ਪੰਜਾਬ ਵਾਲਿਓ ਖਿੱਚੋ ਤਿਆਰੀਆਂ ਮੌਸਮ ਵਿਭਾਗ ਵਲੋਂ ਆਈ ਇਹ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਮੌਨਸੂਨ ਸਮੇਂ ਤੋਂ ਪਹਿਲਾਂ ਹੀ ਦਸਤਕ ਦੇ ਚੁੱਕਿਆ ਹੈ ਪਰ ਇਸ ਦੇ ਬਾਵਜੂਦ ਵੀ ਲੋਕਾਂ ਨੂੰ ਲੂ ਤੋਂ ਕੋਈ ਰਾਹਤ ਨਹੀਂ ਮਿਲੀ ਸੀ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਵਿੱਚ ਮੌਨਸੂਨ 25 ਜੂਨ ਤੋਂ ਮੁੜ ਵਾਪਸ ਆਵੇਗੀ ਅਤੇ ਇਸ ਦੌਰਾਨ ਭਾਰੀ ਮਾਤਰਾ ਵਿੱਚ ਮੀਂਹ ਵਰੇਗਾ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਛੁਟਕਾਰਾ ਮਿਲੇਗਾ। ਪਿਛਲੇ ਕੁਝ ਦਿਨਾਂ ਤੋਂ ਮੌਸਮ ਬਹੁਤ ਗਰਮ ਬਣਿਆ ਹੋਇਆ ਹੈ ਜਿਸ ਕਾਰਨ ਲੋਕ ਗਰਮੀ ਵਿਚ ਬੇਹਾਲ ਹੋ ਗਏ ਹਨ।

ਪੰਜਾਬ ਵਿੱਚ ਬਹੁਤ ਥਾਵਾਂ ਤੇ ਭਾਰੀ ਮਾਤਰਾ ਵਿੱਚ ਮੀਂਹ, ਤੂਫ਼ਾਨ ਅਤੇ ਹਨੇਰੀਆਂ ਚੱਲਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਪਰ ਇਥੇ ਕੁਝ ਅਜਿਹੇ ਖੇਤਰ ਵੀ ਹਨ ਜਿਨ੍ਹਾਂ ਵਿਚ ਮੀਂਹ ਦਾ ਕੋਈ ਨਾਂ-ਨਿਸ਼ਾਨ ਨਹੀਂ ਦਿੱਖ ਰਿਹਾ ਸੀ। ਮੌਸਮ ਵਿਭਾਗ ਵੱਲੋਂ ਇੱਥੇ ਮੌਨਸੂਨ ਨੂੰ ਲੈ ਕੇ ਇਕ ਵੱਡੀ ਤਾਜਾ ਜਾਣਕਾਰੀ ਦਿੱਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਪਿਛਲੇ ਕੁਝ ਵਰ੍ਹਿਆਂ ਤੋਂ ਬਾਰਿਸ਼ ਦੀ ਮਿਆਦ ਵਿਚ ਦੱਸ ਦਿਨ ਦਾ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਮੌਨਸੂਨ ਦੇ ਇਸ ਮੌਸਮ ਦੌਰਾਨ 1 ਜੁਲਾਈ ਤੋਂ 15 ਸਤੰਬਰ ਵਿੱਚ 75 ਦਿਨਾਂ ਲਈ 600 ਮਿਲੀਮੀਟਰ ਮੀਂਹ ਪੈਣ ਦਾ ਟੀਚਾ ਹੁੰਦਾ ਹੈ।

ਅੱਗੇ ਡਾ.ਗਿੱਲ ਨੇ ਦੱਸਿਆ ਕਿ ਇਸ ਸਾਲ ਜੂਨ ਮਹੀਨੇ ਵਿੱਚ 63 ਮਿਲੀਮੀਟਰ ਦੀ ਬਿਲਕੁਲ ਸਹੀ ਮਾਤਰਾ ਵਿੱਚ ਬਾਰਿਸ਼ ਹੋਈ ਹੈ ਜੋ ਕਿ ਇਸ ਮਹੀਨੇ ਹੋਣ ਵਾਲੀ ਨੌਰਮਲ ਬਾਰਿਸ਼ 66.4 ਮਿਲੀਮੀਟਰ ਦੇ ਨੇੜੇ ਤੇੜੇ ਹੀ ਹੈ। ਡਾਕਟਰ ਗਿੱਲ ਦਾ ਕਹਿਣਾ ਹੈ ਕਿ ਅਗਲੇ ਦੋ ਮਹੀਨਿਆਂ ਵਿੱਚ ਭਾਰੀ ਬਾਰਸ਼ ਹੋ ਸਕਦੀ ਹੈ ਜਿਸ ਵਿਚ ਜੁਲਾਈ ਵਿਚ 232 ਮਿਲੀਮੀਟਰ ਅਤੇ ਅਗਸਤ ਵਿੱਚ 180 ਮਿਲੀਮੀਟਰ ਨਾਲ ਮਾਨਸੂਨ ਦੀ ਬਾਰਸ਼ ਦਾ ਟੀਚਾ ਪੂਰਾ ਹੋ ਸਕਦਾ ਹੈ।

ਪ੍ਰੀ ਮਾਨਸੂਨ ਜਿਸ ਨੇ 13 ਜੂਨ ਨੂੰ ਪੰਜਾਬ ਵਿੱਚ ਦਸਤਕ ਦਿੱਤੀ ਸੀ ਇਸ ਦੌਰਾਨ ਕੁਝ ਖਾਸ ਨੂੰ ਨਹੀਂ ਪਿਆ ਜਦ ਕਿ ਜੁਲਾਈ ਦੇ ਪਹਿਲੇ ਹਫਤੇ ਵਿੱਚ ਮਾਨਸੂਨ ਦੌਰਾਨ ਸੂਬੇ ਭਰ ਵਿੱਚ ਭਾਰੀ ਮਾਤਰਾ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਡਾਕਟਰ ਗਿੱਲ ਨੇ ਕਿਹਾ ਕਿ ਬੱਦਲ ਅਤੇ ਹਵਾ ਦੇ ਨਾਲ ਕਿਤੇ ਕਿਤੇ ਥੋੜ੍ਹੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਪਰ ਇਸ ਮਹੀਨੇ ਮੌਸਮ ਗਰਮ ਹੀ ਬਣਿਆ ਰਹੇਗਾ।