ਪੰਜਾਬ: ਲੁਟੇਰੀ ਦੁਲਹਨ ਵਲੋਂ ਇੰਝ ਵਿਆਹ ਕਰਵਾ ਮਾਰੀ ਜਾ ਰਹੀ ਸੀ ਠੱਗੀ

ਆਈ ਤਾਜ਼ਾ ਵੱਡੀ ਖਬਰ 

ਸੂਬੇ ਵਿੱਚ ਲੁੱਟ ਖੋਹ ਅਤੇ ਚੋਰੀ ਦੀਆਂ ਘਟਨਾਵਾਂ ਦੇ ਚਲਦਿਆਂ ਹੋਇਆ ਜਿੱਥੇ ਬਹੁਤ ਸਾਰੇ ਗੈਰ ਸਮਾਜਿਕ ਅਨਸਰਾਂ ਵੱਲੋਂ ਅੱਜ-ਕੱਲ੍ਹ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ, ਉਥੇ ਹੀ ਬਹੁਤ ਸਾਰੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਪ੍ਪਜਦ ਪੈਸਾ ਕਮਾਉਣ ਦੇ ਚੱਕਰ ਵਿੱਚ ਕਈ ਅਜਿਹੇ ਗਲਤ ਕੰਮ ਕੀਤੇ ਜਾਂਦੇ ਹਨ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ। ਲੋਕਾਂ ਵੱਲੋਂ ਠੱਗੀ ਮਾਰਨ ਦੇ ਵੱਖ-ਵੱਖ ਢੰਗ ਅਪਣਾਏ ਜਾ ਰਹੇ ਹਨ ਜਿਨ੍ਹਾਂ ਬਾਰੇ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਹੁਣ ਪੰਜਾਬ ਵਿੱਚ ਇੱਥੇ ਇੱਕ ਲੁਟੇਰੀ ਦੁਲਹਨ ਵੱਲੋਂ ਇਸ ਤਰ੍ਹਾਂ ਵਿਆਹ ਕਰਵਾ ਕੇ ਠੱਗੀ ਮਾਰੀ ਜਾ ਰਹੀ ਸੀ ਜਿਸ ਨੂੰ ਕਾਬੂ ਕੀਤਾ ਗਿਆ ਹੈ ਇਸ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਇਹ ਮਾਮਲਾ ਫਿਰੋਜਪੁਰ ਤੋਂ ਸਾਹਮਣੇ ਆਇਆ ਹੈ।

ਜਿੱਥੇ ਕੀਤੇ ਜਾ ਰਹੇ ਵਿਆਹ ਦੇ ਦੌਰਾਨ ਹੀ ਇੱਕ ਲੁਟੇਰੀ ਦੁਲਹਨ ਅਤੇ ਉਸਦੇ ਸਾਥੀਆਂ ਨੇ ਪੰਡਿਤ ਦੀ ਸਮਝਦਾਰੀ ਦੇ ਨਾਲ ਕਾਬੂ ਕੀਤਾ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਫਤਿਆਬਾਦ ਦੀ ਰਹਿਣ ਵਾਲੀ ਦਰਸ਼ਨਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ 28 ਸਾਲਾਂ ਦੇ ਬੇਟੇ ਰਵੀ ਦਾ ਰਿਸ਼ਤਾ ਦੇਖਿਆ ਜਾ ਰਿਹਾ ਸੀ। ਜਿਸ ਵਾਸਤੇ ਫਿਰੋਜ਼ਪੁਰ ਦੀ ਰਹਿਣ ਵਾਲੀ ਇਕ ਲੜਕੀ ਬਾਰੇ ਅੰਬਾਲਾ ਦੀ ਰਹਿਣ ਵਾਲੀ ਵੀਨਾ ਸ਼ਰਮਾ ਨਾਂ ਦੀ ਔਰਤ ਵੱਲੋਂ ਦੱਸਿਆ ਗਿਆ। ਜਿਸ ਦੇ ਦੱਸੇ ਅਨੁਸਾਰ ਹੀ ਲੜਕਾ ਪ੍ਰੀਵਾਰ ਫਿਰੋਜ਼ਪੁਰ ਲੜਕੀ ਦੇਖਣ ਗਿਆ ਸੀ।

