ਪੰਜਾਬ: ਵਹੁਟੀ 17 ਲੱਖ ਲਾ ਭੇਜੀ ਸੀ ਕੈਨੇਡਾ, ਜਦ ਪਹੁੰਚੀ ਵਿਦੇਸ਼ ਦੀ ਧਰਤੀ ਤੇ ਜੋ ਕੀਤਾ ਪਰਿਵਾਰ ਦੇ ਉੱਡੇ ਹੋਸ਼

ਆਈ ਤਾਜਾ ਵੱਡੀ ਖਬਰ 

ਅੱਜਕੱਲ੍ਹ ਬਹੁਤ ਸਾਰੇ ਲੋਕਾਂ ਵੱਲੋਂ ਵਿਦੇਸ਼ ਜਾਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਉਥੇ ਹੀ ਮਾਪਿਆਂ ਵੱਲੋਂ ਆਪਣੀ ਜ਼ਿੰਦਗੀ ਦੀ ਸਾਰੀ ਜਮ੍ਹਾਂ ਪੂੰਜੀ ਲਗਾ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਿਆ ਜਾ ਰਿਹਾ ਹੈ ਜਿੱਥੇ ਜਾ ਕੇ ਉਨ੍ਹਾਂ ਦੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਸੁਰੱਖਿਅਤ ਹੋ ਸਕੇ। ਪਰ ਬਹੁਤ ਸਾਰੇ ਲੋਕ ਧੋਖਾਧੜੀਆਂ ਦੇ ਸ਼ਿਕਾਰ ਵੀ ਹੋ ਰਹੇ ਹਨ। ਕਈ ਪਰਿਵਾਰਾਂ ਵੱਲੋਂ ਆਪਣੇ ਬੇਟਿਆਂ ਦਾ ਵਿਆਹ ਕਰ ਕੇ ਆਈਲਸ ਵਾਲੀ ਲੜਕੀ ਨੂੰ ਵਿਦੇਸ਼ ਭੇਜ ਦਿੱਤਾ ਜਾਂਦਾ ਹੈ। ਜਿਸ ਸਦਕਾ ਉਨ੍ਹਾਂ ਦਾ ਬੇਟਾ ਵੀ ਵਿਦੇਸ਼ ਚਲਾ ਜਾਵੇ।

ਪਰ ਵਿਦੇਸ਼ ਜਾ ਕੇ ਬਹੁਤ ਸਾਰੀਆਂ ਕੁੜੀਆਂ ਵੱਲੋਂ ਆਪਣੇ ਪਤੀ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਜਾਂਦੀ ਹੈ ਜਿਸ ਕਾਰਨ ਬਹੁਤ ਸਾਰੇ ਨੌਜਵਾਨ ਮਾਨਸਿਕ ਤਣਾਅ ਦੇ ਸ਼ਿਕਾਰ ਵੀ ਹੋ ਜਾਂਦੇ ਹਨ। ਹੁਣ 17 ਲੱਖ ਰੁਪਏ ਲਗਾ ਕੇ ਕੈਨੇਡਾ ਭੇਜੀ ਘਰਵਾਲੀ ਵੱਲੋਂ ਕੀਤਾ ਗਿਆ ਹੈ ਉਸ ਨੂੰ ਸੁਣ ਕੇ ਪਰਿਵਾਰ ਦੇ ਹੋਸ਼ ਉੱਡ ਗਏ ਹਨ। ਪ੍ਰਾਪਤ ਅਨੁਸਾਰ ਇਹ ਮਾਮਲਾ ਜ਼ੀਰਾ ਅਧੀਨ ਆਉਣ ਵਾਲੇ ਪਿੰਡ ਮਾਣਕਿਆ ਵਾਲੀ ਤੋਂ ਸਾਹਮਣੇ ਆਇਆ ਹੈ।

ਜਿੱਥੇ ਪੁਲਿਸ ਨੂੰ ਸ਼ਿਕਾਇਤ ਕਰਨ ਵਾਲੇ ਗੁਰਸਿਮਰਨ ਸਿੰਘ ਪੁੱਤਰ ਸੁਖਚੈਨ ਸਿੰਘ ਨੇ ਦੱਸਿਆ ਹੈ ਕਿ ਉਸ ਵੱਲੋਂ 17 ਲੱਖ ਰੁਪਏ ਖਰਚ ਕੇ ਆਪਣੀ ਪਤਨੀ ਗੁਲਸ਼ਨਪ੍ਰੀਤ ਕੌਰ ਪਿੰਡ ਮੁੱਠਿਆਂ ਵਾਲਾ ਕਾਮਲਵਾਲਾ ਨੂੰ ਕੈਨੇਡਾ ਭੇਜਿਆ ਗਿਆ ਸੀ। ਜਿਸ ਨੇ ਕੈਨੇਡਾ ਜਾ ਕੇ ਆਪਣੇ ਪਤੀ ਨਾਲ ਕੁਝ ਸਮੇਂ ਬਾਅਦ ਗਲਬਾਤ ਕਰਨੀ ਬੰਦ ਕਰ ਦਿੱਤੀ। ਜਦੋਂ ਪਤੀ ਵੱਲੋਂ ਉਸ ਦੀ ਫਾਈਲ ਲਗਵਾਉਣ ਵਾਸਤੇ ਆਖਿਆ ਗਿਆ ਤਾਂ ਉਸ ਨੇ ਫਾਈਲ ਨਹੀਂ ਲਗਾਈ।

ਲੜਕੀ ਦੇ ਪਰਿਵਾਰ ਨਾਲ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਵੀ ਲੜਕੀ ਨਾਲ ਮਿਲ ਕੇ ਧੋਖਾਧੜੀ ਕੀਤੀ ਗਈ ਅਤੇ ਕੁਝ ਪੈਸੇ ਵਾਪਸ ਕਰਨ ਦਾ ਆਖਿਆ ਗਿਆ ਅਤੇ 9 ਲੱਖ ਰੁਪਏ ਵਾਪਸ ਨਹੀਂ ਕੀਤੇ ਗਏ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਹੁਣ ਲੜਕੀ, ਉਸ ਦੇ ਪਿਤਾ ,ਅਤੇ ਭਰਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਵੱਲੋਂ ਧੋਖਾਧੜੀ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।