ਪੰਜਾਬ ਪੁਲਸ ਦੇ ਨੌਜਵਾਨ ਨੇ ਕੀਤਾ ਅਜਿਹਾ ਕੰਮ ਸਾਰੇ ਪਾਸੇ ਹੋ ਰਹੀਆਂ ਸਿਫਤਾਂ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਪੁਲੀਸ ਮੁਲਾਜ਼ਮਾਂ ਦੀ ਵਜ੍ਹਾ ਨਾਲ ਅੱਜ ਪੁਲੀਸ ਮਹਿਕਮਾ ਕਾਫ਼ੀ ਬਦਨਾਮ ਹੋ ਚੁੱਕਿਆ ਹੈ । ਜ਼ਿਆਦਾਤਰ ਪੁਲੀਸ ਮੁਲਾਜ਼ਮਾਂ ਨੂੰ ਭ੍ਰਿਸ਼ਟਾਚਾਰੀ ਅਤੇ ਰਿਸ਼ਵਤਖੋਰੀ ਕਰਕੇ ਜਾਣਿਆ ਜਾਂਦਾ ਹੈ । ਪਰ ਅਜੇ ਵੀ ਇਸ ਕਿੱਤੇ ਨਾਲ ਜੁੜੇ ਹੋਏ ਅਜਿਹੇ ਬਹੁਤ ਸਾਰੇ ਮੁਲਾਜ਼ਮ ਹਨ ਜਿਨ੍ਹਾਂ ਦੇ ਵੱਲੋਂ ਸਮੇਂ ਸਮੇਂ ਤੇ ਕੁਝ ਅਜਿਹੇ ਕਾਰਜ ਕੀਤੇ ਜਾਂਦੇ ਹਨ ਜੋ ਕਾਫ਼ੀ ਚਰਚਾ ਦਾ ਵਿਸ਼ਾ ਤਾਂ ਬਣਦੇ ਹਨ ਤੇ ਨਾਲ ਹੀ ਉਸ ਕੰਮ ਨੂੰ ਲੈ ਕੇ ਪੁਲੀਸ ਮਹਿਕਮੇ ਦੀਆਂ ਕਾਫੀ ਤਾਰੀਫਾਂ ਵੀ ਹੁੰਦੀਆਂ ਹਨ । ਅਜਿਹਾ ਹੀ ਇਕ ਮਾਮਲਾ ਪੰਜਾਬ ਦੇ ਜ਼ਿਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਜਲੰਧਰ ਵਿੱਚ ਇਕ ਪੁਲੀਸ ਕਾਂਸਟੇਬਲ ਨੇ ਆਪਣੀ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ ।

ਇਸ ਕਾਂਸਟੇਬਲ ਦੇ ਵੱਲੋਂ ਆਪਣੀ ਇਮਾਨਦਾਰੀ ਦੀ ਮਿਸਾਲ ਕਾਇਮ ਕਰਦੇ ਹੋਏ ਨਾ ਸਿਰਫ਼ ਦੂਜੇ ਸੂਬੇ ਤੋਂ ਪੰਜਾਬ ਆਏ ਵਿਅਕਤੀ ਨੂੰ ਲੱਭ ਕੇ ਉਸ ਦਾ ਪਰਸ ਵਾਪਸ ਕੀਤਾ ਗਿਆ, ਸਗੋਂ ਇਸ ਗੱਲ ਨੂੰ ਵੀ ਇਸ ਪੁਲਿਸ ਕਾਂਸਟੇਬਲ ਦੇ ਵੱਲੋਂ ਸਾਬਤ ਕਰ ਦਿੱਤਾ ਗਿਆ ਕਿ ਕੁਝ ਬੰਦਿਆਂ ਕਰਕੇ ਪੂਰੇ ਮਹਿਕਮੇ ਮਾੜਾ ਨਹੀਂ ਕਿਹਾ ਜਾ ਸਕਦਾ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਜਲੰਧਰ ਥਾਣਾ ਡਿਵੀਜ਼ਨ ਨੰਬਰ ਛੇ ਵਿਚ ਤਾਇਨਾਤ ਹੈੱਡ ਕਾਂਸਟੇਬਲ ਅਮਨਦੀਪ ਸਿੰਘ ਨੇ ਇਕ ਬੰਦਾ ਜੋ ਦਿੱਲੀ ਤੋਂ ਆਇਆ ਸੀ ਉਸ ਬੰਦੇ ਦਾ ਇਸ ਕਾਂਸਟੇਬਲ ਦੇ ਵੱਲੋਂ ਪਰਸ ਵਾਪਸ ਕੀਤਾ ਗਿਆ ।

ਜਿਸ ਵਿਚ ਤੇਰਾਂ ਹਜਾਰ ਸੱਤਰ ਰੁਪਏ ਦੀ ਨਕਦੀ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ । ਜਦੋਂ ਦੇ ਵੱਲੋਂ ਦਿੱਲੀ ਤੋਂ ਆਏ ਇਸ ਵਿਅਕਤੀ ਦਾ ਪਰਸ ਮੋੜਿਆ ਗਿਆ ਤਾਂ ਉਸਦੇ ਵੱਲੋਂ ਪੁਲਸ ਦਾ ਧੰਨਵਾਦ ਕੀਤਾ ਗਿਆ । ਜ਼ਿਕਰਯੋਗ ਹੈ ਕਿ ਜਦੋਂ ਵੀ ਕੋਈ ਪੁਲੀਸ ਮੁਲਾਜ਼ਮ ਅਜਿਹੇ ਚੰਗੇ ਕਾਰਜ ਕਰਦੇ ਹਨ ਉਨ੍ਹਾਂ ਦੀਆਂ ਤਾਰੀਫ਼ਾਂ ਦੇ ਪੁਲ ਸੋਸ਼ਲ ਮੀਡੀਆ ਦੇ ਉੱਪਰ ਖੂਬ ਤੇਜ਼ੀ ਦੇ ਨਾਲ ਬੰਨ੍ਹੇ ਜਾਂਦੇ ਹਨ।

ਅਜਿਹਾ ਹੀ ਇਸ ਕਾਂਸਟੇਬਲ ਦੀ ਬਹਾਦਰੀ ਨੂੰ ਵੇਖਣ ਤੋਂ ਬਾਅਦ ਮਿਲ ਰਿਹਾ ਹੈ । ਉੱਥੇ ਹੀ ਪੁਲੀਸ ਮੁਲਾਜ਼ਮ ਨੇ ਦੱਸਿਆ ਕਿ ਇਹ ਪਰਸ ਨਾਨਕਪੁਰਾ ਫਾਟਕ ਮਿਲਿਆ ਸੀ ਜਿਸ ਤੋਂ ਬਾਅਦ ਉਸਦੇ ਵੱਲੋਂ ਮਾਲਕ ਤੇ ਐਡਰੈੱਸ ਦੀ ਪੜਤਾਲ ਕਰਕੇ ਮਾਲਕ ਨੂੰ ਪਰਸ ਸੌਂਪਿਆ ਗਿਆ । ਜਿਸ ਦੇ ਚਲਦੇ ਉਨ੍ਹਾਂ ਵੱਲੋਂ ਇਮਾਨਦਾਰੀ ਦੀ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਗਈ ਹੈ ।