ਪੰਜਾਬ ਪੁਲਸ ਦੇ ASI ਨੇ ਆਪਣੀ ਜਾਨ ਤੇ ਖੇਡ ਇਸ ਤਰਾਂ ਬਚਾਇਆ ਕੁੱਤੇ ਨੂੰ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿੱਥੇ ਬਹੁਤ ਸਾਰੇ ਲੋਕਾਂ ਵਿੱਚੋਂ ਇਨਸਾਨੀਅਤ ਖ਼ਤਮ ਹੁੰਦੀ ਜਾਂਦੀ ਹੈ ਅਤੇ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਜਿਨ੍ਹਾਂ ਨੂੰ ਸੁਣ ਕੇ ਲੋਕਾਂ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹਿੰਦੀ। ਅਜਿਹੇ ਬਹੁਤ ਸਾਰੇ ਮਾਮਲੇ ਆਏ ਦਿਨ ਹੀ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਉੱਥੇ ਹੀ ਬਹੁਤ ਸਾਰੇ ਲੋਕ ਅਜਿਹੇ ਵੀ ਹੁੰਦੇ ਹਨ ਜੋ ਦੂਸਰੇ ਦੀ ਜਾਨ ਬਚਾਉਣ ਲਈ ਕੁਝ ਵੀ ਕਰ ਸਕਦੇ ਹਨ। ਜਿਨ੍ਹਾਂ ਵੱਲੋਂ ਕੀਤੇ ਗਏ ਕਾਰਜਾਂ ਦੀ ਵੀ ਕਈ ਲੋਕਾਂ ਵੱਲੋਂ ਮਿਸਾਲ ਦਿਤੀ ਜਾਦੀ ਹੈ। ਅਜਿਹੀਆਂ ਬਹੁਤ ਸਾਰੀਆਂ ਸਖ਼ਸ਼ੀਅਤਾਂ ਜਿੱਥੇ ਸਭ ਪਾਸੇ ਵਾਹਵਾ ਖੱਟਦੀਆਂ ਹਨ ਉਥੇ ਹੀ ਬਹੁਤ ਸਾਰੇ ਲੋਕਾਂ ਲਈ ਵੀ ਇੱਕ ਪ੍ਰੇਰਣਾ-ਸਰੋਤ ਬਣ ਜਾਂਦੀਆਂ ਹਨ।

ਜਿੱਥੇ ਬਹੁਤ ਸਾਰੇ ਲੋਕ ਕਰੋਨਾ ਦੀ ਚਪੇਟ ਵਿੱਚ ਆਏ ਹਨ। ਉਥੇ ਕਿ ਬਹੁਤ ਸਾਰੇ ਲੋਕ ਹੋਰ ਅਚਾਨਕ ਵਾਪਰਨ ਵਾਲੇ ਹਾਦਸਿਆਂ ਦੇ ਸ਼ਿਕਾਰ ਵੀ ਹੋ ਜਾਂਦੇ ਹਨ। ਅਜਿਹੇ ਹਾਦਸੇ ਕਈ ਵਾਰ ਜਾਨਵਰਾਂ ਨਾਲ ਵੀ ਵਾਪਰ ਜਾਂਦੇ ਹਨ। ਪੰਜਾਬ ਪੁਲਿਸ ਦੇ ਏ ਐੱਸ ਆਈ ਵੱਲੋਂ ਆਪਣੀ ਜਾਨ ਤੇ ਖੇਡ ਕੇ ਇਸ ਕੁੱਤੇ ਦੀ ਜਾਨ ਬਚਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਸਥਾਨਕ ਪੁਰਾਣੀ ਸਬਜ਼ੀ ਮੰਡੀ ਵਿਚ ਇੱਕ ਗੁਦਾਮ ਦੀ ਤਿੰਨ-ਮੰਜ਼ਲਾ ਇਮਾਰਤ ਉਪਰ ਹਾਈ ਵੋਲਟੇਜ ਤਾਰਾਂ ਤੋਂ ਇੱਕ ਅਵਾਰਾ ਕੁੱਤੇ ਨੂੰ ਪੰਜਾਬ ਦੇ ਆਈ ਏ ਐਸ ਆਈ ਆਪਣੀ ਜਾਨ ਨੂੰ ਖਤਰੇ ਵਿੱਚ ਪਾਕੇ ਬਚਾਇਆ ਗਿਆ ਹੈ।

ਇਸ ਘਟਨਾ ਦੀ ਜਾਣਕਾਰੀ ਕੁਝ ਲੋਕਾਂ ਵੱਲੋਂ ਥਾਣਾ ਨੰਬਰ 2 ਨੂੰ ਦਿੱਤੀ ਗਈ ਸੀ। ਜਿੱਥੇ ਤੈਨਾਤ ਏਐਸਆਈ ਬਲਵਿੰਦਰ ਸਿੰਘ ਵੱਲੋਂ ਉਸ ਜਗ੍ਹਾ ਤੇ ਪਹੁੰਚ ਕੇ ਰੱਸਿਆਂ ਦੀ ਮਦਦ ਨਾਲ ਕੁੱਤੇ ਨੂੰ ਸਹੀ ਸਲਾਮਤ ਹੇਠਾਂ ਉਤਾਰਿਆ ਗਿਆ ਹੈ। ਜਿੱਥੇ ਤੱਕ ਪਹੁੰਚਣ ਲਈ ਇਕ ਟਰੱਕ ਮੰਗਵਾਇਆ ਗਿਆ ਸੀ। ਦੱਸਿਆ ਗਿਆ ਹੈ ਕਿ ਤਿੰਨ ਮੰਜਿਲਾ ਗੁਦਾਮ ਵਿੱਚ ਜਿੱਥੇ ਇਹ ਅਵਾਰਾ ਕੁੱਤਾ ਅਚਾਨਕ ਹੀ ਚਲਾ ਗਿਆ ਸੀ।

ਜਿਸ ਦੀ ਜਾਣਕਾਰੀ ਗੁਦਾਮ ਦੇ ਮਾਲਕ ਨੂੰ ਨਾ ਹੋਣ ਕਾਰਨ ਉਸ ਵੱਲੋਂ ਗੁਦਾਮ ਨੂੰ ਤਾਲਾ ਲਗਾ ਦਿੱਤਾ ਗਿਆ ਸੀ ਅਤੇ ਆਪ ਘਰ ਚਲਾ ਗਿਆ। ਉਥੇ ਹੀ ਠੰਢ ਦੇ ਕਾਰਨ ਕੁੱਤਾ ਤੀਜੀ ਮੰਜ਼ਿਲ ਉਪਰ ਹੀ ਘੁੰਮ ਰਿਹਾ ਸੀ। ਉਥੇ ਹੀ ਛੱਤ ਉਪਰ ਹਾਈ ਵੋਲਟੇਜ ਤਾਰਾਂ ਵੀ ਲੰਘ ਰਹੀਆਂ ਸਨ। ਨਜਦੀਕ ਦੇ ਲੋਕਾਂ ਵੱਲੋਂ ਇਸ ਕੁੱਤੇ ਨੂੰ ਵੇਖਦੇ ਹੀ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਸੀ।