ਪੰਜਾਬ ਪੁਲਸ ਨੇ ਬੰਦ ਪਏ ਘਰ ਚ ਮਾਰਿਆ ਛਾਪਾ ਜੋ ਜੋ ਮਿਲਿਆ ਦੇਖ ਉਡੇ ਸਭ ਦੇ ਹੋਸ਼ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿਥੇ ਲਗਾਤਾਰ ਹੀ ਲੁੱਟ ਖੋਹ ਅਤੇ ਚੋਰੀ ਠਗੀ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਉਥੇ ਹੀ ਨਸ਼ਿਆਂ ਦੀ ਸਮੱਗਲਿੰਗ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਹਨ। ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਅਜਿਹੇ ਦੋਸ਼ੀਆਂ ਨੂੰ ਕਾਬੂ ਕਰਨ ਵਾਸਤੇ ਲਗਾਤਾਰ ਸਰਚ ਮੁਹਿੰਮ ਵੀ ਚਲਾਈਆਂ ਜਾਂਦੀਆਂ ਹਨ ਤਾਂ ਜੋ ਅਜਿਹੇ ਅਪਰਾਧੀਆਂ ਨੂੰ ਕਾਬੂ ਕੀਤਾ ਜਾ ਸਕੇ। ਜਿਨ੍ਹਾਂ ਵੱਲੋਂ ਨਸ਼ਿਆਂ ਦੀ ਤਸਕਰੀ ਕੀਤੀ ਜਾਂਦੀ ਹੈ ਉੱਥੇ ਹੀ ਇਨ੍ਹਾਂ ਨਸ਼ਿਆਂ ਦੇ ਨਾਲ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਮੌਤ ਦੇ ਘਾਟ ਉਤਰ ਰਹੇ ਹਨ। ਨਸ਼ੇ ਦੇ ਇਨ੍ਹਾਂ ਸੋਦਾਗਰਾਂ ਵੱਲੋਂ ਜਿੱਥੇ ਜਲਦ ਅਮੀਰ ਬਣਨ ਦੇ ਚੱਕਰ ਵਿੱਚ ਗੈਰਕਾਨੂੰਨੀ ਕੰਮ ਕੀਤੇ ਜਾਂਦੇ ਹਨ। ਉਥੇ ਹੀ ਪੁਲਿਸ ਦੇ ਕਾਬੂ ਆ ਜਾਂਦੇ ਹਨ। ਹੁਣ ਪੰਜਾਬ ਪੁਲਿਸ ਵੱਲੋਂ ਬੰਦ ਪਏ ਘਰ ਵਿੱਚ ਛਾਪਾ ਮਾਰਿਆ ਗਿਆ ਹੈ ਜਿਥੇ ਸੱਭ ਦੇਖਕੇ ਉਸਦੇ ਹੋਸ਼ ਉੱਡ ਗਏ ਹਨ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਿਲੌਰ ਤੋਂ ਸਾਹਮਣੇ ਆਇਆ ਹੈ ਜਿੱਥੇ ਐਤਵਾਰ ਨੂੰ ਫਿਲੌਰ ਪੁਲੀਸ ਵੱਲੋਂ ਇਕ ਨਸ਼ਾ ਸਮੱਗਲਰ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਇਹ ਮਾਮਲਾ ਉਸ ਸਮੇਂ ਮੀਡੀਆ ਦੇ ਵਿਚ ਆਇਆ ਸੀ ਜਦੋਂ ਪਿਛਲੇ ਦਿਨੀਂ ਪੁਲਿਸ ਵੱਲੋਂ ਸ਼ਰਾਬ ਸਮੱਗਲਰ ਦੇ ਘਰ ਵਿਚ ਛਾਪੇਮਾਰੀ ਕਰਕੇ 5 ਲੱਖ 35 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਸਨ। ਉਥੇ ਹੀ ਵਿਜ਼ੇ ਦੀਆਂ ਦੋ ਭੈਣਾਂ ਮੋਨਿਕਾ ਅਤੇ ਸਲਮਾ ਵੱਲੋਂ ਆਖਿਆ ਗਿਆ ਸੀ ਕਿ ਪੁਲਿਸ ਇਹਨਾ ਤੋਂ ਇਲਾਵਾ ਤਿੰਨ ਲੱਖ ਰੁਪਏ ਅਤੇ ਅੱਧਾ ਕਿਲੋ ਹੋਰ ਸੋਨਾ ਵੀ ਆਪਣੇ ਨਾਲ ਲੈ ਗਈ ਸੀ।

