ਪੰਜਾਬ : ਮੱਥਾ ਟੇਕਣ ਜਾ ਰਹੀਆਂ ਨਾਲ ਵਾਪਰਿਆ ਭਿਆਨਕ ਹਾਦਸਾ ਹੋਈਆਂ ਮੌਤਾਂ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਅੱਜਕਲ੍ਹ ਸੜਕੀ ਹਾਦਸੇ ਇਨੇ ਜ਼ਿਆਦਾ ਵੱਧ ਗਏ ਹੈ ਕਿ ਰੋਜ਼ ਕਿਸੇ ਨਾ ਕਿਸੇ ਦੀ ਜਾਨ ਇਸ ਸੜਕੀ ਹਾਦਸੇ ਦੇ ਕਾਰਨ ਹੁੰਦੀ ਹੀ ਹੁੰਦੀ ਹੈ । ਸੜਕੀ ਹਾਦਸੇ ਨਾਮ ਦਾ ਦੈਂਤ ਹਰ ਰੋਜ਼ ਕਿਸੇ ਨਾ ਕਿਸੇ ਘਰ ਦਾ ਚਿਰਾਗ ਬੁਝਾ ਹੀ ਦੇਂਦਾ ਹੈਂ । ਦੇਸ਼ ਦੇ ਵਿੱਚ ਪਤਾ ਨਹੀਂ ਕਿੰਨੇ ਲੋਕ ਆਪਣੀ ਜਾਨ ਗੁਆ ਬੈਠੇ ਹੈ ਇਸ ਸੜਕੀ ਹਾਦਸਿਆਂ ਦੇ ਵਿੱਚ । ਪਤਾ ਨਹੀਂ ਕਿੰਨੇ ਕੁ ਲੋਕ ਅਪਾਹਿਜ ਹੋ ਗਏ ਹਨ ਸਿਰਫ ਤੇ ਸਿਰਫ਼ ਇਹਨਾਂ ਸੜਕੀ ਹਾਦਸਿਆਂ ਦੇ ਕਾਰਨ । ਓਹਨਾ ਵਾਰੇ ਸੋਚੋ ਜਰਾ ਜਿਹਨਾਂ ਦੇ ਜਵਾਨ ਬੱਚੇ ਇਹਨਾਂ ਸੜਕੀ ਹਾਦਸਿਆਂ ਦੇ ਵਿੱਚ ਆਪਣੀ ਜਾਨ ਗੁਆ ਦੇਂਦੇ ਹਨ, ਉਹਨਾਂ ਦੇ ਮਾਪਿਆਂ ਤੇ ਇਸਦਾ ਕੀ ਅਸਰ ਪੈਂਦਾ ਹੋਵੇਗਾ ।

ਉਹ ਕਿਸ ਤਰਾਂ ਆਪਣੇ ਜਵਾਨ ਬਚਿਆ ਨੂੰ ਮੋਢਾ ਦੇ ਕੇ ਜਹਾਨੋਂ ਤੋਰਦੇ ਹੋਣਗੇ ।ਅਜਿਹੀ ਮੰਦਭਾਗੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਨਾਭਾ ਤੋਂ । ਜੀ ਹਾਂ ਨਾਭਾ ਦੇ ਮਾਲੇਰ-ਕੋਟਲਾ ਸੜਕ ‘ਤੇ ਸਥਿਤ ਪਿੰਡ ਹਰੀਗੜ੍ਹ ਦੇ ਵਿੱਚ ਇੱਕ ਅਜਿਹਾ ਖ਼ਤਰਨਾਕ ਸੜਕੀ ਹਾਦਸਾ ਵਾਪਰਿਆ ਜਿਸਨੇ 1 ਘਰ ਦੇ ਦੋ ਚਿਰਾਗ ਸਦਾ ਸਦਾ ਦੇ ਲਈ ਬੁਝਾ ਦਿੱਤੇ । ਦਰਅਸਲ ਤੁਹਾਨੂੰ ਦੱਸਦਿਆ ਕਿ ਇਸ ਰੋਡ ਤੇ ਦੋ ਕਾਰਾਂ ਦੀ ਆਪਸ ਦੇ ਵਿੱਚ ਇੰਨੀ ਜ਼ਿਆਦਾ ਭਿਆਨਕ ਟੱਕਰ ਹੋਈ ਜਿਸਦੇ ਵਿੱਚ ਇੱਕ ਕਾਰ ਦੇ ਵਿਚ ਸਵਾਰ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ।

ਨਾਲ ਹੀ ਦੂਜੀ ਕਾਰ ਦੇ ਵਿੱਚ ਸਵਾਰ ਵਿਅਕਤੀ ਬੁਰੀ ਤਰਾਂ ਜ਼ਖਮੀ ਹੋ ਗਏ ।ਦੱਸਣਾ ਬਣਦਾ ਹੈ ਕਿ ਜਿਸ ਕਾਰ ਦੇ ਲੋਕ ਜ਼ਖਮੀ ਹੋਏ ਹਨ । ਉਹ ਮੱਥਾ ਟੇਕਣ ਦੇ ਲਈ ਨੈਣਾਂ ਦੇਵੀ ਜਾ ਰਹੇ ਸਨ । ਰਾਸਤੇ ਦੇ ਵਿਚ ਵਾਪਰੀ ਇਸ ਘਟਨਾ ਦੇ ਕਾਰਨ ਆਸ ਪਾਸ ਦੇ ਇਲਾਕੇ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ।

ਇਸ ਘਟਨਾ ਦੇ ਵਾਪਰਨ ਤੋ ਬਾਅਦ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਜਿਹਨਾਂ ਦੇ ਵਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਅਤੇ ਪੁਲਿਸ ਚੌਕੀ ਗਲਵੱਟੀ ਦੇ ਮੁਲਾਜ਼ਮਾਂ ਨੇ ਮੌਕੇ ਤੇ ਜ਼ਖਮੀ ਹੋਏ ਵਿਅਕਤੀਆਂ ਨੂੰ ਹਸਪਤਾਲ ਪਹੁੰਚਿਆ ਅਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ।