ਆਈ ਤਾਜਾ ਵੱਡੀ ਖਬਰ
ਪੰਜਾਬ ਵਿਚ ਪਿਛਲੇ ਕੁੱਝ ਮਹੀਨਿਆਂ ਤੋਂ ਭਾਰੀ ਗਰਮੀ ਦੇ ਮੌਸਮ ਵਿੱਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਪਾਉਣ ਲਈ ਕਈ ਤਰ੍ਹਾਂ ਦੇ ਬਿਜਲੀ ਦੇ ਉਪਕਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਥੇ ਹੀ ਬਿਜਲੀ ਦੇ ਲੱਗਣ ਵਾਲੇ ਲੰਬੇ ਕੱਟ ਲੋਕਾਂ ਨੂੰ ਹੋਰ ਵੀ ਪਰੇਸ਼ਾਨ ਕਰ ਦਿੰਦੇ ਹਨ। ਜਿੱਥੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਬਿਜਲੀ ਵਿਭਾਗ ਵੱਲੋਂ ਅਜਿਹਾ ਕਾਰਨਾਮਾ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਬਿਜਲੀ ਖਪਤਕਾਰ ਹੋਰ ਪ੍ਰੇਸ਼ਾਨੀ ਵਿਚ ਪੈ ਜਾਂਦੇ ਹਨ। ਉਥੇ ਹੀ ਬਿਜਲੀ ਵਿਭਾਗ ਆਪਣੇ ਕਾਰਨਾਮਿਆਂ ਕਾਰਨ ਚਰਚਾ ਵਿੱਚ ਬਣ ਜਾਂਦਾ ਹੈ। ਵੱਖ ਵੱਖ ਵਿਭਾਗਾਂ ਦੇ ਅਜਿਹੇ ਬਹੁਤ ਸਾਰੇ ਕਾਂਡ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ।
ਹੁਣ ਬਿਜਲੀ ਮਹਿਕਮੇ ਨੇ ਗਰੀਬ ਨੂੰ ਏਨੇ ਲੱਖ ਦਾ ਬਿੱਲ ਭੇਜ ਦਿੱਤਾ ਹੈ ਜਿਸ ਨੂੰ ਦੇਖਕੇ ਸਾਰਾ ਟੱਬਰ ਹੈਰਾਨ ਰਹਿ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਸ਼ਹਿਰ ਦੇ ਜਮਾਲਪੁਰ ਖੇਤਰ ਦੇ ਰਹਿਣ ਵਾਲੇ ਪਰਵਾਰ ਨੂੰ ਉਸ ਸਮੇਂ ਭਾਰੀ ਝਟਕਾ ਲੱਗਾ ਜਦੋਂ ਬਿਜਲੀ ਵਿਭਾਗ ਵੱਲੋਂ ਸਤਨਾਮ ਸਿੰਘ ਦੇ ਘਰ 2.47 ਲੱਖ ਰੁਪਏ ਦਾ ਬਿਜਲੀ ਦਾ ਬਿੱਲ ਭੇਜ ਦਿੱਤਾ ਗਿਆ। ਇਸ ਬਿਲ ਨੂੰ ਦੇਖਕੇ ਸਾਰਾ ਪਰਿਵਾਰ ਹੈਰਾਨ ਰਹਿ ਗਿਆ। ਪੀੜਤ ਪਰਿਵਾਰ ਵੱਲੋਂ ਜਦੋਂ ਇਸ ਹਾਦਸੇ ਬਾਰੇ ਭਾਜਪਾ ਦੇ ਪ੍ਰਦੇਸ਼ ਕਾਰਜਕਾਰੀ ਮੈਂਬਰ ਜਤਿੰਦਰ ਮਿੱਤਰ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ, ਉਨ੍ਹਾਂ ਵੱਲੋਂ ਇਹ ਗੱਲ ਅੱਗੇ ਕੀਤੀ ਗਈ ਤਾਂ ਮਾਮਲੇ ਨੂੰ ਸੁਲਝਾਉਣ ਲਈ ਬਿਜਲੀ ਦਫਤਰ ਦੇ ਐਸ ਡੀ ਓ ਨੇ ਆਖਿਆ ਇਸ ਬਾਰੇ ਉਨ੍ਹਾਂ ਨੂੰ ਸ਼ਿਕਾਇਤ ਨਿਵਾਰਣ ਕਮੇਟੀ ਨੂੰ ਅਰਜ਼ੀ ਦੇਣੀ ਪਵੇਗੀ।
ਇਸ ਤਰ੍ਹਾਂ ਹੀ ਇੱਕ ਹੋਰ ਰਾਮ ਨਗਰ ਦੇ ਵਸਨੀਕ ਨੂੰ 1.12 ਲੱਖ ਰੁਪਏ ਦਾ ਬਿਜਲੀ ਦਾ ਬਿੱਲ ਭੇਜ ਦਿੱਤਾ ਗਿਆ ਸੀ ਜੋ ਅਜੇ ਵੀ ਦਫ਼ਤਰਾਂ ਦੇ ਚੱਕਰ ਲੱਗਾ ਰਿਹਾ ਹੈ। ਜਿਸ ਦੇ ਏਨੇ ਚੱਕਰ ਲਗਾਉਣ ਤੋਂ ਬਾਅਦ ਵੀ ਕੋਈ ਸੁਣਵਾਈ ਨਹੀਂ ਹੋਈ ਹੈ। ਹੁਣ ਭਾਜਪਾ ਦੇ ਨੇਤਾ ਵੱਲੋਂ ਫੋਕਲ ਪੁਆਇੰਟ ਅਤੇ ਬਿਜਲੀ ਵਿਭਾਗ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਅਗਰ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਲੋਕਾਂ ਵੱਲੋਂ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।
ਕਿਉਂਕਿ ਬਿਜਲੀ ਵਿਭਾਗ ਵੱਲੋਂ ਕੀਤੀ ਗਈ ਗ਼ਲਤੀ ਕਾਰਨ ਵਿਅਕਤੀ ਦਫ਼ਤਰਾਂ ਦੇ ਚੱਕਰ ਲਾਉਣ ਲਈ ਮਜਬੂਰ ਹੋ ਜਾਂਦੇ ਹਨ। ਇਸ ਮਸਲੇ ਬਾਰੇ ਫੋਕਲ ਪੁਆਇੰਟ ਦੇ ਐਕਸੀਅਨ ਜਗਦੀਪ ਸਿੰਘ ਗਰਚਾ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Previous Postਪੰਜਾਬ ਚ ਵੱਡੇ ਭਰਾ ਨਾਲ ਹੱਸਦੇ ਖੇਡਦੇ 10 ਸਾਲਾਂ ਦੇ ਬਚੇ ਨੂੰ ਏਦਾਂ ਮਿਲ ਗਈ ਮੌਤ , ਇਲਾਕੇ ਚ ਛਾਇਆ ਸੋਗ
Next Postਪੈ ਗਿਆ ਹੁਣ ਨਵਾਂ ਸਿਆਪਾ – ਠੀਕ ਹੋ ਚੁੱਕੇ 46 ਫ਼ੀਸਦੀ ਲੋਕਾਂ ਨੂੰ ਹੋ ਰਹੀ ਇਹ ਬਿਮਾਰੀ