ਜਿੱਥੇ ਅੰਬਾਲਾ ਦੇ ਰਹਿਣ ਵਾਲਾ ਵਿਚੋਲਾ ਪ੍ਰਕਾਸ਼ ਦੋ ਔਰਤਾਂ ਦੇ ਨਾਲ ਲੜਕੇ ਪਰਿਵਾਰ ਨੂੰ ਲੜਕੀ ਦੇ ਘਰ ਲੈ ਕੇ ਗਿਆ ਸੀ। ਜਿੱਥੇ ਲੜਕੀ ਪਸੰਦ ਆਉਣ ਤੇ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਮੰਦਰ ਵਿਚ ਵਿਆਹ ਕੀਤੇ ਜਾਣ ਦੀ ਗੱਲ ਕੀਤੀ ਗਈ ਤਾਂ ਲੜਕੀ ਦੇ ਪਰਿਵਾਰ ਵੱਲੋਂ ਲੜਕੀ ਵਾਸਤੇ ਕੁਝ ਸਮਾਂ ਵੀ ਲਿਆਂਦਾ ਗਿਆ ਅਤੇ ਸਧਾਰਨ ਤਰੀਕੇ ਨਾਲ ਮੰਦਰ ਵਿਚ ਵਿਆਹ ਕੀਤੇ ਜਾਣ ਦੀ ਤਿਆਰੀ ਵੀ ਕਰ ਲਈ ਗਈ। ਮੰਡਪ ਵਿੱਚ ਜਦੋਂ ਪੁਜਾਰੀ ਵੱਲੋਂ ਲੜਕੀ ਦਾ ਪਹਿਚਾਣ ਪੱਤਰ ਦੇਖਣ ਵਾਸਤੇ ਆਖਿਆ ਗਿਆ ਤਾਂ ਉਹਨਾਂ ਵੱਲੋਂ ਤਾਰਾ ਅਰੋੜਾ ਦੇ ਅਧਾਰ ਕਾਰਡ ਦੀ ਫੋਟੋਸਟੇਟ ਕਾਪੀ ਵਿਖਾ ਦਿੱਤੀ ਗਈ।

ਪੰਡਤ ਵੱਲੋ ਲੜਕੇ ਪਰਿਵਾਰ ਨੂੰ ਦੱਸਿਆ ਗਿਆ ਕਿ ਇਹ ਲੜਕੀ ਵਾਲੇ ਫਰਜ਼ੀ ਆਧਾਰ ਕਾਰਡ ਦੀ ਫੋਟੋ ਕਾਪੀ ਦਿਖਾ ਰਹੇ ਹਨ ਜਿਨ੍ਹਾਂ ਵੱਲੋਂ ਕੱਲ੍ਹ ਵੀ ਇਸੇ ਅਧਾਰ ਕਾਰਡ ਦੀ ਕਾਪੀ ਤੇ ਇਕ ਲੜਕੀ ਦਾ ਵਿਆਹ ਕੀਤਾ ਗਿਆ। ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾ ਕੇ ਇਨ੍ਹਾਂ ਦੋਸ਼ੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਥੇ ਹੀ ਦੋਸ਼ੀ ਲੜਕੀ ਜਲੰਧਰ ਦੀ ਰਹਿਣ ਵਾਲੀ ਡਾਂਸਰ ਰੋਜ਼ੀ ਦੱਸੀ ਗਈ ਹੈ। ਜਿਨ੍ਹਾਂ ਵੱਲੋਂ ਪੈਸਾ ਕਮਾਉਣ ਲਈ ਇਸ ਤਰਾਂ ਠੱਗੀ ਮਾਰੀ ਜਾ ਰਹੀ ਸੀ।