ਆਈ ਤਾਜ਼ਾ ਵੱਡੀ ਖਬਰ
ਅੱਜ ਦੇ ਦੌਰ ਵਿਚ ਮਹਿੰਗਾਈ ਦੇ ਚਲਦਿਆਂ ਹੋਇਆਂ ਜਿੱਥੇ ਘਰਦੇ ਸਾਰੇ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਨਾ ਕੋਈ ਕੰਮ-ਕਾਜ ਕੀਤਾ ਜਾਂਦਾ ਹੈ ਜਿਸ ਨਾਲ ਘਰ ਦਾ ਗੁਜਾਰਾ ਕੀਤਾ ਜਾ ਸਕੇ। ਬਹੁਤ ਸਾਰੇ ਘਰ ਕਈ ਵਾਰ ਅਜਿਹੀਆਂ ਮੁਸ਼ਕਲਾਂ ਦੇ ਦੌਰ ਵਿਚੋਂ ਗੁਜ਼ਰਦੇ ਹਨ ਜਿੱਥੇ ਨਾ ਚਾਹੁੰਦੇ ਹੋਏ ਵੀ ਘਰ ਦੀਆਂ ਧੀਆਂ ਨੂੰ ਸਾਰੇ ਘਰ ਦੀ ਜਿੰਮੇਵਾਰੀ ਚੁੱਕਣੀ ਪੈ ਜਾਂਦੀ ਹੈ। ਅਜਿਹੀਆਂ ਹਿੰਮਤ ਅਤੇ ਸਮਝ ਵਾਲੀਆਂ ਧੀਆ ਵੱਲੋਂ ਜਿੱਥੇ ਆਪਣੇ ਮਾਪਿਆਂ ਦੀ ਸੇਵਾ ਕੀਤੀ ਜਾਂਦੀ ਹੈ ਉੱਥੇ ਹੀ ਘਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਈਆਂ ਜਾਂਦੀਆਂ ਹਨ। ਪਰ ਅਚਾਨਕ ਹੀ ਘਰ ਦੀ ਸੁਰੱਖਿਆ ਵਾਸਤੇ ਚੁੱਕੇ ਗਏ ਕਦਮ ਉਨ੍ਹਾਂ ਦੀ ਜਾਨ ਲਈ ਵੀ ਭਾਰੀ ਪੈ ਜਾਂਦੇ ਹਨ। ਹੁਣ ਘਰ ਵਿੱਚ ਦੋ ਭੈਣਾਂ ਵੱਲੋਂ ਰਾਖੀ ਵਾਸਤੇ ਪਿਟਬੁਲ ਕੁਤੀ ਲਿਆਂਦੀ ਗਈ ਸੀ ਜਿਸ ਨੇ ਦੋ ਭੈਣਾਂ ਨੂੰ ਜ਼ਖਮੀ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਲੰਧਰ ਦੇ ਗੜੇ ਇਲਾਕੇ ਅਧੀਨ ਆਉਂਦੇ ਮੁਹੱਲਾ ਕੰਨਿਆਂ ਵਾਲੀ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਪਰਿਵਾਰ ਵਿੱਚ ਦੋ ਭੈਣਾਂ ਵੱਲੋਂ ਇਕ ਕੁੱਤੀ ਲਿਆਂਦੀ ਗਈ ਸੀ। ਜੋ ਉਨ੍ਹਾਂ ਦੇ ਘਰ ਦੀ ਰਾਖੀ ਕਰ ਸਕੇ ਕਿਉਂਕਿ ਜਿੱਥੇ ਇਨ੍ਹਾਂ ਲੜਕੀਆਂ ਦੀ ਮਾਂ ਦੀ ਮੌਤ ਹੋ ਚੁੱਕੀ ਸੀ ਅਤੇ ਬਿਮਾਰ ਪਿਤਾ ਘਰ ਵਿੱਚ ਇਕੱਲਾ ਹੁੰਦਾ ਹੈ। ਉਥੇ ਹੀ ਦੋਨੋਂ ਭੈਣਾਂ ਸ਼ਬਨਮ ਅਤੇ ਕਿਰਨ ਵੱਲੋਂ ਇਕ ਨਿੱਜੀ ਹਸਪਤਾਲ ਵਿਚ ਕੰਮ ਕੀਤਾ ਜਾਂਦਾ ਹੈ। ਉਸ ਹਸਪਤਾਲ ਦੇ ਡਾਕਟਰ ਤੋਂ ਹੀ ਇਹ ਕੁੱਤੀ ਲਿਆਂਦੀ ਗਈ ਸੀ ਜੋ ਉਨ੍ਹਾਂ ਦੇ ਘਰ ਦੀ ਸੁਰੱਖਿਆ ਕਰ ਸਕੇ।
ਪਰ ਇਸ ਪਿਟਬੁਲ ਕੁਤੀ ਵੱਲੋਂ ਉਸ ਸਮੇਂ ਦੋਹਾਂ ਭੈਣਾਂ ਉਪਰ ਹਮਲਾ ਕਰ ਦਿੱਤਾ ਗਿਆ ਜਦੋਂ ਸੋਮਵਾਰ ਦੇਰ ਰਾਤ ਨੂੰ ਦੋ ਭੈਣਾਂ ਵੱਲੋਂ ਇਸ ਨੂੰ ਦੁੱਧ ਪਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਪਿਟਬੁਲ ਕੁਤੀ ਨੇ ਜਿੱਥੇ ਦੋਹਾਂ ਭੈਣਾਂ ਉਪਰ ਹਮਲਾ ਕਰਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ ਅਤੇ ਬੁਰੀ ਤਰ ਨੋਚ ਲਿਆ
ਉੱਥੇ ਹੀ ਉਨ੍ਹਾਂ ਦਾ ਰੌਲ਼ਾ ਸੁਣ ਕੇ ਆਂਢ ਗੁਆਂਢ ਦੇ ਲੋਕਾਂ ਵੱਲੋਂ ਉਸ ਕੁੱਤੀ ਨੂੰ ਲੋਹੇ ਦੀ ਰਾਡ, ਤੇ ਡੰਡੇ ਦਾ ਡਰਾਵਾ ਦੇ ਕੇ ਲੋਕਾਂ ਨੇ ਕਾਬੂ ਕਰ ਕੇ ਕਮਰੇ ਦੇ ਵਿੱਚ ਬੰਦ ਕੀਤਾ ਗਿਆ ਜਿੱਥੇ ਲੜਕੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਉਥੇ ਹੀ ਉਨ੍ਹਾਂ ਲੜਕੀਆਂ ਦਾ ਇਲਾਜ ਡਾਕਟਰਾਂ ਵੱਲੋਂ ਕੀਤਾ ਗਿਆ ਹੈ। ਤੇ ਉਨ੍ਹਾਂ ਦੀ ਹਾਲਤ ਬਿਹਤਰ ਦੱਸੀ ਜਾ ਰਹੀ ਹੈ।
Previous Postਪੰਜਾਬ: ਕੈਨੇਡਾ ਵਾਸੀ ਦੇ ਘਰੋਂ ਚੋਰਾਂ ਨੇ ਦਿਨ ਦਿਹਾੜੇ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ, ਲੱਖਾਂ ਰੁਪਏ ਲੈ ਹੋਏ ਫਰਾਰ
Next Postਪੰਜਾਬ ਚ ਵਾਪਰਿਆ ਕਹਿਰ ਏਦਾਂ ਨੌਜਵਾਨ ਨੂੰ ਮੌਤ ਨੇ ਘੇਰਿਆ, 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