ਆਈ ਤਾਜਾ ਵੱਡੀ ਖਬਰ
ਦੇਸ਼ ਭਰ ਵਿਚ ਜਿਥੇ ਕਰੋਨਾ ਵਾਇਰਸ ਨਾਲ ਲੋਕਾਂ ਦੀ ਮੌਤ ਦਰ ਵਿਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ ਉਥੇ ਹੀ ਕੁਝ ਅਜਿਹੀਆਂ ਕੁਦਰਤੀ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ ਜਿਸ ਕਾਰਨ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ। ਅਖਬਾਰਾਂ, ਸੋਸ਼ਲ ਮੀਡੀਆ ਅਤੇ ਨਿਊਜ਼ ਚੈਨਲਾਂ ਤੇ ਅਕਸਰ ਹੀ ਲੋਕਾਂ ਦੇ ਮਰਨ ਦੀਆ ਖਬਰਾ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਬਹੁਤ ਸਾਰੇ ਲੋਕ ਅਣ ਆਈਆਂ ਮੌਤਾਂ ਕਾਰਨ ਇਸ ਦੁਨੀਆਂ ਤੋਂ ਚਲੇ ਜਾਂਦੇ ਹਨ ਅਤੇ ਆਪਣੇ ਪਿੱਛੇ ਆਪਣੇ ਪਰਿਵਾਰ ਅਤੇ ਚਹੇਤਿਆਂ ਨੂੰ ਸੋਗ ਵਿੱਚ ਛੱਡ ਜਾਂਦੇ ਹਨ।
ਭਾਰਤ ਦੇਸ਼ ਵਿਚ ਹੀ ਨਹੀਂ ਸਗੋਂ ਵਿਸ਼ਵ ਭਰ ਵਿੱਚ ਵਰਤਮਾਨ ਕਾਲ ਵਿੱਚ ਮੌਤ ਦਾ ਤਾਂਡਵ ਦੇਖਣ ਨੂੰ ਮਿਲ ਰਿਹਾ ਹੈ ਭਾਵੇਂ ਇਸ ਦਾ ਕਾਰਨ ਕਰੋਨਾ ਜਿਹੀ ਮਹਾਮਾਰੀ ਹੋਵੇ ਜਾਂ ਅਚਨਚੇਤ ਵਾਪਰੀ ਕੋਈ ਮੰਦਭਾਗੀ ਘਟਨਾ, ਹਰ ਪਾਸਿਉ ਸਿਰਫ ਮੌਤ ਦੀਆਂ ਖ਼ਬਰਾਂ ਹੀ ਸੁਣਨ ਨੂੰ ਮਿਲ ਰਹੀਆਂ ਹਨ ਲੋਕਾਂ ਦੇ ਦਿਮਾਗ ਤੇ ਕਾਫੀ ਜ਼ਿਆਦਾ ਪ੍ਰਭਾਵ ਪਾ ਰਹੀਆਂ ਹਨ। ਅੱਜ ਦੇ ਦਿਨ ਵਿਚ ਹੀ ਇਸ ਤਰ੍ਹਾਂ ਦੀਆਂ ਬੁਹਤ ਸਾਰੀਆਂ ਮੰਦਭਾਗੀਆਂ ਖਬਰਾਂ ਕਾਫੀ ਗਿਣਤੀ ਵਿਚ ਸੁਣਨ ਨੂੰ ਮਿਲ ਰਹੀਆਂ ਹਨ।
ਰੂਪਨਗਰ ਖੇਤਰ ਤੋਂ ਇਕ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਹੋਈ ਮੌਤ ਦੀ ਇਕ ਹੋਰ ਵੱਡੀ ਖਬਰ ਸੁਣਨ ਨੂੰ ਮਿਲ ਰਹੀ ਹੈ। ਪਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਪਤਾ ਚੱਲਿਆ ਹੈ ਕਿ ਹਰਮੀਤ ਸਿੰਘ ਜੋ ਕਿ ਨੂਰਪੁਰ ਬੇਦੀ ਬਲਾਕ ਵਿਚ ਪੈਂਦੇ ਪਿੰਡ ਕਾਹਨਪੁਰ ਖੂਹੀ ਦਾ ਨੰਬਰਦਾਰ ਸੀ ਉਸਦੀ ਬਿਜਲੀ ਦੇ ਪੱਖੇ ਨਾਲ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ।
ਉਪਰੋਕਤ ਜਾਣਕਾਰੀ ਅਨੁਸਾਰ ਹਰਮੀਤ ਸਿੰਘ ਨੇ ਮੱਝਾਂ ਅਤੇ ਗਾਵਾਂ ਲਈ ਆਪਣੇ ਪਸ਼ੂਆਂ ਦੇ ਵਾੜੇ ਵਿਚ ਫਰਾਟਾ ਪੱਖਾ ਲਗਾਇਆ ਹੋਇਆ ਸੀ ਅਤੇ ਇਸ ਪੱਖੇ ਨੂੰ ਦੂਸਰੀ ਜਗ੍ਹਾ ਤੇ ਲਿਜਾਣ ਲਈ ਹਰਮੀਤ ਸਿੰਘ ਨੇ ਫਰਾਟੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਪੱਖੇ ਵਿੱਚ ਆਏ ਕਰੰਟ ਨੇ ਹਰਮੀਤ ਸਿੰਘ ਨੂੰ ਆਪਣੀ ਚਪੇਟ ਵਿਚ ਲੈ ਲਿਆ ਅਤੇ ਇਸ ਘਟਨਾ ਦੇ ਦੌਰਾਨ ਨੰਬਰਦਾਰ ਹਰਮੀਤ ਸਿੰਘ ਦੀ ਓਸੇ ਥਾਂ ਤੇ ਹੀ ਮੌਤ ਹੋ ਗਈ। ਮ੍ਰਿਤਕ ਨੰਬਰਦਾਰ ਹਰਮੀਤ ਸਿੰਘ ਦਾ ਕਾਹਨਪੁਰ ਖੂਹੀ ਦੀ ਸ਼ਮਸ਼ਾਨ ਘਾਟ ਵਿੱਚ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
Previous Postਅਮਰੀਕਾ ਤੋਂ ਆਈ ਵੱਡੀ ਖਬਰ : ਭਾਰਤੀਆਂ ਚ ਖੁਸ਼ੀ ਦੀ ਲਹਿਰ – ਪਹਿਲੀਵਾਰ ਹੋਣ ਲੱਗਾ ਇਹ ਕੰਮ
Next Postਪੰਜਾਬ : ਨਵ-ਵਿਆਹੁਤਾ ਕੁੜੀ ਨੂੰ ਮਿਲੀ ਇਸ ਤਰਾਂ ਮੌਤ ਮਾਪਿਆਂ ਦੀਆਂ ਦੇਖ ਨਿਕਲੀਆਂ ਧਾਹਾਂ, ਛਾਇਆ ਸੋਗ