ਪੰਜਾਬ: ਮਾਮੂਲੀ ਤਕਰਾਰ ਕਾਰਨ ਕੁੱਟਮਾਰ ਅਤੇ ਜ਼ਹਿਰੀਲੀ ਦਵਾਈ ਖਾਣ ਕਾਰਨ ਹੋਈ ਵਿਅਕਤੀ ਦੀ ਮੌਤ

ਆਈ ਤਾਜਾ ਵੱਡੀ ਖਬਰ

ਕਹਿੰਦੇ ਨੇ ਇਸ ਸਮਾਜ ਵਿੱਚ ਰਹਿਣ ਵਾਲੇ ਲੋਕਾਂ ਵਿਚਾਲੇ ਵਿਚਾਰਾਂ ਦੇ ਮਤਭੇਦ ਹੋ ਸਕਦੇ ਨੇ , ਪਰ ਕਦੇ ਵੀ ਇਹਨਾਂ ਮਤਭੇਦਾਂ ਨੂੰ ਆਪਣੇ ਆਪ ਤੇ ਹਾਵੀ ਨਾ ਹੋਣ ਦਿਓ , ਕਿਉਕਿ ਅਜਿਹੇ ਮਤਭੇਦ ਹਮੇਸ਼ਾਂ ਦੂਜਿਆਂ ਨੂੰ ਇੱਕ ਵੱਡੀ ਵਿਪਤਾ ਵਿੱਚ ਪਾ ਦੇਂਦੀਆਂ ਹਨ , ਅਜਿਹਾ ਹੀ ਮਾਮਲਾ ਅੱਜ ਤੁਹਾਡੇ ਰੂਬਰੂ ਕਰਾਂਗੇ , ਜਿਥੇ ਮਾਮੂਲੀ ਤਕਰਾਰ ਕਾਰਨ ਕੁੱਟਮਾਰ ਅਤੇ ਜ਼ਹਿਰੀਲੀ ਦਵਾਈ ਖਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ l

ਮਾਮਲਾ ਮਲੋਟ ਤੋਂ ਸਾਹਮਣੇ ਆਇਆ ਜਿਥੇ ਮਲੋਟ ਵਿਖੇ ਮਾਮੂਲੀ ਵਿਵਾਦ ਤੋਂ ਬਾਅਦ ਇਕ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਜਿਸਤੋ ਬਾਅਦ ਉਸ ਵਲੋਂ ਜ਼ਹਿਰੀਲੀ ਵਸਤੂ ਨਿਗਲ ਲਈ ਗਈ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ । ਜਿਸਤੋ ਬਾਅਦ ਹੁਣ ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਇਕ ਫੈਕਟਰੀ ਮਾਲਕ ਦੇ ਲੜਕੇ ਤੇ ਉਸ ਦੇ ਦੋਸਤ ਨੇ ਘਰੋਂ ਜਬਰੀ ਚੁੱਕ ਕੇ ਸੁਨੀਲ ਕੁਮਾਰ ਦੀ ਕੁੱਟਮਾਰ ਕੀਤੀ ਤੇ ਫਿਰ ਫੈਕਟਰੀ ਲਿਜਾ ਕੇ ਜ਼ਹਿਰੀਲੀ ਵਸਤੂ ਖੁਆ ਦਿੱਤੀ, ਜਿਸ ਕਰ ਕੇ ਉਸ ਦੀ ਮੌਤ ਹੋ ਗਈ।

ਇਸ ਸਬੰਧੀ ਮ੍ਰਿਤਕ ਦੇ ਭਰਾ ਜਸਵੰਤ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਸੁਨੀਲ ਪੁੱਤਰ ਲੇਬਰ ਦਾ ਕੰਮ ਕਰਦਾ ਸੀ । ਉਸ ਨੇ ਇਕ ਕੂਲਰ ਫੈਕਟਰੀ ਵਾਲੇ ਦੀ ਕੋਈ ਪੁਰਾਣੀ ਇਮਾਰਤ ਢਾਹੁਣ ਦਾ ਠੇਕਾ ਲਿਆ ਸੀ, ਜਿਸ ਦਾ ਥੋੜ੍ਹਾ ਕੰਮ ਬਾਕੀ ਰਹਿੰਦਾ ਸੀ। ਜਿਸ ਕਾਰਨ ਕੱਲ੍ਹ ਦੁਪਹਿਰ 12 ਵਜੇ ਮੁਨੀਸ਼ ਕੁਮਾਰ ਆਪਣੇ ਦੋਸਤਾਂ ਨਾਲ ਉਸ ਦੇ ਘਰ ਆਏ ਅਤੇ ਮੇਰੇ ਭਰਾ ਸੁਨੀਲ ਕੁਮਾਰ ਬਾਰੇ ਪੁੱਛਣ ਲੱਗੇ। ਜਿਹਨਾਂ ਵਲੋਂ ਕਿਹਾ ਜਾ ਰਿਹਾ ਸੀ ਕਿ ਸੁਨੀਲ ਨੇ ਸਾਡਾ ਕੰਮ ਵਿਚਾਲੇ ਹੀ ਛੱਡ ਦਿੱਤਾ ।

ਜਸਵੰਤ ਅਨੁਸਾਰ ਜਦੋਂ ਅੰਦਰ ਮੋਟਰਸਾਈਕਲ ਦੀ ਚਾਬੀ ਲੈਣ ਗਿਆ ਤਾਂ ਇਨ੍ਹਾਂ ਦੋਵਾਂ ਵੱਲੋਂ ਮੇਰੇ ਭਰਾ ਸੁਨੀਲ ਨੂੰ ਘੇਰ ਕੇ ਕੁੱਟਮਾਰ ਕੀਤੀ ਜਾ ਰਹੀ ਸੀ। ਬਾਅਦ ’ਚ ਜਬਰੀ ਮੋਟਰਸਾਈਕਲ ਵਿਚਕਾਰ ਬਿਠਾ ਕੇ ਆਪਣੀ ਫੈਕਟਰੀ ਲੈ ਗਏ। ਜਿਥੇ ਉਸਨੂੰ ਜ਼ਹਿਰ ਖੁਆ ਦਿਤੀ ਜਿਸ ਕਾਰਨ ਉਸਦੀ ਮੌਤ ਹੋ ਗਈ , ਫਿਲਹਾਲ ਪੁਲਿਸ ਵਲੋਂ ਮਾਮਲੇ ਸੰਬਧੀ ਕਾਰਵਾਈ ਕੀਤੀ ਜਾ ਰਹੀ ਹੈ l