ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਵਿਚ ਫੈਲਣ ਵਾਲੀ ਕਰੋਨਾ ਨੇ ਜਿੱਥੇ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਹੀ ਕੋਈ ਵੀ ਦੇਸ਼ ਇਸ ਦੀ ਚਪੇਟ ਵਿਚ ਆਉਣ ਤੋਂ ਨਹੀਂ ਬਚ ਸਕਿਆ। ਬਹੁਤ ਸਾਰੇ ਦੇਸ਼ਾਂ ਵਿੱਚ ਜਿੱਥੇ ਕਰੋਨਾ ਦੀ ਅਗਲੀ ਲਹਿਰ ਫਿਰ ਤੋਂ ਦਸਤਕ ਦੇ ਰਹੀ ਹੈ ਜਿਸ ਨੂੰ ਦੇਖ ਕੇ ਬਹੁਤ ਸਾਰੇ ਦੇਸ਼ਾਂ ਵੱਲੋਂ ਫਿਰ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਕੋਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਜਿੱਥੇ ਚੀਨ ਦੇ ਵਿੱਚ ਵੀ ਕਰੋਨਾ ਦੀ ਚੌਥੀ ਲਹਿਰ ਫੈਲ ਚੁੱਕੀ ਹੈ। ਉਥੇ ਹੀ ਚੀਨ ਦੇ 10 ਵੱਡੇ ਸ਼ਹਿਰਾਂ ਵਿਚ ਪੂਰੀ ਤਰਾਂ ਤਾਲਾਬੰਦੀ ਕਰ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਘਰ ਵਿਚ ਰਹਿਣ ਲਈ ਮਜਬੂਰ ਕੀਤਾ ਗਿਆ ਹੈ।
ਹੁਣ ਪੰਜਾਬ ਵਾਸੀਆਂ ਲਈ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਸਿਹਤ ਮੰਤਰੀ ਵਿਜੈ ਸਿੰਗਲਾ ਵੱਲੋਂ ਐਲਾਨ ਕੀਤਾ ਗਿਆ ਹੈ ਅਤੇ ਪੰਜਾਬੀਆਂ ਨੂੰ ਰਾਹਤ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਦੇ ਕਈ ਸੂਬਿਆਂ ਵਿੱਚ ਜਿੱਥੇ ਕਰੋਨਾ ਦਾ ਪ੍ਰਸਾਰ ਲਗਾਤਾਰ ਹੋ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਸਾਰੇ ਸੂਬਿਆਂ ਨੂੰ ਕਰੋਨਾ ਸਬੰਧੀ ਸਖ਼ਤ ਫੈਸਲੇ ਲੈਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਥੇ ਹੀ ਕਰੋਨਾ ਨੂੰ ਠੱਲ ਪਾਉਣ ਵਾਸਤੇ ਸਰਕਾਰ ਵੱਲੋਂ ਜਿਥੇ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ।
ਉੱਥੇ ਹੀ ਕੁਝ ਜਗਹਾ ਤੇ ਮਾਸਕ ਨਾ ਪਾਉਣ ਉਤੇ 500 ਰੁਪਏ ਜੁਰਮਾਨਾ ਕੀਤੇ ਜਾਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ। ਜਿਨ੍ਹਾਂ ਵਿੱਚ ਦਿੱਲੀ, ਚੰਡੀਗੜ੍ਹ ਅਤੇ ਹਰਿਆਣਾ ਦੇ ਚਾਰ ਜਿਲੇ ਸ਼ਾਮਲ ਹਨ। ਉਥੇ ਹੀ ਪੰਜਾਬੀਆਂ ਨੂੰ ਰਾਹਤ ਦਿੰਦੇ ਹੋਏ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਵਿਚ ਮਾਸਕ ਨਾ ਲਗਾਉਣ ਉਪਰ ਜ਼ੁਰਮਾਨਾ ਨਹੀਂ ਕੀਤਾ ਜਾਵੇਗਾ।
ਉਥੇ ਹੀ ਉਨ੍ਹਾਂ ਵੱਲੋਂ ਆਖਿਆ ਗਿਆ ਹੈ ਕਿ ਪੰਜਾਬ ਅੰਦਰ ਲੋਕਾਂ ਨੂੰ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਅਤੇ ਪੰਜਾਬ ਦੀਆਂ ਭੀੜ ਵਾਲੀਆਂ ਥਾਂਵਾਂ ਉਪਰ ਲੋਕਾਂ ਨੂੰ ਮਾਸਕ ਲਗਾਉਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਉੱਥੇ ਹੀ ਉਨ੍ਹਾਂ ਵੱਲੋਂ ਦੂਜੇ ਸੂਬਿਆਂ ਦੀ ਤਰਜ਼ ਦੇ ਅਧਾਰ ਉਪਰ ਪੰਜਾਬ ਦੇ ਲੋਕਾਂ ਨੂੰ ਚੌਕਸ ਰਹਿਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ।
Home ਤਾਜਾ ਖ਼ਬਰਾਂ ਪੰਜਾਬ ਵਾਸੀਆਂ ਲਈ ਆਈ ਵੱਡੀ ਖਬਰ, ਸਿਹਤ ਮੰਤਰੀ ਵਿਜੇ ਸਿੰਗਲਾ ਨੇ ਕਰਤਾ ਇਹ ਐਲਾਨ- ਦਿੱਤੀ ਵੱਡੀ ਰਾਹਤ
Previous Postਪੰਜਾਬ ਚ ਇਥੇ ਬਿਜਲੀ ਨੂੰ ਲੈਕੇ ਆਈ ਮਾੜੀ ਖਬਰ, ਲੱਗਣਗੇ ਕੱਟ- ਕਰਲੋ ਤਿਆਰੀ
Next Postਇਸ ਮਸ਼ਹੂਰ ਅਦਾਕਾਰਾ ਤੇ ਪਈ ਵੱਡੀ ਬਿਪਤਾ, ਖੁਦ ਦਿੱਤੀ ਜਾਣਕਾਰੀ, ਪ੍ਰਸੰਸਕਾਂ ਨੂੰ ਕਿਹਾ ਦੁਆਵਾਂ ਕਰੋ