ਪੰਜਾਬ: ਪੇਟੀ ਚੋਂ ਮਿਲੀ ਨੌਜਵਾਨ ਕੁੜੀ ਦੀ ਲਾਸ਼, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਆਈ ਤਾਜਾ ਵੱਡੀ ਖਬਰ 

ਪੰਜਾਬ ਭਰ ‘ਚੋਂ ਕਤਲ ,ਡਕੈਤੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰਨੀਆਂ ਆਮ ਹੋ ਚੁਕੀਆਂ ਹਨ , ਪੰਜਾਬ ਵਿੱਚ ਹਰ ਰੋਜ਼ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਲੂਹ ਕੰਡੇ ਖੜੇ ਕਰ ਦੇਂਦੀਆਂ ਹਨ l ਅਜਿਹੀਆਂ ਘਟਨਾਵਾਂ ਕਾਰਨ ਪੰਜਾਬ ਦੇ ਲੋਕ ਖੁਦ ਨੂੰ ਪੰਜਾਬ ਵਿੱਚ ਅਸੁਰੱਖਿਅਤ ਮਹਿਸੂਸ ਕਰਦੇ ਹਨ , ਹੁਣ ਇਕੱ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ , ਜਿਹੜਾ ਤੁਹਾਡੇ ਹੋਸ਼ ਉਡਾ ਦੇਵੇਗਾ , ਦੱਸਦਿਆਂ ਪੰਜਾਬ ਵਿਚ ਇੱਕ ਪੇਟੀ ਚੋਂ ਨੌਜਵਾਨ ਕੁੜੀ ਦੀ ਲਾਸ਼ ਬਰਾਮਦ ਹੋਈ, ਜਿਸਦੇ ਚਾਰੇ ਪਾਸੇ ਚਰਚੇ ਛਿੜੇ ਹੋਏ ਹਨ l ਟਾਂਡਾ ਉੜਮੁ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਦੇ ਪਿੰਡ ਬੋਦਲ ਕੋਟਲੀ ‘ਚ ਸਨਸਨੀ ਖੇਜ਼ ਵਾਰਦਾਤ ਵਾਪਰ ਗਈ ।

ਮਿਲੀ ਜਾਣਕਾਰੀ ਮੁਤਾਬਕ ਪਿੰਡ ਵਿਚ ਕਰੀਬ 30 ਸਾਲਾ ਔਰਤ ਦਾ ਕਤਲ ਕਰ ਦਿੱਤਾ ਗਿਆ ਤੇ ਕਤਲ ਤੋਂ ਬਾਅਦ ਕਰਕੇ ਉਸਦੀ ਲਾਸ਼ ਨੂੰ ਪੇਟੀ ਵਿਚ ਪਾ ਕੇ ਲੁਕਾ ਦਿੱਤਾ ਗਿਆ । ਜਿਸ ਨੂੰ ਲੈ ਕੇ ਟਾਂਡਾ ਪੁਲਸ ਦੀ ਟੀਮ ਨੇ ਮੌਕੇ ‘ਤੇ ਪਹੁੰਚ ਗਈ ਜਿੱਥੇ ਉਹਨਾਂ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਦਿੱਤੀ । ਦੱਸਦਿਆਂ ਮ੍ਰਿਤਕ ਔਰਤ ਦੀ ਪਛਾਣ ਨਵਜੋਤ ਕੌਰ ਵਜੋਂ ਹੋਈ । ਮਿਲ਼ੀ ਜਾਣਕਾਰੀ ਅਨੁਸਾਰ ਨਵਜੋਤ ਕੌਰ ਅਕਸਰ ਹੀ ਆਪਣੇ ਪਿੰਡ ਪਿਤਾ ਕਿਸ਼ਨ ਸਿੰਘ ਨੂੰ ਮਿਲਣ ਆਉਂਦੀ ਸੀ, ਜਿਸ ਦੌਰਾਨ ਅੱਜ ਸਵੇਰੇ ਜਦੋ ਪਿੰਡ ਦੇ ਹੀ ਦੋ ਨੌਜਵਾਨਾਂ ਉਸਨੂੰ ਮਿਲੇ ਤਾਂ ਉਹਨਾਂ ਵੱਲੋਂ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ , ਤੇ ਕਤਲ ਕਰਕੇ ਉਸ ਦੀ ਲਾਸ਼ ਨੂੰ ਪੇਟੀ ‘ਚ ਬੰਦ ਕਰ ਦਿੱਤਾ।

ਉਥੇ ਹੀ ਇਸ ਸੰਬੰਧੀ ਪੁਲਿਸ ਨੇ ਕਿਹਾ ਕਿ ਪੁਲਸ ਪਾਰਟੀ ਸਮੇਤ ਪਹੁੰਚ ਕ ਇਸ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ । ਦੂਜੇ ਪਾਸੇ ਦਸਦਿਆਂ ਕਿ ਮ੍ਰਿਤਕ ਔਰਤ ਦੇ ਕਤਲ ਕਰਨ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲੀ ।

ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ । ਦਸਦਿਆਂ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਵਿਚ ਦਹਿਸ਼ਤਦਾ ਮਾਹੌਲ ਪਾਇਆ ਜਾ ਰਿਹਾ ਹੈ , ਤੇ ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ l