ਪੰਜਾਬ : ਪੱਠੇ ਕੁਤਰਦਿਆਂ ਏਦਾਂ ਮਿਲੀ ਮੌਤ ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਭਾਰਤ ਵਿੱਚ ਜਿੱਥੇ ਕਰੋਨਾ ਵਾਇਰਸ ਕਾਰਨ ਕਰੋੜਾਂ ਦੀ ਗਿਣਤੀ ਵਿੱਚ ਲੋਕ ਆਪਣੀ ਜਾਨ ਗੁਆ ਰਹੇ ਹਨ ਉਥੇ ਹੀ ਕੁਝ ਘਟਨਾਵਾਂ ਕਰਕੇ ਵੀ ਲੋਕਾਂ ਦੀ ਜਾਨ ਜਾ ਰਹੀ ਹੈ, ਜਿਸ ਦੀਆਂ ਖਬਰਾਂ ਆਮ ਹੀ ਅਖਬਾਰਾਂ ਤੇ ਅਕਸਰ ਹੀ ਵੇਖਣ ਨੂੰ ਮਿਲ ਜਾਂਦੀਆਂ ਹਨ। ਪਿਛਲੇ ਸਾਲ ਤੋਂ ਭਾਰਤ ਦੇ ਨਾਮ ਕਈ ਹੋਰ ਦੇਸ਼ਾਂ ਨੂੰ ਵੀ ਜਾਨੀ ਨੁਕਸਾਨ ਦਾ ਭਾਰੀ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਚਲਦਿਆਂ ਬਹੁਤ ਸਾਰੇ ਪਰਿਵਾਰ ਟੁੱਟ ਚੁੱਕੇ ਹਨ। ਉਥੇ ਅਚਾਨਕ ਵਾਪਰੀ ਕੋਈ ਅਣਹੋਣੀ ਨਾਲ ਲੋਕਾਂ ਦੇ ਦਿਲਾਂ ਵਿਚ ਡਰ ਘਰ ਜਾਂਦਾ ਹੈ ਅਤੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਖਤਰੇ ਵਿਚ ਪੈ ਜਾਂਦੀ ਹੈ। ਜੇਕਰ ਅਜਿਹੀਆਂ ਘਟਨਾਵਾਂ ਹਰ ਰੋਜ਼ ਮਰਾ ਦੀ ਜ਼ਿੰਦਗੀ ਵਿੱਚ ਕਰਨ ਵਾਲੇ ਕੰਮਾਂ ਦੌਰਾਨ ਘਟੀਆ ਜਾਣ ਤਾਂ ਲੋਕਾਂ ਵਿੱਚ ਉਸ ਕੰਮ ਨੂੰ ਲੈ ਕੇ ਸੰਕੋਚ ਪੈਦਾ ਹੋ ਜਾਂਦਾ ਹੈ।

ਪੰਜਾਬ ਦੀ ਬਹੁਤ ਸਾਰੀ ਅਬਾਦੀ ਅਜਿਹੀ ਹੈ ਜਿਨ੍ਹਾਂ ਨੇ ਆਪਣੇ ਘਰਾਂ ਵਿੱਚ ਮੱਝਾਂ ਅਤੇ ਗਾਵਾਂ ਪਾਲੀਆਂ ਹੋਈਆਂ ਹਨ, ਅਤੇ ਇਨ੍ਹਾਂ ਜਾਨਵਰਾਂ ਲਈ ਲੋਕ ਕਈ ਪ੍ਰਕਾਰ ਦੇ ਚਾਰੇ ਇਸਤੇਮਾਲ ਕਰਦੇ ਹਨ ਅਤੇ ਉਨ੍ਹਾਂ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ ਨਾਲ ਕੁਤਰਿਆ ਜਾਂਦਾ ਹੈ। ਅਜਿਹੀ ਹੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਵਿਚ ਪੱਠੇ ਕੁਤਰਦਿਆਂ ਇਕ ਵਿਅਕਤੀ ਨੂੰ ਆਪਣੀ ਜਾਨ ਗਵਾਉਣੀ ਪਈ। ਪ੍ਰਾਪਤ ਜਾਣਕਾਰੀ ਅਨੁਸਾਰ ਇੰਟਰਨੈਸ਼ਨਲ ਕਬੱਡੀ ਖਿਡਾਰੀ ਪੱਪੂ ਕੰਡੀਲਾ ਦੇ ਮਾਮੇ ਨਾਲ ਵਾਪਰੀ ਹੈ।

ਪੱਪੂ ਕੰਡੀਲਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਚੁਣੋ ਦੇ ਰਹਿਣ ਵਾਲੇ ਸ਼ਿਵ ਸਿੰਘ ਦਾ ਪੁੱਤਰ ਸਰਵਣ ਸਿੰਘ ਦਿਓਲ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ ਵਿਚ ਪੱਠੇ ਕੁਤਰ ਰਿਹਾ ਸੀ ਅਚਾਨਕ ਹੀ ਸਰਵਣ ਸਿੰਘ ਨੂੰ ਕਰੰਟ ਲੱਗਣ ਨਾਲ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ।

ਥਾਣਾ ਘੁਮਾਣ ਦੇ ਏ ਐਸ ਆਈ ਹਰਦੇਵ ਸਿੰਘ ਅਤੇ ਐਸ ਆਈ ਬਲਵਿੰਦਰ ਸਿੰਘ ਨੂੰ ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਘਟਨਾ ਸਥਲ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਅਤੇ ਮ੍ਰਿਤਕ ਸਰਵਣ ਸਿੰਘ ਦਿਓਲ ਦੇ ਪੁੱਤਰ ਮਨਦੀਪ ਸਿੰਘ ਦੇ ਬਿਆਨ ਲਏ ਗਏ। ਪੁਲਿਸ ਦੁਆਰਾ ਮਨਦੀਪ ਸਿੰਘ ਦੇ ਬਿਆਨਾਂ ਤੇ ਅਫਸੋਸ ਪਤਰ ਦੀ ਕਾਰਵਾਈ ਮੁਕੰਮਲ ਕੀਤੀ ਗਈ ਅਤੇ ਸੂਬਾ ਸਰਕਾਰ ਨੇ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਅਪੀਲ ਕੀਤੀ।