ਪੰਜਾਬ: ਵਿਅਕਤੀ ਨਾਲ ਜੱਗੋਂ ਤੇਰਵੀ, ਪੈਂਚਰ ਲਗਵਾਉਣ ਲਈ ਗੱਡੀ ਰੋਕੀ ਤਾਂ 8 ਲੱਖ ਰੁਪਏ ਦਾ ਬੈਗ ਲੈ ਹੋਏ ਫਰਾਰ

ਆਈ ਤਾਜ਼ਾ ਵੱਡੀ ਖਬਰ 

ਅੱਜਕਲ ਬਹੁਤ ਸਾਰੇ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਜਿੱਥੇ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਥੇ ਹੀ ਸਾਹਮਣੇ ਆਉਣ ਵਾਲੇ ਅਜਿਹੇ ਮਾਮਲੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ ਜਿੱਥੇ ਦਿਨ-ਦਿਹਾੜੇ ਹੀ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਇਕ ਤੋਂ ਬਾਅਦ ਇਕ ਲਗਾਤਾਰ ਹੀ ਚੋਰੀ ਠਗੀ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਇਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਹਰ ਇਨਸਾਨ ਜਿੱਥੇ ਆਪਣੇ ਕੰਮਕਾਰ ਦੇ ਸਿਲਸਿਲੇ ਵਿਚ ਘਰ ਤੋਂ ਬਾਹਰ ਜਾਂਦਾ ਹੈ ਅਤੇ ਰਸਤੇ ਵਿੱਚ ਹੀ ਕਈ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੋ ਜਾਂਦਾ ਹੈ ਜਿਸ ਨਾਲ ਉਨ੍ਹਾਂ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਹੋ ਜਾਂਦਾ ਹੈ। ਹੁਣ ਪੰਜਾਬ ਵਿੱਚ ਇੱਥੇ ਇੱਕ ਵਿਅਕਤੀ ਨਾਲ ਜੱਗੋ-ਤੇਰ੍ਹਵੀਂ ਹੋਈ ਹੈ ਜਿੱਥੇ ਪੈਚਰ ਲਗਵਾਉਣ ਲਈ ਗੱਡੀ ਰੋਕੇ ਜਾਣ ਤੇ ਅੱਠ ਲੱਖ ਰੁਪਏ ਦਾ ਬੈਗ ਖੋਹ ਕੇ ਲੁਟੇਰੇ ਫ਼ਰਾਰ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਲੰਧਰ ਰਾਮਾ ਮੰਡੀ ਅਧੀਨ ਆਉਂਦੇ ਗੁਰੂ ਗੋਬਿੰਦ ਸਿੰਘ ਐਵਿਨਿਊ ਤੋਂ ਸਾਹਮਣੇ ਆਇਆ ਹੈ।

ਜਿੱਥੇ ਇਸ ਜਗ੍ਹਾ ਦੇ ਕੋਲ ਹੀ ਸਥਿਤ ਪੈਟਰੋਲ ਪੰਪ ਦੇ ਕੋਲ ਉਸ ਸਮੇਂ ਅੱਠ ਲੱਖ ਦੀ ਨਗਦੀ ਚੋਰੀ ਹੋ ਗਈ। ਜਦੋਂ ਸ਼ਾਮ ਕਪੂਰ ਪੁੱਤਰ ਕਰਤਾਰ ਨਾਥ ਆਪਣੀ ਇਨੋਵਾ ਗੱਡੀ ਦੇ ਵਿਚ ਆਪਣੇ ਦਫਤਰ ਤੋਂ ਆਪਣੇ ਘਰ ਸੂਰਿਆ ਇਨਕਲੇਵ ਜਾ ਰਿਹਾ ਸੀ। ਜੋ ਕੇ ਤੇਜਾਬ ਦਾ ਕਾਰੋਬਾਰ ਕਰਨ ਵਾਲਾ ਇੱਕ ਕਾਰੋਬਾਰੀ ਹੈ। ਜਦੋਂ ਉਹ ਆਪਣੀ ਇਨੋਵਾ ਗੱਡੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਐਵਿਨਿਊ ਦੇ ਬਾਹਰ ਸਥਿਤ ਪੈਟਰੋਲ ਪੰਪ ਦੇ ਨਜ਼ਦੀਕ ਕਾਰ ਨੂੰ ਪੈਂਚਰ ਲਗਾਉਣ ਲਈ ਰੁਕ ਗਿਆ, ਉਸ ਸਮੇਂ ਉਹ ਗੱਡੀ ਤੋਂ ਬਾਹਰ ਆਇਆ ਤਾਂ ਡਰਾਈਵਿੰਗ ਵਾਲੀ ਸੀਟ ਤੇ ਪਿਆ 8 ਲੱਖ ਰੁਪਏ ਦੇ ਪੈਸਿਆਂ ਨਾਲ ਭਰਿਆ ਹੋਇਆ ਬੈਗ ਇਕ ਪੈਦਲ ਆਏ ਨੌਜਵਾਨ ਵੱਲੋਂ ਚੋਰੀ ਕਰ ਲਿਆ ਗਿਆ।

ਜਿੱਥੇ ਉਸ ਨੇ ਡਰਾਈਵਿੰਗ ਸੀਟ ਦਾ ਦਰਵਾਜ਼ਾ ਖੋਲ੍ਹ ਕੇ ਬੈਗ ਚੋਰੀ ਕੀਤਾ ਅਤੇ ਉਸ ਜਗਾ ਤੋਂ ਫਰਾਰ ਹੋ ਗਿਆ ਅਤੇ ਡਿਵਾਈਡਰ ਨੂੰ ਪਾਰ ਕਰਕੇ ਦੂਜੇ ਪਾਸੇ ਪਹਿਲਾਂ ਤੋਂ ਹੀ ਖੜ੍ਹੇ ਕੀਤੇ ਮੋਟਰਸਾਈਕਲ ਤੇ ਫਰਾਰ ਹੋ ਗਿਆ। ਕਾਰੋਬਾਰੀ ਵੱਲੋਂ ਜਿਥੇ ਉਸ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਰੌਲਾ ਵੀ ਪਾਇਆ ਗਿਆ। ਪਰ ਲੁਟੇਰੇ ਘਟਨਾ ਸਥਾਨ ਤੋਂ ਫਰਾਰ ਹੋ ਗਏ।