ਆਈ ਤਾਜ਼ਾ ਵੱਡੀ ਖਬਰ
ਹਰੇਕ ਮਨੁੱਖ ਦੀ ਜ਼ਿੰਦਗੀ ਦੇ ਸਫ਼ਰ ਵਿੱਚ ਬਹੁਤ ਸਾਰੀਆਂ ਔਕੜਾਂ ਆਉਂਦੀਆਂ ਰਹਿੰਦੀਆਂ ਹਨ । ਪਰ ਇਹ ਔਕੜਾਂ ਤੋਂ ਕਈ ਵਾਰ ਲੋਕ ਇੰਨੇ ਜ਼ਿਆਦਾ ਪ੍ਰੇਸ਼ਾਨ ਹੋਣਾ ਸ਼ੁਰੂ ਹੋ ਜਾਂਦੇ ਹਨ ਕਿ ਉਨ੍ਹਾਂ ਵੱਲੋਂ ਖੁਦਕੁਸ਼ੀ ਦਾ ਰਸਤਾ ਤਕ ਅਪਣਾ ਲਿਆ ਜਾਂਦਾ ਹੈ , ਪਰ ਕਈ ਲੋਕ ਆਪਣੀ ਜ਼ਿੰਦਗੀ ਵਿੱਚ ਆਈਆਂ ਔਕੜਾਂ ਕਾਰਨ ਮਾਨਸਿਕ ਤੌਰ ਤੇ ਕਾਫ਼ੀ ਪ੍ਰੇਸ਼ਾਨ ਰਹਿਣਾ ਸ਼ੁਰੂ ਹੋ ਜਾਂਦੇ ਹਨ । ਕਈ ਵਾਰ ਤਾਂ ਲੋਕ ਵੱਖ ਵੱਖ ਕਾਰਨਾਂ ਕਾਰਨ ਦਿਮਾਗੀ ਤੌਰ ਤੇ ਇੰਨੇ ਜ਼ਿਆਦਾ ਪ੍ਰੇਸ਼ਾਨ ਰਹਿੰਦੇ ਹਨ ਕੀ ਉਨ੍ਹਾਂ ਨਾਲ ਜਦੋਂ ਕੁਝ ਖੌਫਨਾਕ ਹਾਦਸਾ ਵਾਪਰਦਾ ਹੈ ਤਾਂ ਉਹ ਸਭ ਨੂੰ ਹੀ ਹੈਰਾਨ ਕਰ ਕੇ ਰੱਖ ਦਿੰਦਾ ਹੈ ।
ਅਜਿਹਾ ਹੀ ਮਾਮਲਾ ਪੰਜਾਬ ਦੇ ਲੁਧਿਆਣਾ ਤੋਂ ਸਾਹਮਣੇ ਆਇਆ , ਜਿੱਥੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਹੋਸਟਲ ਦੇ ਬਾਹਰੋਂ ਇਕ ਵਿਦਿਆਰਥਣ ਦੀ ਲਾਸ਼ ਬਰਾਮਦ ਹੋਈ । ਜਿਸ ਕਾਰਨ ਇਸ ਯੂਨੀਵਰਸਿਟੀ ਵਿਚ ਕਾਫ਼ੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ । ਇਸ ਮਾਮਲੇ ਸਬੰਧੀ ਪੁਲੀਸ ਨੂੰ ਸੂਚਨਾ ਦਿੱਤੀ । ਪੁਲੀਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਵਿਦਿਆਰਥਣ ਪੜ੍ਹਾਈ ਦੇ ਬੋਝ ਕਾਰਨ ਕਾਫ਼ੀ ਪ੍ਰੇਸ਼ਾਨ ਸੀ ਤੇ ਉਸ ਨੂੰ ਪੈਨਿਕ ਅਟੈਕ ਵੀ ਆ ਰਹੇ ਸਨ ।
ਛੇ ਅਗਸਤ ਨੂੰ ਉਹ ਡਾਕਟਰ ਕੋਲ ਜਾਣ ਤੋਂ ਬਾਅਦ ਹੋਸਟਲ ਦੇ ਬਾਹਰ ਸ਼ੱਕੀ ਹਾਲਾਤਾਂ ਚ ਲਾਪਤਾ ਹੋਈ । ਦੇਰ ਰਾਤ ਤਕ ਵੀ ਜਦੋਂ ਉਹ ਵਾਪਸ ਨਾ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਸ਼ੱਕ ਜ਼ਾਹਰ ਕੀਤਾ ਕਿ ਉਸ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਅਗਵਾ ਕਰ ਲਿਆ ਹੈ । ਇਸ ਮਾਮਲੇ ‘ਚ ਪੁਲੀਸ ਨੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ ।
ਸੋਮਵਾਰ ਦੁਪਹਿਰ ਬਾਅਦ ਸਰਾਭਾ ਨਗਰ ਇਲਾਕੇ ਚ ਰਾਹਗੀਰਾਂ ਨੇ ਨਹਿਰ ਚ ਤੈਰਦੀ ਲਾਸ਼ ਦੇਖੀ ਤੇ ਪੁਲੀਸ ਨੂੰ ਸੂਚਿਤ ਕੀਤਾ । ਪੁਲੀਸ ਅਨੁਸਾਰ ਮੁੱਢਲੀ ਜਾਂਚ ਵਿੱਚ ਇਹ ਮਾਮਲਾ ਖੁਦਕੁਸ਼ੀ ਦਾ ਦੱਸਿਆ ਜਾ ਰਿਹਾ ਹੈ । ਫਿਲਹਾਲ ਪੁਲੀਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
Previous Postਪੰਜਾਬ ਸਰਕਾਰ ਵਲੋਂ ਸਕੂਲਾਂ ਅਤੇ ਕਾਲਜਾਂ ਲਈ ਰੱਖੜੀ ਦੇ ਤਿਉਹਾਰ ਮੌਕੇ ਏਨੇ ਵਜੇ ਖੋਲਣ ਦੇ ਦਿੱਤੇ ਹੁਕਮ
Next Postਪੰਜਾਬ ਸਰਕਾਰ ਲਈ ਆਈ ਮਾੜੀ ਖਬਰ, ਹਾਈਕੋਰਟ ਨੇ ਦਿੱਤਾ ਵੱਡਾ ਝਟਕਾ