ਆਈ ਤਾਜਾ ਵੱਡੀ ਖਬਰ
ਬੀਤੇ ਦਿਨੀਂ ਹੋਈ ਬਰਸਾਤ ਸਰਦੀ ਦੀ ਪਹਿਲੀ ਬਰਸਾਤ ਸੀ। ਜੋ ਕਾਫੀ ਲੰਮੇ ਸਮੇਂ ਬਾਅਦ ਹੋਈ ਹੈ। ਇਸ ਬਰਸਾਤ ਨੇ ਸਰਦੀ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਪੰਜਾਬ ਅੰਦਰ ਹੋਈ ਬਰਸਾਤ ਤੇ ਗੜੇਮਾਰੀ ਨੇ ਕਈ ਜਗ੍ਹਾ ਤੇ ਭਾਰੀ ਨੁਕਸਾਨ ਕੀਤਾ ਹੈ। ਇਸ ਦਾ ਵਧੇਰੇ ਅਸਰ ਫਸਲਾਂ ਉੱਪਰ ਵੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਬਿਨਾਂ ਅਸਮਾਨੀ ਬਿਜਲੀ ਪੈਣ ਨਾਲ ਵੀ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਜਿਨ੍ਹਾਂ ਦੇ ਵਿਚ ਬਹੁਤ ਭਾਰੀ ਨੁਕਸਾਨ ਹੋਇਆ ਹੈ । ਪਹਾੜੀ ਇਲਾਕਿਆਂ ਵਿਚ ਹੋਈ ਬਰਫਬਾਰੀ ਤੇ ਬਾਰਸ਼ ਕਾਰਨ ਮੈਦਾਨੀ ਇਲਾਕਿਆਂ ਦੇ ਤਾਪਮਾਨ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। ਦੋ ਦਿਨ ਹੋਈ ਇਸ ਬਾਰਿਸ਼ ਨੇ ਪੰਜਾਬ ਦੇ ਮੌਸਮ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ । ਆਉਣ ਵਾਲੇ ਦਿਨਾਂ ਵਿਚ ਫਿਰ ਤੋਂ ਪੰਜਾਬ ਅੰਦਰ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਚੰਡੀਗੜ੍ਹ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਕੁਝ ਸ਼ਹਿਰਾਂ ਦਾ ਤਾਪਮਾਨ ਇਸ ਤਰ੍ਹਾਂ ਦਰਜ ਕੀਤਾ ਗਿਆ ਹੈ।
ਲੁਧਿਆਣੇ ਦਾ ਤਾਪਮਾਨ 11.6 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 23.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮਿ੍ਤਸਰ ਵਿਚ ਘੱਟੋ-ਘੱਟ ਤਾਪਮਾਨ 9.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਵੱਧ ਤੋਂ ਵੱਧ ਤਾਪਮਾਨ 22.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ,ਜੋ ਕਿ ਆਮ ਨਾਲੋਂ ਚਾਰ ਡਿਗਰੀ ਘੱਟ ਸੀ। ਪਟਿਆਲੇ ਦਾ ਘੱਟੋ-ਘੱਟ ਤਾਪਮਾਨ 11.6 ਡਿਗਰੀ ਸੈਲਸੀਅਸ ,ਜਦਕਿ ਵੱਧ ਤੋਂ ਵੱਧ ਤਾਪਮਾਨ 25.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਜੋ ਕਿ ਆਮ ਨਾਲੋਂ 2 ਡਿਗਰੀ ਘੱਟ ਸੀ। ਪੰਜਾਬ ਅੰਦਰ ਜਿੱਥੇ 2 ਦਿਨਾਂ ਵਿੱਚ ਪਾਰੇ ਵਿੱਚ ਕਾਫੀ ਕਮੀ ਦਰਜ ਕੀਤੀ ਗਈ ਸੀ, ਉੱਥੇ ਹੀ ਮੰਗਲਵਾਰ ਸਾਰਾ ਦਿਨ ਧੁੱਪ ਖਿੜੀ ਰਹੀ। ਮੌਸਮ ਵਿਭਾਗ ਅਨੁਸਾਰ ਹੁਣ 22 ਨਵੰਬਰ ਤਕ ਪੰਜਾਬ ਅੰਦਰ ਮੌਸਮ ਸਾਫ਼ ਰਹੇਗਾ । ਫਿਰ ਸੂਬੇ ਅੰਦਰ 23 ਨਵੰਬਰ ਨੂੰ ਮੁੜ ਤੋਂ ਬੱਦਲਵਾਈ ਹੋਵੇਗੀ। ਦੋ ਦਿਨ ਹੋਣ ਵਾਲੀ ਬੱਦਲਵਾਈ ਦੇ ਦੌਰਾਨ ਬਾਰਸ਼ ਹੋਣ ਦੀ ਵੀ ਸੰਭਾਵਨਾ ਹੈ। ਪੰਜਾਬ ਅੰਦਰ ਹੋਈ ਇਸ ਬਾਰਿਸ਼ ਦਾ ਅਸਰ ਫਸਲਾਂ ਤੇ ਦੇਖਣ ਨੂੰ ਮਿਲਿਆ ਹੈ ਜਿੱਥੇ ਇਸ ਦਾ ਭਾਰੀ ਨੁਕਸਾਨ ਹੋਇਆ ਹੈ। ਹੁਣ ਆਉਣ ਵਾਲੇ ਕੁਝ ਦਿਨਾਂ ਵਿਚ ਮੌਸਮ ਸਾਫ ਰਹੇਗਾ। ਇਸ ਤੋਂ ਬਾਦ ਮੁੜ 22 ਨਵੰਬਰ ਤੋਂ ਮੌਸਮ ਵਿੱਚ ਤਬਦੀਲੀ ਆਵੇਗੀ।
Previous Postਪੰਜਾਬ ਚ ਇਥੇ ਧੁੰਦ ਨੇ ਮਚਾਈ ਤਬਾਹੀ ,ਮਚੀ ਹਾਹਾਕਾਰ 6 ਗੱਡੀਆਂ ਆਪਸ ਚ ਟਕਰਾਈਆਂ
Next Postਇਥੇ ਵਿਆਹ ਵਾਲੇ ਮੁੰਡੇ ਨੇ ਪਾਈ ਨਵੀਂ ਪਿਰਤ ਕੁੜੀ ਨੂੰ ਬਣਾਇਆ ਸਰਬਾਲਾ