ਆਈ ਤਾਜ਼ਾ ਵੱਡੀ ਖਬਰ
ਮਾਪੇ ਜਿੱਥੇ ਆਪਣੇ ਬੱਚਿਆਂ ਦੀ ਉਹ ਢਾਲ ਹੁੰਦੇ ਹਨ ਜੋ ਉਨ੍ਹਾਂ ਨੂੰ ਦਰਪੇਸ਼ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਤੋਂ ਬਚਾਉਂਦੇ ਹਨ। ਹਰ ਮਾਂ-ਬਾਪ ਵੱਲੋਂ ਜਿੱਥੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਹਰ ਤਰੀਕਾ ਅਪਨਾਇਆ ਜਾਂਦਾ ਹੈ ਤਾਂ ਜੋ ਉਨ੍ਹਾਂ ਦੇ ਬੱਚਿਆਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਬਹੁਤ ਸਾਰੇ ਰਿਸ਼ਤੇ ਅੱਜ ਉਸ ਸਮੇਂ ਤਾਰ ਤਾਰ ਹੁੰਦੇ ਦਿਖਾਈ ਦਿੰਦੇ ਹਨ ਜਦੋਂ ਰਿਸ਼ਤਿਆਂ ਦੇ ਵਿਚਕਾਰ ਆਪਸੀ ਤਣਾਅ ਵਧ ਜਾਂਦਾ ਹੈ ਅਤੇ ਪਤੀ ਪਤਨੀ ਦੇ ਰਿਸ਼ਤੇ ਦਾ ਅਸਰ ਉਨ੍ਹਾਂ ਦੇ ਬੱਚਿਆਂ ਉੱਪਰ ਪੈਂਦਾ ਹੈ। ਜਿੱਥੇ ਬਹੁਤ ਸਾਰੇ ਅਜਿਹੇ ਪਿਤਾ ਵੀ ਹੁੰਦੇ ਹਨ ਜਿਨ੍ਹਾਂ ਵੱਲੋਂ ਆਪਣੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਹੁਣ ਪੰਜਾਬ ਵਿੱਚ ਇਥੇ ਪਿਤਾ ਵੱਲੋਂ ਆਪਣੀ 10 ਮਹੀਨੇ ਦੀ ਧੀ ਨੂੰ ਫਰਸ਼ ਤੇ ਸੁੱਟ ਕੇ ਦਰਦਨਾਕ ਮੌਤ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਅਧੀਨ ਆਉਣ ਵਾਲੇ ਪਿੰਡ ਰਣਜੀਤ ਗੜ੍ਹ ਤੋਂ ਸਾਹਮਣੇ ਆਇਆ ਹੈ। ਜਿੱਥੇ ਅੰਬਾਲਾ ਕੈਂਟ ਵਿਚ ਫੌਜ ਵਿੱਚ ਤੈਨਾਤ ਇਸ ਪਿੰਡ ਦੇ ਨੌਜਵਾਨ ਸਤਨਾਮ ਦਾ ਵਿਆਹ ਕੁਝ ਸਮਾਂ ਪਹਿਲਾਂ ਫਿਰੋਜ਼ਪੁਰ ਅਧੀਨ ਆਉਣ ਵਾਲੇ ਪਿੰਡ ਲੱਖੋ ਕੇ ਬਹਿਰਾਮ ਦੀ ਲੜਕੀ ਮਨਦੀਪ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਜਿੱਥੇ ਅਮਨਦੀਪ ਕੌਰ ਦੇ ਪਤੀ ਅਤੇ ਸਹੁਰੇ ਪਰਿਵਾਰ ਵੱਲੋਂ ਉਸ ਦੇ ਚਾਲ-ਚੱਲਣ ਤੇ ਸ਼ੱਕ ਕੀਤਾ ਜਾ ਰਿਹਾ ਸੀ ਜਿਸ ਦੇ ਚਲਦਿਆਂ ਹੋਇਆਂ ਉਸ ਨੂੰ ਘਰੋਂ ਕੱਢ ਦਿੱਤਾ ਗਿਆ।
