ਪੰਜਾਬ: ਵਿਆਹ ਤੋਂ ਦੂਜੇ ਦਿਨ ਬਾਅਦ ਹੀ ਲਾੜੀ ਸ਼ੁਰੂ ਕਰ ਦਿੰਦੀ ਸੀ ਇਹ ਕਰਤੂਤ – ਸੁਣ ਲੋਕਾਂ ਦੇ ਉਡੇ ਹੋਸ਼

ਆਈ ਤਾਜਾ ਵੱਡੀ ਖਬਰ

ਪੰਜਾਬ ਅੰਦਰ ਜਿੱਥੇ ਲੋਕਾਂ ਨੂੰ ਕਰੋਨਾ ਤੋਂ ਬਚਾਉਣ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਸਖਤ ਕਦਮ ਚੁੱਕੇ ਗਏ ਸਨ। ਜਿਸ ਨਾਲ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਉਥੇ ਹੀ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਕਈ ਤਰ੍ਹਾਂ ਦੀ ਧੋਖਾਧੜੀ ਅਤੇ ਚੋਰੀ ਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਪੁਲਸ ਪ੍ਰਸ਼ਾਸਨ ਨੂੰ ਵੀ ਸਖਤ ਆਦੇਸ਼ ਲਾਗੂ ਕੀਤੇ ਗਏ ਹਨ। ਜਿਸ ਸਦਕਾ ਪੰਜਾਬ ਵਿੱਚ ਹੋਣ ਵਾਲੀਆਂ ਅਜਿਹੀਆਂ ਲੁੱਟ-ਖੋਹ ਅਤੇ ਠੱਗੀ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ। ਉਥੇ ਹੀ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਅਜਿਹੇ ਅਨਸਰ ਬਹੁਤ ਸਾਰੇ ਮੌਕਿਆਂ ਦੀ ਭਾਲ ਵਿੱਚ ਰਹਿੰਦੇ ਹਨ। ਜਿਨ੍ਹਾਂ ਵੱਲੋਂ ਕਿਸੇ ਨਾ ਕਿਸੇ ਬਹਾਨੇ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਜਾਂਦਾ ਹੈ।

ਹੁਣ ਪੰਜਾਬ ਵਿੱਚ ਵਿਆਹ ਤੋਂ ਦੂਸਰੇ ਦਿਨ ਹੀ ਲਾੜੀ ਵੱਲੋਂ ਸ਼ੁਰੂ ਕਰ ਦਿੱਤੀ ਜਾਂਦੀ ਸੀ ਇਹ ਕਰਤੂਤ ਜਿਸਨੂ ਸੁਣਕੇ ਸਾਰੇ ਲੋਕਾਂ ਦੇ ਹੋਸ਼ ਉੱਡ ਗਏ ਹਨ। ਪੰਜਾਬ ਵਿੱਚ ਇੱਕ ਗਿਰੋਹ ਵੱਲੋਂ ਲੋਕਾਂ ਨਾਲ ਠੱਗੀ ਮਾਰਨ ਦਾ ਅਜਿਹਾ ਤਰੀਕਾ ਅਪਣਾਇਆ ਗਿਆ ਸੀ ਕੇ ਸਾਰੇ ਲੋਕ ਹੈਰਾਨ ਹਨ। ਇਸ ਗਿਰੋਹ ਵੱਲੋਂ ਉਨ੍ਹਾਂ ਲੋਕਾਂ ਨੂੰ ਸ਼ਿਕਾਰ ਬਣਾਇਆ ਜਾਂਦਾ ਸੀ , ਜਿਨ੍ਹਾਂ ਦਾ ਰਿਸ਼ਤਾ ਨਹੀਂ ਹੋਇਆ ਹੁੰਦਾ ਸੀ। ਸ਼ਹਿਰ ਵਿੱਚ ਅਜਿਹੇ ਲੋਕਾਂ ਦੀ ਭਾਲ ਕਰਕੇ ਉੱਥੇ ਰਿਸ਼ਤਾ ਬਣਾਇਆ ਜਾਂਦਾ ਸੀ। ਇਸ ਵਿੱਚ ਲੜਕੀਆਂ ਵੀ ਸ਼ਾਮਲ ਸਨ। ਜਦੋਂ ਲੜਕੀ ਦਾ ਵਿਆਹ ਕਰ ਦਿੱਤਾ ਜਾਂਦਾ ਸੀ ਤਾਂ ਦੁਲਹਨ ਵੱਲੋਂ ਵਿਆਹ ਤੋਂ ਦੋ ਦਿਨ ਬਾਅਦ ਹੀ ਪੀੜਤ ਪਰਿਵਾਰ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਨਾਲ ਦੇ ਸਾਥੀ ਉਸ ਕੁੜੀ ਨੂੰ ਲੈਣ ਲਈ ਆ ਜਾਂਦੇ ਸਨ।

