ਪੰਜਾਬ : ਪ੍ਰਾਈਮਰੀ ਸਕੂਲਾਂ ਲਈ ਹੋਇਆ ਇਹ ਐਲਾਨ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕਿਹਾ ਜਾਂਦਾ ਹੈ ਕਿ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੁੰਦੀ ਹੈ ਜਿਸ ਦੀ ਪ੍ਰਾਪਤੀ ਹੋ ਜਾਣ ਤੋਂ ਬਾਅਦ ਇਨਸਾਨ ਨੂੰ ਸਹੀ ਅਤੇ ਗਲਤ ਦੀ ਪਹਿਚਾਣ ਕਰਨ ਦੀ ਸੋਝੀ ਆ ਜਾਂਦੀ ਹੈ। ਇਸ ਵਿੱਦਿਆ ਰੂਪੀ ਗਿਆਨ ਨੂੰ ਹਾਸਲ ਕਰਨ ਦੇ ਲਈ ਕੋਸ਼ਿਸ਼ ਬਚਪਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਜਿਸ ਅਧੀਨ ਬੱਚਾ ਸਕੂਲ ਵਿਚ ਜਾ ਕੇ ਵਿਦਿਆ ਨੂੰ ਹਾਸਲ ਕਰਨ ਦੀ ਪਹਿਲ ਕਰਦਾ ਹੈ। ਮੌਜੂਦਾ ਸਮੇਂ ਪੰਜਾਬ ਵਿਚ ਕੋਰੋਨਾ ਅਤੇ ਹੋਰ ਮੁੱਦਿਆਂ ਕਾਰਨ ਸਥਿਤੀ ਕਾਫ਼ੀ ਤਣਾਅ ਪੂਰਨ ਹੈ ਪਰ ਫਿਰ ਵੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਬੱਚਿਆਂ ਵਿੱਚ ਸਿੱਖਿਆ ਦੇ ਪਸਾਰ ਨੂੰ ਵਧਾਇਆ ਜਾ ਰਿਹਾ ਹੈ।

ਇਸੇ ਦੌਰਾਨ ਹੁਣ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ਸਰਕਾਰੀ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਪੜ੍ਹਦੇ ਵਿਦਿਆਰਥੀਆਂ ਦਾ ਫਰਵਰੀ ਮਹੀਨੇ ਦਾ ਮੁਲਾਂਕਣ ਕਰਨ ਦੇ ਲਈ 2 ਮਾਰਚ ਨੂੰ ਮਾਪੇ ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਝ ਹਦਾਇਤਾਂ ਵੀ ਸਿੱਖਿਆ ਵਿਭਾਗ ਵੱਲੋਂ ਸਬੰਧਤ ਵਿੱਦਿਅਕ ਅਦਾਰਿਆਂ ਨੂੰ ਜਾਰੀ ਕੀਤੀਆਂ ਗਈਆਂ ਹਨ। ਜਿਸ ਅਧੀਨ ਸ-ਕ-ਰਾ-ਤ-ਮ-ਕ ਪ੍ਰਭਾਵ ਵਾਲੀਆਂ ਗੱਲਾਂ ਕਰਨ ਦੇ ਨਾਲ ਕਈ ਏਜੰਡਿਆਂ ਉੱਪਰ ਗੱਲ ਬਾਤ ਕਰਨ ਦੇ ਲਈ ਆਖਿਆ ਗਿਆ ਹੈ। ਜਿਸ ਤਹਿਤ ਕੋਰੋਨਾ ਵਾਇਰਸ ਦੀ ਬਿਮਾਰੀ ਸਬੰਧੀ ਜਾਰੀ ਹੋਈਆਂ ਹਦਾਇਤਾਂ ਅਤੇ ਬੱਚਿਆਂ ਦੀ ਸਿਹਤ ਸੰਭਾਲ ਬਾਰੇ ਗੱਲ ਬਾਤ ਕਰਨਾ,

ਫਰਵਰੀ ਮੁਲਾਂਕਣ ਵਿੱਚ ਵਿਦਿਆਰਥੀਆਂ ਦੀ ਕਾਰ ਗੁਜ਼ਾਰੀ ਨੂੰ ਮਾਪਿਆਂ ਨਾਲ ਸਾਂਝਿਆਂ ਕਰਨਾ, ਮਾਰਚ ਦੇ ਸਾਲਾਨਾ ਇਮਤਿਹਾਨਾਂ ਦੀ ਡੇਟ ਸ਼ੀਟ ਨੋਟ ਕਰਵਾਉਣਾ, ਮਿਤੀ 26 ਤੋਂ 31 ਮਾਰਚ 2021 ਤੱਕ ਕਰਵਾਏ ਜਾਣ ਵਾਲੇ ‘ਬਾਲ-ਪ੍ਰਤਿਭਾ ਮੇਲਿਆਂ’ ਬਾਰੇ ਜਾਣਕਾਰੀ ਦੇਣਾ, ਸੈਸ਼ਨ 2021-22 ਲਈ ਸਕੂਲਾਂ ਵਿੱਚ ਦਾਖ਼ਲਾ ਸ਼ੁਰੂ ਹੋਣ ਸਬੰਧੀ ਮਾਪਿਆਂ ਨੂੰ ਦੱਸਣਾ ਤਾਂ ਜੋ ਆਸ-ਪਾਸ ਵਿੱਚ ਇਸ ਸਬੰਧੀ ਪ੍ਰਚਾਰ ਹੋ ਸਕੇ, ਬੱਚਿਆਂ ਦੀ ਬੇਹਤਰ ਪੜ੍ਹਾਈ ਲਈ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਸਕੂਲ ਵਿੱਚ ਉਪਲੱਬਧ ਸਹੂਲਤਾਂ ਪ੍ਰੋਜੈਕਟਰ, ਐੱਲ.ਈ.ਡੀ.,

ਮੁਫ਼ਤ ਕਿਤਾਬਾਂ, ਸਪਲੀ ਮੈਂਟਰੀ ਕਿਤਾਬਾਂ ਆਦਿ ਬਾਰੇ ਮਾਪਿਆਂ ਅਤੇ ਸਮਾਜ ਨੂੰ ਜਾਣੂ ਕਰਵਾਉਣਾ, ਸਕੂਲ ਦੀਆਂ ਚੰਗੀਆਂ ਗਤੀਵਿਧੀਆਂ ਨੂੰ ਪ੍ਰੋਜੈਕਟਰ ਰਾਹੀਂ ਮਾਪਿਆਂ ਨਾਲ ਸਾਂਝਾ ਕਰਨਾ, ਮਾਪਿਆਂ ਨੂੰ ਸਕੂਲ ਦਾ ਦੌਰਾ ਕਰਵਾਉਣਾ ਅਤੇ ਸਕੂਲ ਵਿੱਚ ਕੀਤੇ ਗਏ ਨਿਵੇਕਲੇ ਕੰਮਾਂ ਦੀ ਜਾਣਕਾਰੀ ਦੇਣਾ ਅਤੇ ਬੱਚਿਆਂ ਦੀ ਸੁੰਦਰ ਲਿਖਾਈ ਦੇ ਨਮੂਨੇ ਮਾਪਿਆਂ ਨੂੰ ਦਿਖਾਉਣਾ ਸ਼ਾਮਲ ਹੈ। ਇਸ ਅਧਿਆਪਕ ਮਾਪੇ ਮਿਲਣੀ ਦੌਰਾਨ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਪ੍ਰਾਪਤੀ ਉੱਪਰ ਵੀ ਜ਼ੋਰ ਦਿੱਤਾ ਗਿਆ।