ਆਈ ਤਾਜਾ ਵੱਡੀ ਖਬਰ
ਪੜਾਈ ਲਿਖਾਈ ਪੂਰੀ ਕਰਨ ਤੋਂ ਬਾਅਦ ਹਰ ਇਕ ਵਿਦਿਆਰਥੀ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਸੁਨਹਿਰੀ ਭਵਿੱਖ ਦੀ ਮੰਜ਼ਿਲ ਵੱਲ ਇੱਕ ਕਦਮ ਨੂੰ ਹੋਰ ਅੱਗੇ ਕਰੇ। ਜਿਸ ਵਾਸਤੇ ਉਹ ਇਕ ਵਧੀਆ ਕਰੀਅਰ ਨੂੰ ਅਪਣਾਉਣ ਦੀ ਤਿਆਰੀ ਕਰਦਾ ਹੈ। ਮੌਜੂਦਾ ਸਮੇਂ ਵਿੱਚ ਦੇਖੀਏ ਤਾਂ ਬਹੁਤ ਸਾਰੇ ਕਰੀਅਰ ਆਪਸ਼ਨ ਨੌਜਵਾਨਾਂ ਵਾਸਤੇ ਮੌਜੂਦ ਹਨ ਜਿਨ੍ਹਾਂ ਜ਼ਰੀਏ ਉਹ ਆਪਣੇ ਕੱਲ੍ਹ ਨੂੰ ਬਿਹਤਰ ਬਣਾ ਸਕਦੇ ਹਨ। ਪਰ ਕੁੱਝ ਨੌਜਵਾਨ ਅਜਿਹੇ ਹੁੰਦੇ ਹਨ ਜੋ ਆਪਣੀ ਨੌਕਰੀ ਦੇ ਨਾਲ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਵਾਸਤੇ ਇੱਕ ਮੌਕਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ 20 ਮਾਰਚ 2021 ਨੂੰ ਐਲਾਨ ਦਿੱਤਾ ਗਿਆ ਹੈ।
ਜਿਸ ਤਹਿਤ ਮੁੱਖ ਮੰਤਰੀ ਨੇ ਆਖਿਆ ਹੈ ਕਿ ਸੂਬੇ ਅੰਦਰ 10,000 ਪੁਲਿਸ ਮੁਲਾਜ਼ਮਾਂ ਦੀ ਭਰਤੀ ਸਬ ਇੰਸਪੈਕਟਰ, ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਪੱਧਰ ਦੇ ਵੱਖ-ਵੱਖ ਕੇਡਰਾਂ ਵਿੱਚ ਕੀਤੀ ਜਾਵੇਗੀ ਜਿਸ ਵਿੱਚ 33 ਫੀਸਦੀ ਔਰਤਾਂ ਵਾਸਤੇ ਰਾਖਵਾਂਕਰਨ ਹੋਵੇਗਾ। ਜਿਸ ਵਾਸਤੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦਿਨਕਰ ਗੁਪਤਾ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਲਿਖਤੀ ਪ੍ਰੀਖਿਆ ਅਤੇ ਸਰੀਰਕ ਤੌਰ ‘ਤੇ ਤਿਆਰੀ ਸ਼ੁਰੂ ਕਰਨ ਦੇ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਇਹ ਵੀ ਆਖਿਆ ਪੁਲਸ ਭਰਤੀ ਦੀ ਕਾਰਵਾਈ ਨਿਰਪੱਖ ਅਤੇ ਪਾਰਦਰਸ਼ੀ ਢੰਗ ਦੇ ਨਾਲ ਸੰਪੰਨ ਕੀਤੀ ਜਾਵੇਗੀ।
ਪੁਲਸ ਦੇ ਵੱਖ-ਵੱਖ ਕੇਡਰਾਂ ਵਿੱਚ ਜ਼ਿਲ੍ਹਾ, ਆਰਮਡ, ਇੰਵੈਸਟੀਗੇਸ਼ਨ, ਇੰਟੈਲੀਜੈਂਸ ਅਤੇ ਤਕਨੀਕੀ ਸਹਾਇਤਾ ਸੇਵਾਵਾਂ ਸ਼ਾਮਲ ਹਨ। ਜਿਸ ਵਾਸਤੇ ਤਿਆਰੀ ਕਰਨ ਲਈ ਯੋਗ ਉਮੀਦਵਾਰਾਂ ਨੂੰ ਜਨਤਕ ਥਾਵਾਂ, ਪਾਰਕਾਂ, ਸਟੇਡੀਅਮ ਅਤੇ ਪੁਲਿਸ ਲਾਇਨ ਮੈਦਾਨਾਂ ਦੀ ਵਰਤੋਂ ਕਰਨ ਦੀ ਆਗਿਆ ਦੇ ਦਿੱਤੀ ਹੈ। ਇਸ ਭਰਤੀ ਸਬੰਧੀ ਪ੍ਰਕਿਰਿਆ ਆਉਂਦੇ ਦੋ ਤਿੰਨ ਮਹੀਨਿਆਂ ਦੌਰਾਨ ਸ਼ੁਰੂ ਕਰ ਦਿੱਤੀ ਜਾਵੇਗੀ ਜਿਸ ਵਾਸਤੇ ਉਮੀਦਵਾਰ ਕੋਲ ਜ਼ਰੂਰੀ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ। ਜਿਨ੍ਹਾਂ ਵਿਚ ਉਮੀਦਵਾਰ ਮਹਿਲਾ ਅਤੇ ਪੁਰਸ਼ ਦੀ ਉਮਰ 1 ਜਨਵਰੀ 2021 ਤੱਕ 28 ਸਾਲ ਹੋਣੀ ਚਾਹੀਦੀ ਹੈ ਅਤੇ ਕੁਝ ਨਿਯਮਾਂ ਅਨੁਸਾਰ ਛੋਟਾਂ ਵੀ ਦਿੱਤੀਆਂ ਜਾਣਗੀਆਂ।
ਵੱਖ-ਵੱਖ ਪੋਸਟਾਂ ਵਾਸਤੇ ਉਮੀਦਵਾਰ ਕੋਲ ਬੈਚਲਰ ਡਿਗਰੀ/ਬਾਰਵੀਂ ਕੀਤੀ ਹੋਣੀ ਚਾਹੀਦੀ ਹੈ। ਪੁਰਸ਼ ਉਮੀਦਵਾਰ ਦਾ ਕੱਦ ਘੱਟੋ-ਘੱਟ 5 ਫੁੱਟ 7 ਇੰਚ ਅਤੇ ਮਹਿਲਾ ਦਾ 5 ਫੁੱਟ 2 ਇੰਚ ਹੋਣਾ ਚਾਹੀਦਾ ਹੈ। ਪੁਰਸ਼ਾਂ ਵਾਸਤੇ 1600 ਮੀਟਰ ਅਤੇ ਮਹਿਲਾਵਾਂ ਵਾਸਤੇ 800 ਮੀਟਰ ਦੀ ਦੌੜ ਤੋਂ ਇਲਾਵਾ ਉੱਚੀ ਅਤੇ ਲੰਮੀ ਛਾਲ ਸ਼ਾਮਲ ਹੋਵੇਗੀ। ਲਿਖਤੀ ਪ੍ਰੀਖਿਆ ਬਹੁ-ਵਿਕਲਪੀ ਰੂਪ ਵਿਚ ਹੋਵੇਗੀ ਜਿਸ ਵਿਚ ਭਾਰਤੀ ਸੰਵਿਧਾਨ, ਇਤਿਹਾਸ, ਵਿਗਿਆਨ ਅਤੇ ਤਕਨਾਲੋਜੀ ਸਮੇਤ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਪ੍ਰਸ਼ਨ ਪੁੱਛੇ ਜਾਣਗੇ।
Previous Postਹੁਣ ਪੰਜਾਬ ਚ 30 ਮਾਰਚ ਬਾਰੇ ਹੋ ਗਿਆ ਇਹਨਾਂ ਵਲੋਂ ਇਹ ਵੱਡਾ ਐਲਾਨ – ਆਈ ਤਾਜਾ ਵੱਡੀ ਖਬਰ
Next PostCBSE ਸਕੂਲਾਂ ਦੇ ਵਿਦਿਆਰਥੀਆਂ ਲਈ ਆਈ ਵੱਡੀ ਖਬਰ – ਹੋਇਆ ਇਹ ਐਲਾਨ