ਪੰਜਾਬ ਮੱਝਾਂ ਗਾਵਾਂ ਰੱਖਣ ਵਾਲੇ ਹੋ ਜਾਣ ਸਾਵਧਾਨ ਆਈ ਇਹ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਇਕ ਪਾਸੇ ਕਰੋਨਾ ਮਹਾਮਾਰੀ ਦੇ ਕਾਰਨ ਆਮ ਲੋਕਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ । ਆਮ ਲੋਕਾਂ ਨੇ ਇਸ ਬਿਮਾਰੀ ਦੇ ਕਾਰਨ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਜਿਥੇ ਸਾਹਮਣਾ ਕੀਤਾ , ਉੱਥੇ ਹੀ ਉਨ੍ਹਾਂ ਨੂੰ ਇਸ ਬਿਮਾਰੀ ਦੇ ਕਾਰਨ ਆਰਥਿਕ ਤੰਗੀਆਂ ਦਾ ਸਾਹਮਣਾ ਹੁਣ ਤੱਕ ਕਰਨਾ ਪੈ ਰਿਹਾ ਹੈ ਬੇਸ਼ੱਕ ਹੁਣ ਕੋਰੋਨਾ ਦੇ ਮਾਮਲੇ ਘੱਟ ਚੁੱਕੇ ਹਨ , ਪਰ ਹਰ ਇੱਕ ਬੰਦਾ ਆਰਥਿਕ ਪੱਖੋਂ ਇਸ ਮਹਾਂਮਾਰੀ ਦੇ ਕਾਰਨ ਕਾਫ਼ੀ ਕਮਜ਼ੋਰ ਹੋ ਚੁੱਕਿਆ ਹੈ । ਹਜੇ ਲੋਕ ਇਸ ਮਹਾਂਮਾਰੀ ਦੀ ਲਪੇਟ ਵਿੱਚੋਂ ਬਾਹਰ ਨਹੀਂ ਆ ਰਹੇ ਹਨ ਕਿ ਇਸੇ ਵਿਚਕਾਰ ਹੁਣ ਹੋਰਾਂ ਬੀਮਾਰੀਆਂ ਸਾਹਮਣੇ ਆ ਰਹੀਆਂ ਹਨ , ਜੋ ਲੋਕਾਂ ਦੀਆਂ ਦਿੱਕਤਾਂ ਨੂੰ ਹੋਰ ਵਧਾ ਰਹੀ ਹੈ ।

ਜਿੱਥੇ ਕਰੋਨਾ ਨੇ ਅਾਪਣਾ ਪੂਰਾ ਕਹਿਰ ਵਖਾਇਆ, ਹੁਣ ਡੇਂਗੂ ਦੀ ਬਿਮਾਰੀ ਵੀ ਪੰਜਾਬ ਦੇ ਵਿੱਚ ਆਪਣਾ ਕਹਿਰ ਵਿਖਾਉਂਦੇ ਵਿੱਚ ਲੱਗੀ ਹੋਈ ਹੈ । ਦੂਜੇ ਪਾਸੇ ਮੱਝਾਂ ਗਾਵਾਂ ਨੂੰ ਹੋਣ ਵਾਲੀ ਮੂੰਹ ਖੁਰ ਦੀ ਬਿਮਾਰੀ ਵੀ ਲਗਾਤਾਰ ਹੀ ਵੱਡਾ ਨੁਕਸਾਨ ਕਰਦੀ ਹੋਈ ਨਜ਼ਰ ਆ ਰਹੀ ਹੈ। ਜਿਸ ਕਾਰਨ ਕਿਸਾਨ ਵੱਡੀ ਚਿੰਤਾ ਦੇ ਵਿੱਚ ਫਸੇ ਹੋਏ ਨਜ਼ਰ ਆ ਰਹੇ ਹਨ । ਦਰਅਸਲ ਮੂੰਹਖੁਰ ਦੀ ਬੀਮਾਰੀ ਦੇ ਕਾਰਨ ਦੁੱਧ ਉਤਪਾਦਕਾਂ ਨੂੰ ਵੱਡਾ ਘਾਟਾ ਪੈ ਰਿਹਾ ਹੈ । ਜਿਸ ਦੀ ਮਿਸਾਲ ਹੈ ਲੱਡਾ ਡੇਅਰੀ ਫਾਰਮ ਐਂਡ ਮਿਲਕ ਪ੍ਰੋਡਕਸ਼ਨ ਕੰਪਨੀ ।

ਜ਼ਿਕਰਯੋਗ ਹੈ ਕਿ ਪਸ਼ੂਆਂ ਨੂੰ ਹੋ ਰਹੀ ਮੂੰਹਖੁਰ ਦੀ ਬੀਮਾਰੀ ਦੇ ਕਾਰਨ ਹੁਣ ਤੱਕ ਕਈ ਪਸ਼ੂਆਂ ਦੀ ਜਾਨ ਚਲੀ ਗਈ ਹੈ ਤੇ ਇਨ੍ਹਾਂ ਪਸ਼ੂ ਪਾਲਕਾਂ ਨੂੰ ਵੀ ਵੱਡੀਆਂ ਚਿੰਤਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉੱਥੇ ਹੀ ਹੁਣ ਦੁੱਧ ਉਤਪਾਦਕਾਂ ਦੀਆਂ ਪ੍ਰੇਸ਼ਾਨੀਆਂ ਵੀ ਸਾਹਮਣੇ ਆ ਰਹੀਆਂ ਹਨ । ਇਸੇ ਬੀਮਾਰੀ ਦੇ ਕਾਰਨ ਹੁਣ ਮਾਨਤਾ ਪ੍ਰਾਪਤ ਪਸ਼ੂਆਂ ਦੀ ਫਰਮ ਨੂੰ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਪੰਜਾਬ ਸਰਕਾਰ ਦੀ ਅਣਗਹਿਲੀ ਦੇ ਕਾਰਨ ਇਸ ਫਾਰਮ ਵਿੱਚ ਦਰਜਨਾ ਦੇ ਕਰੀਬ ਪਸ਼ੂਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ ।

ਜਿਸ ਕਾਰਨ ਇਸ ਫ਼ਰਮ ਦਾ ਕਈ ਲੱਖਾਂ ਰੁਪਿਆਂ ਦਾ ਨੁਕਸਾਨ ਹੋ ਚੁੱਕਿਆ ਹੈ । ਜਿਸ ਦੇ ਚਲਦੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਇਸ ਬਿਮਾਰੀ ਦੇ ਕਾਰਨ ਉਨ੍ਹਾਂ ਦੇ ਜੋ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ , ਜਿਨਾ ਵੀ ਉਨ੍ਹਾਂ ਨੂੰ ਘਾਟਾ ਪਿਆ ਹੈ ਉਸ ਦੇ ਚੱਲਦੇ ਪੰਜਾਬ ਸਰਕਾਰ ਉਨ੍ਹਾਂ ਨੂੰ ਮੁਆਵਜ਼ਾ ਦੇਵੇ ।