ਆਈ ਤਾਜ਼ਾ ਵੱਡੀ ਖਬਰ
ਜਿੱਥੇ ਪੰਜਾਬ ਭਾਰਤ ਵਿੱਚ ਚੋਰਾਂ ਤੇ ਲੁਟੇਰਿਆਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ, ਉੱਥੇ ਹੀ ਠੱਗੀ ਕਰਨ ਵਾਲਿਆਂ ਦੀ ਗਿਣਤੀ ਵੀ ਦਿਨ ਪ੍ਰਤੀਦਿਨ ਵਧ ਰਹੀ ਹੈ । ਠੱਗ ਵੱਖੋ ਵੱਖਰੇ ਢੰਗ ਦੇ ਨਾਲ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ । ਅਜਿਹਾ ਹੀ ਇਕ ਮਾਮਲਾ ਪੰਜਾਬ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਮਹੰਤ ਨਾਲ ਵਿਆਹ ਕਰਵਾ ਕੇ ਲੱਖਾਂ ਰੁਪਿਆਂ ਦੀ ਠੱਗੀ ਕਰਨ ਦਾ ਦੋਸ਼ ਯੂਥ ਕਾਂਗਰਸ ਦੇ ਪ੍ਰਧਾਨ ਤੇ ਲਗਾਇਆ ਗਿਆ ਸੀ , ਜਿਸ ਦੇ ਚੱਲਦੇ ਹੁਣ ਪਰਚਾ ਦਰਜ ਹੋ ਚੁੱਕਿਆ ਹੈ । ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਸੰਗਰੂਰ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਹਲਕਾ ਧੂਰੀ ਤੋਂ ਸਰਪੰਚ ਬਲਵਿੰਦਰ ਕੁਮਾਰ ਉਰਫ ਮਿੱਠੂ ਖ਼ਿਲਾਫ਼ ਹੱਥ ਦੀ ਸ਼ਿਕਾਇਤ ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।
ਮਹੰਤ ਵੱਲੋਂ ਮਿੱਠੂ ਲੱਡਾ ਤੇ ਉਸ ਦੀ ਸਹਿਮਤੀ ਤੋਂ ਬਗ਼ੈਰ ਉਸ ਨਾਲ ਗੈਰ ਕੁਦਰਤੀ ਸੰਬੰਧ ਬਣਾਉਣ ਅਤੇ ਉਸ ਨਾਲ ਹੇਰਾ ਫੇਰੀ ਕਰਨ ਦੀ ਨੀਅਤ ਨਾਲ ਪੰਜਾਹ ਲੱਖ ਰੁਪਏ ਦੀ ਠੱਗੀ ਮਾਰਨ ਜਿਹੇ ਗੰਭੀਰ ਦੋਸ਼ ਲਗਾਏ ਗਏ । ਇਸ ਸਬੰਧੀ ਦਰਜ ਕੀਤੇ ਗਏ ਮਾਮਲੇ ਮੁਤਾਬਕ ਮਿੱਠੂ ਲੱਡਾ ਨੇ ਪਟਿਆਲਾ ਦੀ ਇੱਕ ਮਹੰਤ ਨਾਲ ਉਸ ਦੇ ਮਹੰਤ ਹੋਣ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਵਿਆਹ ਕਰਵਾਇਆ ਸੀ । ਜਦੋ ਮਿੱਠੂ ਉਕਤ ਮਹੰਤ ਦੇ ਸੰਪਰਕ ਚ ਆਇਆ ਤਾ ਮਿੱਠੂ ਲੱਡਾ ਵੱਲੋਂ ਉਸ ਨੂੰ ਆਪਣੇ ਪਿਆਰ ਦਾ ਹਵਾਲਾ ਦਿੰਦੇ ਹੋਏ ਉਸ ਨਾਲ ਵਿਆਹ ਕਰਵਾਉਣ ਦੀ ਇੱਛਾ ਜ਼ਾਹਿਰ ਕੀਤੀ ਗਈ ਸੀ ।
ਜਿਸ ਤੇ ਮਹੰਤ ਨੇ ਉਸ ਨੂੰ ਕਿਹਾ ਸੀ ਕਿ ਉਹ ਮਹੰਤ ਹੈ ਪਰ ਇਸ ਦੇ ਬਾਵਜੂਦ ਵੀ ਮਿੱਠੂ ਨੇ ਇਸ ਗੱਲ ਨੂੰ ਧਿਆਨ ਚ ਨਾ ਰੱਖਣ ਦੀ ਗੱਲ ਕਹਿ ਕੇ ਉਸ ਨਾਲ 2022 ਵਿਚ ਵਿਆਹ ਕਰਵਾਇਆ । ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੱਖ ਵੱਖ ਤੇ ਘੁੰਮਣ ਜਾਦੇ ਅਤੇ ਇਕੱਠੇ ਰਹਿੰਦੇ ।
ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿਚ ਵੱਖ-ਵੱਖ ਥਾਵਾਂ ’ਤੇ ਘੁੰਮਣ ਜਾਣ ਅਤੇ ਇਕੱਠੇ ਰਹਿਣ ਦੌਰਾਨ ਉਸ ਵੱਲੋਂ ਉਕਤ ਮਹੰਤ ਨਾਲ ਉਸ ਦੀ ਮਰਜ਼ੀ ਤੋਂ ਬਗੈਰ ਗੈਰ ਕੁਦਰਤੀ ਸੰਬੰਧ ਸਥਾਪਿਤ ਕੀਤੇ ਗਏ ਸਨ ਅਤੇ ਸਮੇਂ-ਸਮੇਂ ’ਤੇ ਵੱਖ-ਵੱਖ ਢੰਗਾਂ ਨਾਲ ਉਸ ਨਾਲ ਹੇਰਾ-ਫੇਰੀ ਕਰਨ ਦੀ ਨੀਅਤ ਨਾਲ ਉਸ ਤੋਂ ਕਰੀਬ 50 ਲੱਖ ਰੁਪਏ ਵੀ ਠੱਗੇ ਗਏ ਸਨ। ਜਿਸ ਦੇ ਚਲਦੇ ਹੁਣ ਪੁਲੀਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
Home ਤਾਜਾ ਖ਼ਬਰਾਂ ਪੰਜਾਬ: ਮਹੰਤ ਨਾਲ ਵਿਆਹ ਕਰਵਾ 50 ਲੱਖ ਦੀ ਠੱਗੀ ਦੇ ਦੋਸ਼ ਚ ਯੂਥ ਕਾਂਗਰਸ ਦੇ ਪ੍ਰਧਾਨ ਤੇ ਹੋਇਆ ਪਰਚਾ ਦਰਜ
Previous Postਪੰਜਾਬ: ਚਾਵਾਂ ਨਾਲ 16 ਲੱਖ ਲਗਾ ਨੂੰਹ ਭੇਜੀ ਸੀ ਕੈਨੇਡਾ, PR ਮਿਲਦਿਆਂ ਜੋ ਪਰਿਵਾਰ ਨਾਲ ਕੀਤਾ ਕਦੇ ਸੋਚਿਆ ਵੀ ਨਹੀਂ ਸੀ
Next Postਪੰਜਾਬ: ਵਿਅਕਤੀ ਵਲੋਂ 4 ਲੋਕਾਂ ਤੋਂ ਦੁਖੀ ਹੋ ਵੀਡੀਓ ਬਣਾ ਮੌਤ ਨੂੰ ਲਾਇਆ ਗਲੇ, ਬਿਆਨ ਕੀਤਾ ਦਰਦ