ਜਿਸ ਤੋਂ ਬਾਅਦ ਇਹ ਮਾਮਲਾ ਵਧੇਰੇ ਤੂਲ ਫੜ ਗਿਆ ਸੀ ਅਤੇ ਇਸ ਮਾਮਲੇ ਵਿੱਚ ਦੋਸ਼ੀਆਂ ਦੇ ਸੰਬੰਧ ਹਰਿਆਣਾ ਦੇ ਸ਼ਹਿਰ ਅੰਬਾਲਾ ਨਾਲ ਜੁੜੇ ਹੋਏ ਮਿਲੇ ਹਨ। ਕਲ ਬੀਤੇ ਐਤਵਾਰ ਨੂੰ ਜਿਥੇ ਪੁਲਿਸ ਵੱਲੋਂ ਮੀਡੀਆ ਦੀ ਮੌਜੂਦਗੀ ਵਿੱਚ ਛਾਪੇਮਾਰੀ ਕੀਤੀ ਗਈ ਹੈ। ਉੱਥੇ ਹੀ ਸ਼ਰਾਬ ਸਮੱਗਲਰ ਦਾ ਕਾਰੋਬਾਰ ਕਰਨ ਵਾਲੇ ਵਿਜ਼ੇ ਦੇ ਬੰਦ ਪਏ ਘਰ ਤੋਂ ਪੁਲਿਸ ਵੱਲੋਂ 16 ਲੱਖ 53 ਹਜ਼ਾਰ ਰੁਪਏ, 18 ਮੋਬਾਈਲ ਫੋਨ, ਇੱਕ ਕਿੱਲੋ 500 ਗ੍ਰਾਮ ਚਾਂਦੀ ਦੇ ਗਹਿਣੇ, ਇੱਕ ਤੋਲੇ ਸੋਨਾ ਬਰਾਮਦ ਕੀਤਾ ਗਿਆ ਹੈ। ਜਿੱਥੇ ਕਈ ਸਮੱਗਲਰ ਵਿਜੇ ਦੇ ਦੂਜੇ ਬੰਦ ਪਏ ਘਰ ਵਿੱਚ ਛਾਪੇਮਾਰੀ ਕੀਤੀ ਗਈ ਸੀ ਇਸ ਤੋਂ ਪਹਿਲਾਂ ਉਸ ਦੇ ਪਹਿਲੇ ਘਰ ਵਿੱਚ ਛਾਪੇਮਾਰੀ ਕੀਤੀ ਜਾ ਚੁੱਕੀ ਸੀ।

ਵਿਜੇ ਦਾ ਪਿਤਾ ਵੀ ਇੱਕ ਸਮਗਲਰ ਦੱਸਿਆ ਗਿਆ ਹੈ ਜਿਸਦੇ ਮਰਨ ਉਪਰਾਂਤ ਵਿਜੇ ਵੱਲੋਂ ਨਸ਼ਿਆਂ ਦੀ ਸਮਗਲਿੰਗ ਦਾ ਕੰਮ ਵੱਡੇ ਪੱਧਰ ਤੇ ਸ਼ੁਰੂ ਕਰ ਦਿੱਤਾ ਗਿਆ ਸੀ। ਅਤੇ ਜਿਸ ਦੇ ਵਿਰੁਧ ਪੁਲਿਸ ਥਾਣੇ ਵਿਚ ਵੀਹ ਤੋਂ ਵੱਧ ਮਾਮਲੇ ਦਰਜ ਹਨ। ਪੁਲਿਸ ਵੱਲੋਂ ਇਸ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।

aqq