ਪੰਜਾਬ ਵਾਸੀ ਏਨੀ ਤਰੀਕ ਨੂੰ ਸੋਚ ਸਮਝ ਕੇ ਨਿਕਲਣ ਬਾਹਰ , ਮੌਸਮ ਵਿਭਾਗ ਵਲੋਂ ਭਾਰੀ ਮੀਂਹ ਦੀ ਦਿੱਤੀ ਚਿਤਾਵਨੀ

ਆਈ ਤਾਜਾ ਵੱਡੀ ਖਬਰ 

ਪੰਜਾਬ ਦੇ ਮੌਸਮ ਵਿੱਚ ਲਗਾਤਾਰ ਤਬਦੀਲੀ ਹੁੰਦੀ ਆ ਰਹੀ ਹੈ। ਜਿੱਥੇ ਕਦੀ ਬਰਸਾਤ ਅਤੇ ਤੇਜ਼ ਹਵਾਵਾਂ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਉਥੇ ਹੀ ਤਾਪਮਾਨ ਦੇ ਵਧਣ ਨਾਲ ਲੋਕਾਂ ਨੂੰ ਗਰਮੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਪੰਜਾਬ ਵਿੱਚ ਇਸ ਸਮੇਂ ਮੌਸਮ ਦੀ ਤਬਦੀਲੀ ਨੂੰ ਫ਼ਸਲਾਂ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਮੰਨਿਆ ਜਾ ਰਿਹਾ ਹੈ। ਇਸ ਲਈ ਮੌਸਮ ਵਿਭਾਗ ਵੱਲੋਂ ਦੇਸ਼ ਦੇ ਮੌਸਮ ਸਬੰਧੀ ਸਮੇਂ-ਸਮੇਂ ਤੇ ਜਾਣਕਾਰੀ ਦੇਸ਼ ਦੇ ਲੋਕਾਂ ਨੂੰ ਦਿੱਤੀ ਜਾਂਦੀ ਹੈ।

ਮੌਸਮ ਵਿਗਿਆਨ ਵਿਭਾਗ ਵੱਲੋਂ ਉੱਤਰ ਭਾਰਤ ਦੇ ਕਈ ਸੂਬਿਆਂ ਵਿਚ ਮੀਂਹ ਸਬੰਧੀ ਚਿਤਾਵਨੀ ਦਿੱਤੀ ਗਈ ਹੈ। ਪੰਜਾਬ ਹਿਮਾਚਲ ਅਤੇ ਹਰਿਆਣਾ ਵਿਚ 31 ਜੁਲਾਈ ਅਤੇ 1 ਅਗਸਤ ਨੂੰ ਭਾਰੀ ਮੀਂਹ ਸਬੰਧੀ ਔਰੇਂਜ ਅਲਰਟ ਦੱਸਿਆ ਗਿਆ ਹੈ ਜਦੋਂ ਕਿ 2 ਅਗਸਤ ਨੂੰ ਯੈਲੋ ਅਲਰਟ ਰਹੇਗਾ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਧਾਨੀ ਚੰਡੀਗੜ੍ਹ ਵਿਚ 30 ਐੱਮਐੱਮ ਮੀਂਹ ਪਿਆ। ਇਸ ਤੋਂ ਇਲਾਵਾ ਪਟਿਆਲਾ ਵਿਚ 4 ਐੱਮਐੱਮ, ਮੋਗਾ ਵਿਚ 2, ਪਠਾਨਕੋਟ ਵਿਚ 7.2 ਫ਼ਤਹਿਗੜ੍ਹ ਸਾਹਿਬ ਅਤੇ ਰੋਪੜ ਵਿਚ ਡੇਢ ਐੱਮਐੱਮ ਮੀਂਹ ਪਿਆ।ਇਸੇ ਤਰ੍ਹਾਂ ਚੰਡੀਗੜ੍ਹ ਵਿਚ 36.2 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿਚ 38.1, ਲੁਧਿਆਣਾ ਵਿਚ 36.2, ਪਟਿਆਲਾ ਵਿਚ 36.3, ਪਠਾਨਕੋਟ ਵਿਚ 38.3, ਗੁਰਦਾਸਪੁਰ ਵਿਚ 38, ਨਵਾਂ ਸ਼ਹਿਰ ਵਿਚ 35.9, ਬਰਨਾਲਾ ਵਿਚ 37.4, ਫ਼ਤਹਿਗੜ੍ਹ ਸਾਹਿਬ ਵਿਚ 36.1 ਅਤੇ ਫਿਰੋਜ਼ਪੁਰ ਵਿਚ 39 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਹਿਮਾਚਲ ਦੇ ਮਣੀਕਰਨ (ਤੋਸ਼) ਵਿਚ ਬੱਦਲ ਫਟਣ ਨਾਲ ਦੁਕਾਨਾਂ ਅਤੇ ਹੋਟਲ ਨੂੰ ਨੁਕਸਾਨ ਪੁੱਜਾ। ਇਸ ਕਾਰਨ ਪੁਲ ਅਤੇ ਦੁਕਾਨਾਂ ਵਹਿ ਗਈਆਂ। ਦੂਜੇ ਪਾਸੇ ਪਲਚਾਨ ਨੇੜੇ ਲੇਹ-ਮਨਾਲੀ ਹਾਈਵੇਅ ਫਿਰ ਤੋਂ ਬੰਦ ਹੋ ਗਿਆ ਹੈ। ਮੀਂਹ ਤੋਂ ਬਾਅਦ ਹਾਈਵੇਅ ’ਤੇ ਪਾਣੀ ਅਤੇ ਮਲਬਾ ਵੀ ਆ ਗਿਆ।