ਪੰਜਾਬ: ਬਰਾਤੀਆਂ ਨਾਲ ਭਰੀ ਬੱਸ ਹੋਈ ਹਾਦਸੇ ਦਾ ਸ਼ਿਕਾਰ, ਜਖਮੀਆਂ ਨੂੰ ਕਰਾਇਆ ਹਸਪਤਾਲ ਦਾਖਿਲ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਸਫ਼ਰ ਕਰਦੇ ਸਮੇਂ ਕਈ ਵਾਰ ਮੌਜ-ਮਸਤੀ ਕਰਦੇ ਹੋਏ ਅਜਿਹੀਆਂ ਗ਼ਲਤੀਆਂ ਕਰ ਲਈਆਂ ਜਾਂਦੀਆਂ ਹਨ ,ਜਿਥੇ ਫਿਰ ਪਿੱਛੋਂ ਉਸ ਦਾ ਖਮਿਆਜਾ ਭੁਗਤਣਾ ਪੈਂਦਾ ਹੈ। ਲੋਕਾਂ ਦੀ ਸੁਰੱਖਿਆ ਵਾਸਤੇ ਜਿੱਥੇ ਵਾਹਨ ਚਾਲਕਾਂ ਲਈ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ । ਉਥੇ ਹੀ ਕੁਝ ਵਾਹਨ ਚਾਲਕਾਂ ਵੱਲੋਂ ਅਜਿਹੀ ਅਣਗਹਿਲੀ ਵਰਤੀ ਜਾਂਦੀ ਹੈ ਜਿੱਥੇ ਉਨ੍ਹਾਂ ਵਾਹਨਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਕਈ ਤਰ੍ਹਾਂ ਦੀਆਂ ਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਅਕਸਰ ਹੀ ਅਜਿਹੇ ਹਾਦਸਿਆਂ ਦੇ ਕਾਰਨ ਵਿਆਹ ਦੀਆਂ ਖੁਸ਼ੀਆਂ ਦੇ ਵਿਚਕਾਰ ਅਜਿਹੀਆਂ ਖਬਰਾਂ ਸਾਹਮਣੇ ਆਉਂਦੇ ਹੀ ਉਨ੍ਹਾਂ ਖੁਸ਼ੀ ਵਾਲੇ ਘਰਾਂ ਵਿੱਚ ਗਮ ਵੀ ਦੇਖਿਆ ਜਾਂਦਾ ਹੈ।

ਹੁਣ ਪੰਜਾਬ ਵਿੱਚ ਇੱਥੇ ਬਰਾਤੀਆਂ ਨਾਲ ਭਰੀ ਹੋਈ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਜਿਥੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਮੋਰਿੰਡਾ ਚੁੰਨੀ ਰੋਡ ਤੋਂ ਸਾਹਮਣੇ ਆਇਆ ਹੈ। ਜਿੱਥੇ ਖੰਨਾ ਤੋ ਮੋਰਿੰਡਾ ਆਈ ਇਕ ਬਰਾਤ ਦੀ ਬੱਸ ਉਸ ਸਮੇਂ ਹਾਦਸਾ ਗ੍ਰਸਤ ਹੋ ਗਈ, ਜਦੋਂ ਇਹ ਵਿਆਹ ਸਮਾਗਮ ਤੋਂ ਬਾਅਦ ਵਾਪਸ ਜਾਂਦੇ ਹੋਏ ਮੋਰਿੰਡਾ ਚੁੰਨੀ ਰੋਡ ਤੇ ਬਣੇ ਹੋਏ ਰੇਲਵੇ ਅੰਡਰਬ੍ਰਿਜ ਦੇ ਹੇਠਾਂ ਲੰਘਦੇ ਹੋਏ ਬੈਰੀਕੇਡ ਨਾਲ ਟਕਰਾ ਗਈ।

ਜਿਸ ਕਾਰਨ ਬੱਸ ਦੀ ਛੱਤ ਤੇ ਬੈਠੇ ਹੋਏ 10 ਬਰਾਤੀ ਇਸ ਹਾਦਸੇ ਦਾ ਸ਼ਿਕਾਰ ਹੋਏ ਅਤੇ ਬੱਸ ਤੋਂ ਹੇਠਾਂ ਡਿੱਗਣ ਕਾਰਨ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਜਿੱਥੇ ਕੁਝ ਲੋਕਾਂ ਨੂੰ ਸਿਵਲ ਹਸਪਤਾਲ ਤੋਂ ਹੀ ਮੁਢਲੀ ਸਹਾਇਤਾ ਦੇਣ ਪਿੱਛੋਂ ਛੁੱਟੀ ਦੇ ਦਿੱਤੀ ਗਈ ਹੈ ਉਥੇ ਹੀ 2 ਗੰਭੀਰ ਜ਼ਖਮੀਂ ਹੋਏ ਲੋਕਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ।

ਇਸ ਹਾਦਸੇ ਦੀ ਜਾਣਕਾਰੀ ਮਿਲਣ ਤੇ ਜਿਥੇ ਪੁਲਿਸ ਵੱਲੋਂ ਪਹੁੰਚ ਕੀਤੀ ਗਈ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉਥੇ ਹੀ ਇਸ ਹਾਦਸੇ ਬਾਰੇ ਪੁੱਛੇ ਜਾਣ ਤੇ ਜਾਣਕਾਰੀ ਦਿੰਦੇ ਹੋਏ ਅੱਜ ਇੰਸਪੈਕਟਰ ਹਰਕਿਰਤ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਇਸ ਘਟਨਾ ਦਾ ਮਾਮਲਾ ਰੇਲਵੇ ਦੀ ਖੇਤਰ ਅਧੀਨ ਆਉਂਦਾ ਹੈ। ਇਸ ਹਾਦਸੇ ਕਾਰਨ ਵਿਆਹ ਵਾਲਾ ਪਰਿਵਾਰ ਵੀ ਪਰੇਸ਼ਾਨ ਹੈ।