ਅਤੇ ਲੜਕੇ ਪਰਿਵਾਰ ਨੂੰ ਜਬਰ ਜਨਾਹ ਅਤੇ ਧੋਖਾਧੜੀ ਦੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਵੀ ਦੇ ਸਨ। ਇਸ ਤਰ੍ਹਾਂ ਹੀ ਇਨ੍ਹਾਂ ਵੱਲੋਂ ਉਸ ਪਰਵਾਰ ਵਿੱਚੋਂ ਚਾਂਦੀ ਸੋਨੇ ਦੇ ਗਹਿਣੇ ਅਤੇ ਨਗਦੀ ਵੀ ਹੜੱਪ ਲਈ ਜਾਂਦੀ ਸੀ। ਬਹੁਤ ਸਾਰੇ ਪੀੜਤ ਪਰਵਾਰ ਬਦਨਾਮੀ ਦੇ ਡਰ ਤੋਂ ਚੁੱਪ ਰਹੇ ਹਨ। ਬਹੁਤ ਸਾਰੇ ਪਰਿਵਾਰਕ ਮੈਂਬਰ ਇਨ੍ਹਾਂ ਘਟਨਾਵਾਂ ਬਾਰੇ ਜਾਣਕਾਰੀ ਪੁਲਿਸ ਨੂੰ ਦੇਣ ਤੋਂ ਵੀ ਝਿਜਕਦੇ ਸਨ। ਪਰ ਹੁਣ ਕਿਸੇ ਵੱਲੋਂ ਗੁਪਤ ਜਾਣਕਾਰੀ ਦਿੱਤੇ ਜਾਣ ਦੇ ਆਧਾਰ ਉੱਤੇ ਗਿਰੋਹ ਦੇ ਪੰਜ ਮੈਂਬਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਜਿੱਥੇ ਇੱਕ ਮੈਂਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਗਰੋਹ ਦੇ ਦੋ ਭਰਾਵਾਂ ਅਤੇ ਭੈਣਾਂ ਸਮੇਤ ਪੰਜ ਲੋਕਾਂ ਦੇ ਨਾਮ ਸ਼ਾਮਲ ਹਨ। ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਬਾਦਲ ਤੇ ਬਠਿੰਡਾ ਰੋਡ ਤੇ ਨੰਨੀ ਚਾਵ ਚੌਕ ਬਠਿੰਡਾ ਵਿਖੇ ਰਹਿਣ ਵਾਲਾ ਗੁਰਪ੍ਰੀਤ ਸਿੰਘ , ਭੈਣ ਸੁਖਵੀਰ ਕੌਰ ਨਾਲ ਜਾਅਲਸਾਜ਼ੀ ਅਤੇ ਧੋਖਾਧੜੀ ਦਾ ਇੱਕ ਗਿਰੋਹ ਚਲਾ ਰਿਹਾ ਹੈ। ਇਸ ਗਰੋਹ ਵਿਚ ਵੀਰਪਾਲ ਕੌਰ ਅਤੇ ਅਮਨਦੀਪ ਕੌਰ ਵਾਸੀ ਭਦੌੜ ਅਤੇ ਇੱਕ ਹੋਰ ਵਿਅਕਤੀ ਵੀ ਸ਼ਾਮਲ ਹੈ। ਪੁਲਿਸ ਵੱਲੋਂ ਇਨ੍ਹਾਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।