ਪੰਜਾਬ: ਬੱਕਰੀ ਗੁੰਮ ਹੋਣ ਨੂੰ ਲੈਕੇ 2 ਧਿਰਾਂ ਚ ਹੋਈ ਹਿੰਸਕ ਝੜਪ, ਇਕ ਦੀ ਹੋਈ ਮੌਤ ਤੇ ਇਕ ਦੀ ਹਾਲਤ ਨਾਜ਼ੁਕ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਪਰਿਵਾਰਾਂ ਵੱਲੋਂ ਜਿਥੇ ਆਪਣੀ ਰੋਜ਼ੀ ਰੋਟੀ ਦੀ ਖਾਤਰ ਬਹੁਤ ਸਾਰੇ ਕੰਮ ਕੀਤੇ ਜਾਂਦੇ ਹਨ ਉਥੇ ਹੀ ਪਰਿਵਾਰ ਘਰ ਦੇ ਵਿੱਚ ਪਸ਼ੂ ਪਾਲਣ ਦਾ ਕੰਮ ਕਰਕੇ ਵੀ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਮੱਝਾਂ ਗਾਵਾਂ ਨੂੰ ਪਾਲਿਆ ਜਾਂਦਾ ਹੈ ਉਥੇ ਹੀ ਕੁਝ ਲੋਕਾਂ ਵੱਲੋਂ ਬੱਕਰੀਆਂ ਨੂੰ ਪਾਲ ਕੇ ਵੀ ਘਰ ਦਾ ਗੁਜ਼ਾਰਾ ਕੀਤਾ ਜਾ ਰਿਹਾ ਹੈ। ਕੰਮ ਨੂੰ ਲੈ ਕੇ ਜਿੱਥੇ ਬਹੁਤ ਸਾਰੇ ਪਰਿਵਾਰਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਰਥਿਕ ਤੰਗੀ ਦੇ ਦੌਰ ਵਿਚ ਦੀ ਗੁਜ਼ਰਨਾ ਪੈਂਦਾ ਹੈ।

ਪਰ ਕਈ ਵਾਰ ਸਥਿਤੀ ਅਜਿਹੀ ਵੀ ਪੈਦਾ ਹੋ ਜਾਂਦੀ ਹੈ ਜਿਸ ਨਾਲ ਕਈ ਪਰਵਾਰਾਂ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਕਈ ਘਟਨਾਵਾਂ ਲੋਕਾਂ ਵਿਚ ਡਰ ਪੈਦਾ ਕਰ ਦਿੰਦੀਆਂ ਹਨ। ਹੁਣ ਇੱਥੇ ਬੱਕਰੀ ਦੇ ਗੁੰਮ ਹੋਣ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਈ ਲੜਾਈ ਦੇ ਦੌਰਾਨ ਹਿੰਸਕ ਝੜਪ ਵਿੱਚ ਇੱਕ ਮੌਤ ਹੋਈ ਹੈ ਅਤੇ ਇਕ ਦੀ ਹਾਲਤ ਨਾਜ਼ੁਕ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸੰਗਰੂਰ ਦੇ ਜਿਲੇ ਪਿੰਡ ਗੁੱਜਰਾਂ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਪਰਿਵਾਰ ਵਿਚ ਬੱਕਰੀਆਂ ਪਾਲਣ ਦਾ ਕੰਮ ਕੀਤਾ ਜਾ ਰਿਹਾ ਸੀ। ਜਿੱਥੇ ਮਾਲਕ ਦਮਨਜੀਤ ਸਿੰਘ ਵੱਲੋਂ ਬੱਕਰੀਆਂ ਨੂੰ ਚਰਾਉਣ ਦਾ ਕੰਮ ਆਪਣੇ ਰਿਸ਼ਤੇਦਾਰ ਬੂਟਾ ਸਿੰਘ ਨੂੰ ਦਿੱਤਾ ਗਿਆ ਅਤੇ ਇੱਕ ਬੱਕਰੀ ਦੇ ਗੁੰਮ ਹੋਣ ਤੇ ਜਦੋਂ ਉਨ੍ਹਾਂ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਉਨ੍ਹਾਂ ਦਾ ਵਿਵਾਦ ਨਰੰਗ ਸਿੰਘ ਦੇ ਪਰਵਾਰ ਅਤੇ ਸਾਥੀਆਂ ਨਾਲ ਹੋ ਗਿਆ।

ਇਸ ਵਿਵਾਦ ਦੌਰਾਨ ਜਿੱਥੇ ਦੋਹਾਂ ਪਰਿਵਾਰਾਂ ਵਿਚਕਾਰ ਹਿੰਸਕ ਝੜਪ ਹੋ ਗਈ ਉਥੇ ਹੀ ਬੂਟਾ ਸਿੰਘ, ਹੰਸਾ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਬੂਟਾ ਸਿੰਘ ਦੀ ਮੌਤ ਹੋ ਗਈ ਅਤੇ ਹੰਸਾ ਸਿੰਘ ਜੀ ਨੇ ਇਲਾਜ਼ ਹੈ ਉਹ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ ਪੁਲਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਉਸ ਦੀ ਲਾਸ਼ ਨੂੰ ਥਾਣੇ ਅੱਗੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਇਨਸਾਫ ਮੰਗਿਆ ਜਾ ਰਿਹਾ ਹੈ।