ਪੰਜਾਬ : ਰਾਤ 1 ਵਜੇ ਸੁਤੇ ਪਏ16 ਸਾਲਾਂ ਦੇ ਮੁੰਡੇ ਨੂੰ ਕੰਨ ਤੋਂ ਮਿਲੀ ਇਸ ਤਰਾਂ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਸਰਕਾਰਾਂ ਵੱਲੋ ਆਮ ਜਾਂ ਗਰੀਬ ਲੋਕਾਂ ਨੂੰ ਸੁੱਖ ਸਹੂਲਤਾ ਦੇਣ ਦੀਆ ਗੱਲਾ ਕਹੀਆ ਜਾਦੀਆ ਹਨ ਅਤੇ ਵੱਡੇ ਵੱਡੇ ਦਾਅਵੇ ਜਾਂ ਵਾਅਦੇ ਵੀ ਕੀਤੇ ਜਾਦੇ ਹਨ। ਪਰ ਉਹ ਦਾਅਵੇ ਜਾ ਵਾਅਦੇ ਸੱਚ ਹੁੰਦੇ ਹਨ ਜਾ ਨਹੀ ਇਹ ਤਾ ਇਸ ਖ਼ਬਰ ਤੋ ਹੀ ਜਾਹਿਰ ਹੋ ਜਾਦਾ ਹੈ। ਦਰਅਸਲ ਇਸ ਗਰੀਬ ਬੱਚੇ ਦੀ ਮੌਤ ਦੀ ਕਹਾਣੀ ਸੁਣ ਕੇ ਤੁਸੀ ਹੈਰਾਨ ਹੋ ਜਾਓਗੇ।ਦਰਅਸਲ ਇਹ ਤਾਜਾ ਮਾਮਲਾ ਅਮਰਗੜ੍ਹ ਤੋ ਸਾਹਮਣੇ ਆ ਰਿਹਾ ਹੈ। ਜਿਥੇ ਹਰਨਾਮਾ ਕਾਲੋਨੀ ਵਿਚ ਇਕ ਰਹਿੰਦੇ ਪਰਵਾਸੀ ਮਜ਼ਦੂਰ ਦੇ ਪੁੱਤ ਦੀ ਦਰਦਨਾਕ ਮੌਤ ਹੋ ਗਈ। ਦੱਸ ਦਈਏ ਕਿ ਇਸ ਬੱਚੇ ਦੀ ਮੌਤ ਸੱਪ ਦੇ ਡੰਗਣ ਨਾਲ ਮੌਤ ਹੋ ਗਈ ਹੈ।

ਜਿਸ ਤੋ ਬਾਅਦ ਲੋਕਾਂ ਨੇ ਰੋਸ ਵਿਚ ਸਿਹਤ ਕੇਂਦਰ ਵਿਚ ਸਿਹਤ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਦੱਸਿਆ ਕਿ ਕਿ ਉਸ ਦੇ ਪੁੱਤਰ ਦੀ ਨੂੰ ਦੇਰ ਰਾਤ ਸੱਪ ਨੇ ਡੱਗ ਦਿਤਾ ਸੀ। ਜਿਸ ਤੋ ਬਾਅਦ ਉਸ ਨੂੰ ਮੁੱਢਲੇ ਸਿਹਤ ਕੇਂਦਰ ਅਮਰਗੜ੍ਹ ਵਿਚ ਜੇਰੇ ਇਲਾਜ ਲਈ ਲਿਜਾਇਆ ਗਿਆ ਪਰ ਉਸ ਮੌਕੇ ਉਤੇ ਮੌਜੂਦ ਸਟਾਫ਼ ਵੱਲੋਂ ਸਹਾਇਤਾ ਦਿੱਤੀ ਗਈ ਜਿਸ ਤੋ ਬਾਅਦ ਉਸ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਰੈਫ਼ਰ ਕੀਤ ਗਿਆ। ਹਲਾਕਿ ਜਦ ਉਸ ਨੂੰ ਹਸਪਤਾਲ ਲਿਜਾਣ ਲਈ ਐਬੂਲੈਂਸ ਨੂੰ ਫੋਨ ਕੀਤਾ ਗਿਆ ਤਾ ਐਬੂਲੈਸ ਵਾਲਿਆ ਨੇ ਫੋਨ ਨਹੀਂ ਹੀ ਚੁੱਕਿਆ।

ਇਸ ਤੋ ਇਲਾਵਾ ਪੀੜਤ ਪਰਿਵਾਰ ਨੇ ਇਲਜ਼ਾਮ ਲਗਾਏ ਕਿ ਹਸਪਤਾਲ ਵਿਚ ਜਿਹੜੀ ਐਬੂਲੈਂਸ ਹੈ ਜਿਸ ਉਸ ਦੇ ਡਰਾਈਵਰ ਦੀਆ ਵੀ ਬਹੁਤ ਮਿੰਨਤਾਂ ਕੀਤੀਆ ਪਰ ਉਸ ਨੇ ਜਵਾਬ ਦੇ ਦਿੱਤਾ ਤੇ ਕਿਹਾ ਸਾਨੂੰ ਉਪਰੋਂ ਫੋਨ ਆਉਣਾ ਜ਼ਰੂਰੀ ਹੈ। ਜਿਸ ਤੋ ਬਾਅਦ ਪੀੜਤ ਪਰਿਵਾਰ ਵੱਲੋ ਆਪਣੇ ਬੱਚੇ ਨੂੰ ਮੋਟਰਸਾਈਕਲ ਰਾਹੀ ਹਸਪਤਾਲ ਲਜਾਇਆ ਗਿਆ।

ਜਿਥੇ ਪਹੁੰਚਣ ਤੇ ਡਾਕਟਰਾ ਵੱਲੋ ਉਸ ਨੂੰ ਪਟਿਆਲਾ ਲਈ ਰੈਫ਼ਰ ਕੀਤਾ ਗਿਆ। ਪਰ ਉਥੋ ਵੀ ਬੱਚੇ ਨੂੰ ਪੀ. ਜੀ. ਆਈ ਲਈ ਰੈਫ਼ਰ ਕੀਤਾ ਗਿਆ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਇਲਾਜ ਨਹੀ ਮਿਲਿਆ ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਜਿਸ ਤੋ ਬਾਅਦ ਲੋਕਾਂ ਨੇ ਰੋਸ਼ ਜਾਹਰ ਕਰਦਿਆ ਕਮਿਊਨਿਟੀ ਹੈਲਥ ਸੈਂਟਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਥੇ ਹੀ ਸਰਕਾਰ ਤੋਂ ਮੰਗ ਕੀਤੀ ਕਿ ਡਾਕਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।