ਪੰਜਾਬ : ਬਾਪ ਨੇ ਆਪਣੀ ਹੀ 6 ਸਾਲਾ ਧੀ ਨਾਲ ਕੀਤਾ ਰੇਪ, ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ

ਪੰਜਾਬ ਚ ਇੱਕ ਅਜਿਹੀ ਵਾਰਦਾਤ ਦੀ ਖਬਰ ਸੁਣ ਤੁਸੀਂ ਵੀ ਹੈਰਾਨ ਹੋ ਜਾਵੋਂਗੇ ਕੇ ਇੱਕ ਬਾਪ ਆਪਣੀ ਹੀ ਧੀ ਨਾਲ ਅਜਿਹੀ ਘਿਨਾਉਣੀ ਹਰਕਤ ਵੀ ਕਰ ਸਕਦਾ ਹੈ। ਇਹ ਖਬਰ ਬਾਬਾ ਬਕਾਲਾ ਸਾਹਿਬ ਤੋਂ ਆ ਰਹੀ ਹੈ।
ਜਿਥੇ ਆਪਣੀ ਹੀ 6 ਸਾਲਾ ਦੀ ਨਬਾਲਗ ਧੀ ਨਾਲ ਜਬਰ-ਜ਼ਿਨਾਹ ਕਰਕੇ ਬਾਪ ਵਲੋਂ ਉਸਦਾ ਕਤਲ ਕਰ ਦਿੱਤਾ ਗਿਆ ਸੀ। ਹੁਣ ਅਜਿਹਾ ਕਰਨ ਵਾਲੇ ਪਿਓ ਨੂੰ ਮਾਨਯੋਗ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਏ ਜਾਣ ਸਬੰਧੀ ਸੂਚਨਾ ਪ੍ਰਾਪਤ ਹੋਈ ਹੈ। ਇਸ ਘਟਨਾ ਦੇ ਸਬੰਧ ਚ ਦਰਿੰਦੇ ਬਾਪ ਦੀ ਪਤਨੀ ਨੇ ਜਾਣਕਾਰੀ ਦਿਤੀ ਹੈ।
ਜਾਣਕਾਰੀ ਦਿੰਦਿਆਂ ਦੋਸ਼ੀ ਦੀ ਪਤਨੀ ਰਮਨਦੀਪ ਕੌਰ ਨੇ ਦੱਸਿਆ ਕਿ ਉਸਦਾ ਪਤੀ ਰਾਜਗਿਰੀ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਅਕਸਰ ਹੀ ਸ਼ਰਾਬ ਪੀਣ ਦਾ ਆਦੀ ਹੈ, ਜਿਸ ਕਰਕੇ ਉਹ ਘਰ ਵਿਚ ਕੁੜੀ ਕਲੇਸ਼ ਰੱਖਦਾ ਸੀ ਅਤੇ ਉਸਦੀ ਕੁੱਟਮਾਰ ਵੀ ਕਰਦਾ ਸੀ। ਇਸ ਬਾਰੇ ਰਮਨਦੀਪ ਕੌਰ ਨੇ ਦੱਸਿਆ ਕੇ ਉਹ ਉਹਨਾਂ ਨੂੰ ਅਕਸਰ ਹੀ ਬਹੁਤ ਜਿਆਦਾ ਪ੍ਰੇਸ਼ਾਨ ਕਰਦਾ ਸੀ।

ਰਮਨਦੀਪ ਕੌਰ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਹੈ, ਕਿ ਬੀਤੇ ਸਮੇਂ ਦੌਰਾਨ ਉਸਦੇ ਪਤੀ ਨੇ ਮੌਕਾ ਦੇਖਦੇ ਹੋਏ ਆਪਣੀ 6 ਸਾਲਾ ਮਾਸੂਮ ਧੀ ਨਾਲ ਜਬਰ-ਜ਼ਿਨਾਹ ਕਰਕੇ ਉਸਦਾ ਕਤਲ ਕਰ ਦਿੱਤਾ ਤੇ ਉਸਦੀ ਲਾਸ਼ ਨੂੰ ਇਕ ਦਰੱਖਤ ਦੇ ਨਾਲ ਲਟਕਾ ਦਿੱਤਾ ਸੀ । ਇਹ ਘਟਨਾ ਸੰਨ 2020 ਦੀ ਹੈ , ਇਸ ਮਾਮਲੇ ਚ 2020 ਤੋਂ ਚੱਲ ਰਹੇ ਕੇਸ ਦੀ ਸੁਣਵਾਈ ਕਰਦਿਆਂ ਅੰਮ੍ਰਿਤਸਰ ਦੀ ਪੋਸਕੋ ਫਾਸਟ ਟਰੈਕ ਵੱਲੋਂ ਸਬੂਤਾਂ ਦੇ ਅਧਾਰ ‘ਤੇ ਉਸਦੇ ਪਤੀ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਦਿੱਤਾ ਹੈ ਅਤੇ ਡੇਢ ਲੱਖ ਰੁਪੈ ਜੁਰਮਾਨਾ ਵੀ ਕੀਤਾ ਹੈ। ਪਤਨੀ ਰਮਨਦੀਪ ਕੌਰ ਨੇ ਦੱਸਿਆ ਕਿ ਮੇਰੇ ਬਿਆਨਾਂ ਦੇ ਅਧਾਰ ‘ਤੇ ਪੁਲਸ ਥਾਣਾ ਖਿਲਚੀਆਂ ਦੀ ਪੁਲਸ ਨੇ 5 ਜਨਵਰੀ 2020 ਨੂੰ ਮੇਰੇ ਪਤੀ ਦੇ ਉਪਰ ਕਤਲ ਦਾ ਮੁਕੱਦਮਾ ਦਰਜ ਕੀਤਾ ਸੀ। ਰਮਨਦੀਪ ਕੌਰ ਨੇ ਭਾਵੇਂ ਮੰਨਿਆ ਹੈ ਕਿ ਉਸਨੂੰ ਇਨਸਾਫ ਮਿਲਿਆ ਹੈ, ਪਰ ਨਾਲ ਹੀ ਉਸਨੇ ਮੰਗ ਕੀਤੀ ਹੈ ਕਿ ਦੇਸ਼ ਅੰਦਰ ਅਜਿਹਾ ਕਾਨੂੰਨ ਬਨਣਾ ਚਾਹੀਦਾ ਹੈ, ਕਿ ਜੇਕਰ ਕਿਧਰੇ ਪਰਿਵਾਰਕ ਜਾਂ ਜਨਤਕ ਤੌਰ `ਤੇ ਅਜਿਹੀ ਘਟਨਾ ਵਾਪਰੀ ਹੈ ਅਤੇ ਦੋਸ਼ ਸਿੱਧ ਹੋ ਜਾਂਦੇ ਹਨ ਤਾਂ ਦੋਸ਼ੀ ਨੂੰ ਮੌਕੇ `ਤੇ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ।ਇਸ ਖਬਰ ਨਾਲ ਬਾਕੀ ਦੇ ਪ੍ਰੀਵਾਰ ਚ ਸੋਗ ਦੀ ਲਹਿਰ ਵੀ ਦੌੜ ਗਈ ਹੈ।