ਆਈ ਤਾਜ਼ਾ ਵੱਡੀ ਖਬਰ
ਪਤੀ-ਪਤਨੀ ਦਾ ਰਿਸ਼ਤਾ ਜਿੱਥੇ ਅੱਜ ਕੱਲ ਕਈ ਹੋਰ ਲੋਕਾਂ ਦੇ ਕਾਰਨ ਟੁੱਟ ਜਾਂਦਾ ਹੈ। ਜਿੱਥੇ ਕੁਝ ਲੋਕਾਂ ਵੱਲੋਂ ਅੱਜ ਕੱਲ ਦੇ ਦੌਰ ਵਿੱਚ ਨਜਾਇਜ਼ ਸਬੰਧਾਂ ਦੇ ਚੱਲਦਿਆਂ ਹੋਇਆਂ ਕਈ ਅਜਿਹੀਆਂ ਦਰਦਨਾਕ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਜਿਸ ਕਾਰਨ ਕਈ ਪਰਿਵਾਰ ਬਰਬਾਦ ਹੋ ਜਾਂਦੇ ਹਨ। ਇਹਨਾਂ ਨਜਾਇਜ਼ ਸੰਬੰਧਾਂ ਤੇ ਚਲਦਿਆਂ ਹੋਇਆਂ ਕਈ ਲੋਕਾਂ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਤੱਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਅਤੇ ਕੁਝ ਲੋਕਾਂ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਚਾਉਣ ਦੀ ਖਾਤਰ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੱਤੀ ਜਾਂਦੀ ਹੈ। ਇਨ੍ਹਾਂ ਨਾਜਾਇਜ਼ ਸੰਬੰਧਾਂ ਦੇ ਕਾਰਨ ਬਹੁਤ ਸਾਰੇ ਘਰ ਟੁੱਟ ਰਹੇ ਹਨ ਅਤੇ ਕਈ ਘਰਾਂ ਉਪਰ ਦੁੱਖਾਂ ਦਾ ਪਹਾੜ ਹੀ ਟੁੱਟ ਪੈਂਦਾ ਹੈ, ਜਦੋਂ ਇਹ ਨਜਾਇਜ਼ ਸਬੰਧਾਂ ਦੇ ਕਾਰਨ ਕੁਝ ਲੋਕ ਮੌਤ ਨੂੰ ਗਲੇ ਲਗਾ ਲੈਂਦੇ ਹਨ।
ਹੁਣ ਇੱਥੇ ਪਤਨੀ ਅਤੇ ਬੱਚਿਆਂ ਨੂੰ ਛੱਡਣ ਦਾ ਦਬਾਅ ਪਾ ਰਹੀ ਸੀ ਔਰਤ ਜਿਥੇ ਨੌਜਵਾਨਾਂ ਵੱਲੋਂ ਇਹ ਖੌਫਨਾਕ ਕਾਰਡ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਤਰਨਤਾਰਨ ਦੇ ਮੁਹੱਲਾ ਮੁਰਾਦਪੁਰ ਤੋਂ ਸਾਹਮਣੇ ਆਇਆ ਹੈ , ਜਿੱਥੇ ਇੱਕ ਪੱਚੀ ਸਾਲਾਂ ਦੇ ਨੌਜਵਾਨ ਜ਼ੋਬਨਜੀਤ ਸਿੰਘ ਵੱਲੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕੀਤੀ ਗਈ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਮੇਜਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਰਡ ਨੰਬਰ 9 ਮੁਰਾਦਪੁਰ ਵੱਲੋਂ ਦੱਸਿਆ ਗਿਆ ਹੈ ਕਿ ਉਸ ਦੇ ਪੁੱਤਰ ਦੀਆਂ ਜਿੱਥੇ ਚਾਰ ਲੜਕੀਆਂ ਸਨ।
