇ ਇਸ ਖ਼ਬਰ ਨੂੰ ਦੇਖਣ ਸੁਣਨ ਤੋਂ ਬਾਅਦ ਤਿਆਰੀਆਂ ਵੀ ਖਿੱਚ ਦਿੱਤੀਆਂ ਨੇ।