ਉਸ ਸਮੇਂ ਜਿਥੇ ਲੜਕੀ ਅਮਨਦੀਪ ਕੌਰ ਗਰਭਵਤੀ ਸੀ ਅਤੇ ਉਸ ਵੱਲੋ ਫੌਜ ਦੇ ਅਧਿਕਾਰੀਆਂ ਨੂੰ ਸਤਨਾਮ ਬਾਰੇ ਸ਼ਿਕਾਇਤ ਕਰ ਦਿੱਤੀ ਗਈ ਕਿਉਕਿ ਸਤਨਾਮ ਵੱਲੋਂ ਆਪਣੀ ਪਤਨੀ ਤੋਂ ਤਲਾਕ ਲੈਣ ਲਈ ਅਦਾਲਤ ਵਿਚ ਕੇਸ ਦਾਇਰ ਕਰ ਦਿੱਤਾ ਗਿਆ ਸੀ। ਜਿੱਥੇ ਅੰਬਾਲਾ ਕੈਂਟ ਦੇ ਫ਼ੌਜ ਦੇ ਅਧਿਕਾਰੀਆਂ ਵੱਲੋਂ ਦੋਹਾਂ ਨੂੰ ਬੁਲਾਇਆ ਗਿਆ ਤੇ ਗੱਲਬਾਤ ਕੀਤੀ ਗਈ ਉਥੇ ਹੀ 12 ਜੁਲਾਈ ਨੂੰ ਦੋਹਾਂ ਨੂੰ ਇਕੱਠੇ ਰਹਿਣ ਵਾਸਤੇ 20 ਦਿਨ ਦਾ ਸਮਾਂ ਦਿੱਤਾ ਗਿਆ।
ਅਮਨਦੀਪ ਕੌਰ ਵੱਲੋਂ ਜਿੱਥੇ ਆਪਣੇ ਪੇਕੇ ਘਰ ਇਕ ਬੱਚੀ ਨੂੰ ਜਨਮ ਦਿੱਤਾ ਗਿਆ ਸੀ ਉਥੇ ਹੀ ਬੀਤੇ ਦਿਨੀਂ ਸਤਨਾਮ ਸਿੰਘ ਆਪਣੀ ਪਤਨੀ ਨੂੰ ਫੌਜ ਦੇ ਅਧਿਕਾਰੀਆਂ ਦੇ ਕਹੇ ਅਨੁਸਾਰ ਆਪਣੇ ਪਿੰਡ ਲੈ ਆਇਆ ਸੀ ਜਿੱਥੇ ਫਿਰ ਤੋਂ ਉਨ੍ਹਾਂ ਚੁਬੱਚੇ ਧੀਰੈ ਮਤ ਨੂੰ ਲੈ ਕੇ ਝਗੜਾ ਹੋਇਆ ਸੀ ਕਿ ਉਹ ਕਿਸੇ ਹੋਰ ਦੀ ਹੈ। ਇਸ ਦੇ ਚਲਦਿਆਂ ਹੋਇਆਂ ਸਤਨਾਮ ਸਿੰਘ ਵੱਲੋਂ ਮਾਸੂਮ ਰਹਿਮਤ ਨੂੰ ਫਰਸ਼ ਤੇ ਸੁੱਟ ਦਿੱਤਾ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਇਸ ਮਾਮਲੇ ਵਿੱਚ ਜਿਥੇ ਪੁਲਿਸ ਵੱਲੋਂ ਸਤਨਾਮ ਦੇ ਪਿਤਾ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਉਥੇ ਹੀ ਸਤਨਾਮ ਦੀ ਵੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
Home ਤਾਜਾ ਖ਼ਬਰਾਂ ਪੰਜਾਬ: ਪਿਤਾ ਵਲੋਂ ਆਪਣੀ ਹੀ 10 ਮਹੀਨਿਆਂ ਦੀ ਧੀ ਨੂੰ ਦਿੱਤੀ ਇਸ ਤਰਾਂ ਦਰਦਨਾਕ ਮੌਤ, ਹਰੇਕ ਦਾ ਦਿਲ ਗਿਆ ਝੰਜੋੜ
ਤਾਜਾ ਖ਼ਬਰਾਂ
ਪੰਜਾਬ: ਪਿਤਾ ਵਲੋਂ ਆਪਣੀ ਹੀ 10 ਮਹੀਨਿਆਂ ਦੀ ਧੀ ਨੂੰ ਦਿੱਤੀ ਇਸ ਤਰਾਂ ਦਰਦਨਾਕ ਮੌਤ, ਹਰੇਕ ਦਾ ਦਿਲ ਗਿਆ ਝੰਜੋੜ
Previous Postਪੰਜਾਬ: 9 ਸਾਲਾਂ ਬੱਚੀ ਦੀ ਸੱਪ ਲੜਨ ਕਾਰਨ ਹੋਈ ਮੌਤ, ਹੈਰਾਨੀ ਇਹ ਰਹੀ ਕਿ 4 ਹਸਪਤਾਲਾਂ ਚ ਨਹੀਂ ਮਿਲਿਆ ਇਲਾਜ
Next Postਪੰਜਾਬ ਦਾ ਇਹ ਸਰਕਾਰੀ ਸਕੂਲ ਬਟੋਰ ਰਿਹਾ ਸੁਰਖੀਆਂ, ਬੈਸਟ ਸਕੂਲ’ ਐਵਾਰਡ ਲਈ ਹੋਈ ਚੋਣ