ਪੰਜਾਬ ਵਾਸੀਆਂ ਲਈ ਆ ਰਹੀ ਵੱਡੀ ਖਬਰ ਹੋਣ ਜਾ ਰਿਹਾ ਇਹ ਵੱਡਾ ਕੰਮ – ਜਨਤਾ ਚ ਖੁਸ਼ੀ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਕਿ ਬਹੁਤ ਸਾਰੇ ਐਲਾਨ ਕੀਤੇ ਜਾ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਜਿੱਥੇ ਵੱਖ ਵੱਖ ਵਿਭਾਗਾਂ ਦੀ ਵੰਡ ਮੰਤਰੀਆਂ ਵਿੱਚ ਕਰ ਦਿਤੀ ਗਈ ਹੈ। ਉਥੇ ਹੀ ਮੰਤਰੀਆਂ ਵੱਲੋ ਆਪਣਾ ਅਹੁਦਾ ਸੰਭਾਲਦੇ ਹੋਏ ਆਪਣੇ ਕਾਰਜ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 23 ਮਾਰਚ ਦੇ ਮੌਕੇ ਤੇ ਪੰਜਾਬ ਵਿੱਚ ਸਰਕਾਰੀ ਛੁੱਟੀ ਕੀਤੀ ਗਈ ਹੈ। ਉਥੇ ਹੀ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਸਰਕਾਰ ਵੱਲੋਂ ਲਗਾਤਾਰ ਪੂਰਾ ਕੀਤਾ ਜਾ ਰਿਹਾ ਹੈ।

ਜਿੱਥੇ ਸਰਕਾਰ ਵੱਲੋਂ 35 ਹਜ਼ਾਰ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਐਲਾਨ ਵੀ ਸੂਬਾ ਸਰਕਾਰ ਵੱਲੋਂ ਕੀਤਾ ਗਿਆ ਹੈ। ਅੱਜ 23 ਮਾਰਚ ਦੇ ਮੌਕੇ ਤੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਵਾਸਤੇ ਅਤੇ ਕਰੁਪਸ਼ਣ ਨੂੰ ਖਤਮ ਕਰਨ ਲਈ ਮੁੱਖ ਮੰਤਰੀ ਵੱਲੋਂ ਆਪਣਾ ਇਕ ਵਟਸਐਪ ਨੰਬਰ ਵੀ ਜਾਰੀ ਕਰ ਦਿਤਾ ਗਿਆ ਹੈ। ਉੱਥੇ ਹੀ ਪੰਜਾਬ ਵਿੱਚ ਬਹੁਤ ਸਾਰੇ ਕੰਮ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਪੰਜਾਬ ਵਾਸੀਆਂ ਲਈ ਹੁਣ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਕੰਮ ਕੀਤਾ ਗਿਆ ਹੈ, ਕਿ ਜਨਤਾ ਵਿਚ ਖ਼ੁਸ਼ੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਹੁਣ ਰੈਬੀਜ਼ ਵਾਇਰਸ ਦੀ ਖੋਜ ਕਰਨ ਵਾਸਤੇ ਇੱਕ ਲੈਬ ਬਣਨ ਜਾ ਰਹੀ ਹੈ। ਜਿੱਥੇ ਇਸ ਲੈਬ ਵਿੱਚ ਰੈਬੀਜ਼ ਵਾਇਰਸ ਦੀ ਖੋਜ ਕੀਤੀ ਜਾਵੇਗੀ। ਉੱਥੇ ਹੀ ਇਲਾਜ ਅਤੇ ਐਂਟੀਬਾਡੀਜ਼ ਦੀ ਵਿਕਸਤ ਕੀਤੀ ਜਾਵੇਗੀ। ਬਾਬਾ ਜਿਥੇ ਇਸ ਨਵੀਂ ਤਕਨੀਕ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਥੇ ਹੀ ਇਸ ਲੈਬ ਨਾਲ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਉਤਰ ਭਾਰਤ ਦੀ ਸਭ ਤੋਂ ਵੱਡੀ ਰੀਜਨਲ ਰੈਬੀਜ਼ ਡਾਇਗਨੋਸਟਿਕ ਲੈਬ ਹੁਣ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ਼ ਵਿੱਚ ਬਣਾਈ ਜਾਵੇਗੀ।

ਇਸ ਲੈਬ ਨੂੰ ਬਣਾਏ ਜਾਣ ਸਬੰਧੀ ਦਿੱਲੀ ਵਿੱਚ ਮੀਟਿੰਗ ਨੈਸ਼ਨਲ ਸੈਂਟਰ ਫਾਰ ਡਿਸੀਜ਼ ਕੰਟ੍ਰੋਲ ਐਸ ਸੀ ਡੀ ਸੀ ਵਿਚ ਹੋਈ ਹੈ। ਇਸ ਸਬੰਧੀ ਅਗਲੀ ਮੀਟਿੰਗ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਇਸ ਲੈਬ ਨੂੰ ਬਣਾਏ ਜਾਣ ਵਾਸਤੇ ਜਰੂਰੀ ਬੁਨਿਆਦੀ ਢਾਂਚਾ ਤਿਆਰ ਕਰਨ ਲਈ 30 ਜੂਨ ਤੱਕ ਜਾਰੀ ਕੀਤਾ ਗਿਆ ਹੈ।