ਆਈ ਤਾਜਾ ਵੱਡੀ ਖਬਰ
ਕਿਹਾ ਜਾਂਦਾ ਹੈ ਕਿ ਇਹ ਜ਼ਿੰਦਗੀ ਬਹੁਤ ਹੀ ਅਨਮੋਲ ਹੁੰਦੀ ਹੈ ਜਿਸ ਨੂੰ ਹਮੇਸ਼ਾ ਹੀ ਸੰਭਾਲ ਕੇ ਰੱਖਣਾ ਚਾਹੀਦਾ ਹੈ। ਪਰ ਕਦੇ ਕਦਾਈ ਹਾਲਾਤ ਇਹੋ ਜਿਹੇ ਬਣ ਜਾਂਦੇ ਹਨ ਕਿ ਇਨਸਾਨ ਨਾ ਚਾਹੁੰਦੇ ਹੋਏ ਵੀ ਅਣਹੋਣੀ ਦਾ ਸ਼ਿਕਾਰ ਹੋ ਜਾਂਦਾ ਹੈ। ਜਿਸ ਤੋਂ ਬਾਅਦ ਸਥਿਤੀ ਇਹੋ ਜਿਹੀ ਬਣ ਜਾਂਦੀ ਹੈ ਕਿ ਜਿਸ ਦੇ ਨਾਲ ਪੂਰਾ ਪਰਿਵਾਰ ਹੀ ਉਜੜ ਜਾਂਦਾ ਹੈ। ਬੀਤੇ ਦਿਨੀਂ ਪੰਜਾਬ ਦੇ ਵਿੱਚ ਕਈ ਅਜਿਹੀਆਂ ਸੋਗ ਭਰਿਆ ਘਟਨਾਵਾਂ ਵਾਪਰੀਆਂ ਹਨ ਜਿਸ ਦੇ ਨਾਲ ਕਈ ਪਰਿਵਾਰ ਪ੍ਰਭਾਵਿਤ ਹੋਏ ਹਨ।
ਇਕ ਅਜਿਹੀ ਹੀ ਬੇਹੱਦ ਦੁਖਦਾਈ ਖਬਰ ਬਟਾਲਾ ਖੇਤਰ ਵਿੱਚ ਵਾਪਰੀ ਜਿਸ ਦੇ ਨਾਲ ਇਕ ਹੱਸਦਾ-ਖੇਡਦਾ ਪਰਿਵਾਰ ਦੁੱਖਾਂ ਦੇ ਪਹਾੜ ਹੇਠਾਂ ਆ ਗਿਆ। ਇਥੋਂ ਦੇ ਇਕ ਪਰਿਵਾਰ ਵਿਚ ਇਕ ਤੋਂ ਬਾਅਦ ਇਕ ਹੋਈਆਂ ਦੋ ਮੌਤਾਂ ਕਾਰਨ ਸਥਾਨਕ ਖੇਤਰ ਦੇ ਵਿਚ ਹਾਲਤ ਗੰਭੀਰ ਬਣ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ਮੀਆਂ ਮੁਹੱਲਾ ਵਿਖੇ ਇਕ ਨੌਜਵਾਨ ਦੀ ਅਚਾਨਕ ਸਿਹਤ ਵਿਗੜੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਪਰ ਅਗਲੇ ਹੀ ਦਿਨ ਉਸ ਨੌਜਵਾਨ ਦੀ ਮੌਤ ਹੋ ਗਈ
ਅਤੇ ਆਪਣੇ ਨੌਜਵਾਨ ਪੁੱਤਰ ਦੀ ਮੌਤ ਦਾ ਗ਼ਮ ਨਾ ਸਹਿੰਦੇ ਹੋਏ ਉਸ ਦੇ ਪਿਤਾ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ। ਖਬਰ ਮਿਲੀ ਹੈ ਕਿ ਇਥੋਂ ਦੇ ਸਥਾਨਕ ਨੌਜਵਾਨ 28 ਸਾਲਾ ਭਵਿਕ ਮਹਾਜਨ ਅਤੇ ਉਸ ਦਾ 56 ਸਾਲਾ ਪਿਤਾ ਕਾਦੀਆਂ ਫਾਟਕ ਨੇੜੇ ਆਇਰਨ ਮਰਚੈਂਟ (ਸਰੀਆ ਵੇਚਣਾ) ਵਜੋਂ ਕੰਮ ਕਰਦੇ ਸਨ। ਪਰਿਵਾਰ ਦੇ ਦੱਸਣ ਮੁਤਾਬਕ ਰਾਤ ਅਚਾਨਕ ਭਵਿਕ ਦਾ ਪੇਟ ਖ਼ਰਾਬ ਹੋ ਗਿਆ ਅਤੇ ਸਵੇਰੇ ਉਸ ਦੀ ਤਬੀਅਤ ਹੋਰ ਵਿਗੜ ਜਾਣ ਕਾਰਨ ਉਸ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ।
ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਇੱਥੇ ਸਵੇਰੇ ਅੱਠ ਵਜੇ ਉਸ ਦੀ ਮੌਤ ਹੋ ਗਈ। ਜਦੋਂ ਆਪਣੇ ਇਕਲੌਤੇ ਪੁੱਤਰ ਦੀ ਮੌਤ ਦੀ ਖਬਰ ਪਿਤਾ ਅਰੁਣ ਮਹਾਜਨ ਨੂੰ ਲੱਗੀ ਤਾਂ ਉਹ ਇਸ ਸਦਮੇ ਨੂੰ ਬਰਦਾਸ਼ਤ ਨਹੀ ਕਰ ਪਾਏ ਅਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਤੁਰੰਤ ਅਮਨਦੀਪ ਹਸਪਤਾਲ ਵਿਖੇ ਪਹੁੰਚਾਇਆ ਜਿੱਥੇ 10 ਵਜੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਭਵਿਕ ਦੇ ਵਿਆਹ ਨੂੰ ਅਜੇ ਦੋ ਸਾਲ ਹੋਏ ਸਨ ਅਤੇ ਉਸ ਦੇ ਡੇਢ ਸਾਲ ਦੀ ਛੋਟੀ ਬੱਚੀ ਵੀ ਹੈ। ਮ੍ਰਿਤਕ ਪੁੱਤਰ ਦੀ ਮਾਂ ਮਨੀਸ਼ਾ ਮਹਾਜਨ ਦੀਆਂ ਦੋਵੇਂ ਕਿਡਨੀਆਂ ਫੇਲ ਹਨ ਜਿਸ ਵਾਸਤੇ ਉਨ੍ਹਾਂ ਦਾ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਡਾਇਲਸਿਸ ਹੁੰਦਾ ਹੈ। ਪਰਿਵਾਰ ਦੇ ਵਿਚ ਹੋਈਆਂ ਇਨ੍ਹਾਂ ਦੋਵਾਂ ਮੌਤਾਂ ਦੇ ਕਾਰਨ ਸਥਿਤੀ ਕਾਫ਼ੀ ਗ਼ਮ ਗੀਨ ਬਣ ਗਈ ਹੈ।
Home ਤਾਜਾ ਖ਼ਬਰਾਂ ਪੰਜਾਬ : ਮੁੰਡੇ ਦੀ ਮੌਤ ਦੇ ਤੁਰੰਤ ਬਾਅਦ ਹੀ ਜੋ ਹੋਇਆ ਕਿਸੇ ਨੇ ਸੋਚਿਆ ਵੀ ਨਹੀਂ ਸੀ – ਤਾਜਾ ਵੱਡੀ ਖਬਰ
Previous Postਅੱਕੇ ਹੋਏ ਕਿਸਾਨਾਂ ਨੇ ਹੁਣ ਕਰਤਾ 1 ਫਰਵਰੀ ਬਾਰੇ ਇਹ ਵੱਡਾ ਐਲਾਨ, ਸੋਚਾਂ ਚ ਪਈ ਮੋਦੀ ਸਰਕਾਰ
Next Postਹੁਣੇ ਹੁਣੇ ਕਿਸਾਨਾਂ ਦੇ ਬਾਰੇ ਰਾਸ਼ਟਰਪਤੀ ਕੋਵਿੰਦ ਨੇ ਕਹੀ ਇਹ ਗਲ੍ਹ