ਜਿਸ ਦੇ ਛੇ ਮਹੀਨੇ ਪਹਿਲਾਂ ਹੀ ਇਕ ਕੰਪਨੀ ਵਿੱਚ ਕੰਮ ਕਰਦਿਆਂ ਹੋਇਆ ਇਕ ਵਿਧਵਾ ਔਰਤ ਅਮਨਦੀਪ ਕੌਰ ਨਾਲ ਨਾਜਾਇਜ਼ ਸਬੰਧ ਪੈਦਾ ਹੋ ਗਏ। ਉਥੇ ਹੀ ਉਹ ਔਰਤ ਉਸ ਦੇ ਬੇਟੇ ਨੂੰ ਆਪਣੀ ਪਤਨੀ ਅਤੇ ਬੱਚਿਆਂ ਨੂੰ ਛੱਡਣ ਦਾ ਦਬਾਅ ਬਣਾ ਰਹੀ ਸੀ ਤਾਂ ਜੋ ਉਹ ਉਸ ਨਾਲ ਵਿਆਹ ਕਰਵਾ ਸਕੇ। ਪਰ ਮ੍ਰਿਤਕ ਨੌਜਵਾਨ ਵੱਲੋਂ ਇਸ ਤੋਂ ਇਨਕਾਰ ਕੀਤਾ ਜਾ ਰਿਹਾ ਸੀ ਇਸ ਦਬਾਅ ਦੇ ਚਲਦਿਆਂ ਹੋਇਆਂ ਮਾਨਸਿਕ ਪ੍ਰੇਸ਼ਾਨੀ ਵਿੱਚ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।
ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਪਿਤਾ ਨੇ ਦੱਸਿਆ ਕਿ 16 ਅਗਸਤ ਨੂੰ ਜਿੱਥੇ ਫਤਿਆਬਾਦ ਜੋਬਨਜੀਤ ਸਿੰਘ ਅਮਨਦੀਪ ਕੌਰ ਦੇ ਕੋਲ ਗਿਆ ਸੀ। ਉਥੇ ਹੀ ਆਪਸੀ ਤਕਰਾਰ ਤੋਂ ਬਾਅਦ ਉਸ ਵੱਲੋਂ ਸਲਫਾਸ ਨਿਗਲਣ ਤੇ ਅਮਨਦੀਪ ਕੌਰ ਉਸ ਨੂੰ ਹਸਪਤਾਲ ਦਾਖਲ ਕਰਵਾ ਕੇ ਚਲੀ ਗਈ। ਜਿਸ ਦੀ ਜਾਣਕਾਰੀ ਮਿਲਣ ਤੇ ਪਰਿਵਾਰਕ ਮੈਂਬਰਾਂ ਨੇ ਪਹੁੰਚ ਕੇ ਵੇਖਿਆ ਤਾਂ ਜੋਬਨਜੀਤ ਸਿੰਘ ਦੀ ਮੌਤ ਹੋ ਗਈ ਸੀ। ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
Home ਤਾਜਾ ਖ਼ਬਰਾਂ ਪੰਜਾਬ: ਪਤਨੀ ਅਤੇ ਬੱਚਿਆਂ ਨੂੰ ਛੱਡਣ ਦਾ ਦਬਾਅ ਪਾ ਰਹੀ ਸੀ ਔਰਤ- ਤਾਂ ਦੁੱਖੀ ਹੋ ਨੌਜਵਾਨ ਨੇ ਕਰਤਾ ਖੌਫਨਾਕ ਕਾਂਡ
ਤਾਜਾ ਖ਼ਬਰਾਂ
ਪੰਜਾਬ: ਪਤਨੀ ਅਤੇ ਬੱਚਿਆਂ ਨੂੰ ਛੱਡਣ ਦਾ ਦਬਾਅ ਪਾ ਰਹੀ ਸੀ ਔਰਤ- ਤਾਂ ਦੁੱਖੀ ਹੋ ਨੌਜਵਾਨ ਨੇ ਕਰਤਾ ਖੌਫਨਾਕ ਕਾਂਡ
Previous Postਰੂਸ ਨੇ ਕੀਤਾ ਵੱਡਾ ਐਲਾਨ, 10 ਬੱਚੇ ਪੈਦਾ ਕਰਨ ਵਾਲੀ ਔਰਤ ਨੂੰ ਸਰਕਾਰ ਦੇਵੇਗੀ 13 ਲੱਖ ਰੁਪਏ
Next Postਅੱਗ ਨੇ ਮਚਾਈ ਭਾਰੀ ਤਬਾਹੀ 26 ਲੋਕਾਂ ਦੀ ਹੋਈ ਮੌਤ – ਹਜਾਰਾਂ ਦੀ ਜਿੰਦਗੀ ਤੇ ਪਿਆ ਖਤਰਾ