ਆਈ ਤਾਜ਼ਾ ਵੱਡੀ ਖਬਰ
ਪੰਜਾਬ ਭਰ ਵਿੱਚ ਲੁਟੇਰਿਆਂ ਤੇ ਚੋਰਾਂ ਦੇ ਹੌਸਲੇ ਇੰਨੇ ਜ਼ਿਆਦਾ ਵਧ ਚੁੱਕੇ ਹਨ ਕਿ ਅਜਿਹੇ ਦੋਸ਼ੀਆਂ ਵੱਲੋਂ ਬਿਨਾਂ ਕਿਸੇ ਡਰ ਤੋਂ ਕਈ ਵੱਡੀਆਂ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ । ਅਜਿਹਾ ਹੀ ਇਕ ਮਾਮਲਾ ਪੰਜਾਬ ਦੇ ਇੰਡਸਟ੍ਰੀਅਲ ਜ਼ਿਲ੍ਹੇ ਯਾਨੀ ਕਿ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਲੁਟੇਰਿਆਂ ਵੱਲੋਂ ਬਾਰਾਂ ਲੱਖ ਦੀ ਲੁੱਟ ਕਰਨ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਘਟਨਾ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਕੱਲ੍ਹ ਯਾਨੀ ਵੀਰਵਾਰ ਰਾਤ ਗਿਆਰਾਂ ਵਜੇ ਦੇ ਕਰੀਬ ਵਾਪਰੀ, ਜਦੋਂ ਚਾਰ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਸੁੰਨਸਾਨ ਥਾਂ ਤੇ ਇਕ ਵਿਅਕਤੀ ਨੂੰ ਰੋਕ ਕੇ ਬਾਰਾਂ ਲੱਖ ਰੁਪਏ ਦੀ ਲੁੱਟਖੋਹ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ।
ਇੰਨਾ ਹੀ ਨਹੀਂ ਸਗੋਂ ਇਨ੍ਹਾਂ ਲੁਟੇਰਿਆਂ ਦੇ ਹੌਂਸਲੇ ਇੰਨੇ ਜ਼ਿਆਦਾ ਬੁਲੰਦ ਸਨ ਕਿ ਇਹ ਵਿਅਕਤੀ ਦੀ ਕੁੱਟਮਾਰ ਕਰਨ ਲੱਗ ਪਏ ਤੇ ਕੁੱਟਮਾਰ ਕਰਨ ਤੋਂ ਬਾਅਦ ਉਹ ਐਕਟਿਵਾ ਲੈ ਕੇ ਮੌਕੇ ਤੋਂ ਫਰਾਰ ਹੋ ਗਏ । ਪੈਸੇ ਐਕਟਿਵਾ ਦੀ ਡਿੱਕੀ ਵਿੱਚ ਹੀ ਸਨ । ਘਟਨਾ ਕਾਰਾਬਾਰ ਚੌਕ ਵਿਖੇ ਵਾਪਰੀ । ਜਦੋਂ ਦੇਰ ਰਾਤ ਪੁਲੀਸ ਵੱਲੋਂ ਇਸ ਇਲਾਕੇ ਵਿਚ ਚੈਕਿੰਗ ਕੀਤੀ, ਪਰ ਸ਼ਰਾਰਤੀ ਅਨਸਰਾਂ ਦਾ ਕੁਝ ਨਹੀਂ ਪਤਾ ਲੱਗਾ ਤੇ ਉਨ੍ਹਾਂ ਵੱਲੋਂ ਇੰਨੀ ਵੱਡੀ ਵਾਰਦਾਤ ਨੂੰ ਅੰਜ਼ਾਮ ਦੇ ਦਿੱਤਾ ਗਿਆ ।
ਉੱਥੇ ਹੀ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਜੁੱਤੀਆਂ ਦੇ ਵਪਾਰੀ ਕੋਲ ਕੰਮ ਕਰਦਾ ਹੈ। ਉਹ ਆਪਣੇ ਮਾਲਕ ਨੂੰ ਕਿਚਲੂ ਨਗਰ ਸਥਿਤ ਉਸ ਦੇ ਘਰ ਛੱਡ ਕੇ ਕਿਲ੍ਹਾ ਮੁਹੱਲਾ ਜਾ ਰਿਹਾ ਸੀ ਕਿ ਰਸਤੇ ਵਿੱਚ ਉਸ ਨੇ ਦੋ ਥਾਵਾਂ ਤੋਂ ਪੇਮੈਂਟ ਲੈਣੀ ਸੀ ਪੇਮੈਂਟ ਲੈਣ ਤੋਂ ਬਾਅਦ ਉਸ ਨੇ ਐਕਟਿਵਾ ਦੀ ਡਿੱਗੀ ਵਿਚ ਕਰੀਬ ਸਾਢੇ ਬਾਰਾਂ ਲੱਖ ਰੁਪਏ ਦੀ ਰਕਮ ਰੱਖੀ ਸੀ।
ਇਹ ਪੈਸੇ ਸਵੇਰੇ ਬੈਂਕ ਵਿੱਚ ਜਮ੍ਹਾਂ ਕਰਵਾਉਣੇ ਸਨ । ਪਰ ਜਦੋਂ ਉਹ ਕਾਰਾਬਾਰਾ ਚੌਕ ਨੇੜੇ ਪਹੁੰਚੇ ਤਾਂ ਚਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ । ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ।
Previous Postਪੰਜਾਬ: ਇਸ ਇਸ ਇਲਾਕਿਆਂ ਚ ਇਥੇ 14 ਘੰਟੇ ਬਿਜਲੀ ਦਾ ਰਹੇਗਾ ਲੰਬਾ ਕੱਟ
Next Postਇਸ ਪਿੰਡ ਦੇ ਬੰਦੇ ਨਹੀਂ ਕੁੱਤੇ ਹਨ ਕਰੋੜਪਤੀ, ਸੁਣਕੇ ਹਰੇਕ ਦੇ ਉੱਡ ਜਾਂਦੇ ਹੋਸ਼