ਆਈ ਤਾਜਾ ਵੱਡੀ ਖਬਰ
ਭਾਰਤ ਦੇ ਕਈ ਰਾਜਾਂ ਤੋਂ ਦਾਜ-ਦਹੇਜ਼ ਲੈਣ ਦੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ ਅਤੇ ਕਈ ਵਾਰ ਦਾਜ ਦੇ ਲੋਭੀਆਂ ਤੋਂ ਪ੍ਰੇਸ਼ਾਨ ਹੋ ਕੇ ਵਿਆਹੁਤਾ ਵੱਲੋਂ ਆਤਮਹੱਤਿਆ ਜੇਹਾ ਵੱਡਾ ਕਦਮ ਚੁੱਕ ਲਿਆ ਜਾਂਦਾ ਹੈ। ਭਾਰਤ ਵਿਚ ਦਾਜ ਲੈਣ ਅਤੇ ਦੇਣ ਦੋਹਾਂ ਨੂੰ ਹੀ ਗੈਰ-ਕਾਨੂੰਨੀ ਐਲਾਨ ਕੀਤਾ ਹੈ ਜੇਕਰ ਅਜਿਹਾ ਕੋਈ ਅਜਿਹਾ ਕਰਦਾ ਹੈ ਤਾਂ ਉਸ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਪਰ ਇਨ੍ਹਾਂ ਕਾਨੂੰਨਾਂ ਦੇ ਬਾਵਜੂਦ ਵੀ ਕੁਝ ਦਾਜ ਦੇ ਲੋਭੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਓਥੇ ਹੀ ਅਮੀਰਾਂ ਦੁਆਰਾ ਦਾਜ ਦੇਣ ਨੂੰ ਉਨ੍ਹਾਂ ਦੀ ਸ਼ਾਨ-ਓ-ਸ਼ੌਕਤ ਦਾ ਇਕ ਹਿੱਸਾ ਸਮਝਿਆ ਜਾਂਦਾ ਹੈ।
ਭਾਰਤ ਦੇ ਕਈ ਇਲਾਕਿਆਂ ਵਿੱਚ ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਜਿਸ ਵਿੱਚ ਸਹੁਰਿਆਂ ਵੱਲੋਂ ਦਾਜ ਲਈ ਪ੍ਰੇਸ਼ਾਨ ਕੀਤੇ ਜਾਣ ਤੇ ਲੜਕੀਆਂ ਵੱਲੋਂ ਮੌਤ ਨੂੰ ਗਲੇ ਲਗਾ ਲਿਆ ਜਾਂਦਾ ਹੈ। ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਤੋਂ ਇਕ ਅਜਿਹੀ ਲੜਕੀ ਦੀ ਮੌਤ ਖਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਮਹੀਨੇ ਪਹਿਲਾਂ ਹੀ ਬਠਿੰਡਾ ਦੇ ਅਸ਼ੋਕ ਕੁਮਾਰ ਦੀ ਲੜਕੀ ਭਾਨੁ ਪ੍ਰੀਆ ਦਾ ਵਿਆਹ ਕੋਟਕਪੂਰਾ ਦੇ ਸ਼ੁਭਮ ਸ਼ਰਮਾ ਜੋ ਕਿ ਪੁਲੀਸ ਮੁਲਾਜ਼ਮ ਵਜੋਂ ਨੌਕਰੀ ਕਰ ਰਿਹਾ ਹੈ ਨਾਲ ਹੋਇਆ ਸੀ ਅਤੇ ਇਸ ਦੌਰਾਨ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਲੜਕੀ ਨੂੰ ਕਾਫੀ ਦਾਜ ਦਿੱਤਾ ਗਿਆ ਸੀ।
ਇਸ ਦੇ ਬਾਵਜੂਦ ਲੜਕੀ ਦੇ ਸਹੁਰਿਆਂ ਵੱਲੋਂ ਲੜਕੀ ਨੂੰ ਹਰ ਗੱਲ ਤੇ ਤਾਹਨੇ ਕੱਸੇ ਜਾਂਦੇ ਰਹਿੰਦੇ ਸਨ ਜਿਸ ਤੋਂ ਪ੍ਰੇਸ਼ਾਨ ਹੋ ਕੇ ਲੜਕੀ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਜਿਹਾ ਕਦਮ ਚੁੱਕਿਆ। ਮੌਕੇ ਤੇ ਪੁੱਜੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਉਸਨੂੰ ਪੋਸਟਮਾਰਟਮ ਲਈ ਅੱਗੇ ਭੇਜ ਦਿੱਤਾ ਗਿਆ ਹੈ। ਉਥੇ ਹੀ ਲੜਕੀ ਦੇ ਪਰਿਵਾਰ ਵੱਲੋਂ ਇਸ ਨੂੰ ਹੱਤਿਆ ਦੱਸਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਗਰਭਵਤੀ ਸੀ ਜਿਸ ਕਾਰਨ ਲੜਕੀ ਦੇ ਸਹੁਰਿਆਂ ਵੱਲੋਂ ਦੋ ਕਤਲਾਂ ਨੂੰ ਅੰਜਾਮ ਦਿੱਤਾ ਗਿਆ ਹੈ, ਉਹਨਾਂ ਨੇ ਲੜਕੀ ਨੂੰ ਮਾਰ ਕੇ ਪੱਖੇ ਨਾਲ ਟੰਗ ਦਿੱਤਾ ਹੈ।
ਲੜਕੀ ਦੇ ਪਰਿਵਾਰ ਨੇ ਦੋਸ਼ੀਆਂ ਨੂੰ ਸਜ਼ਾ ਅਤੇ ਆਪਣੀ ਲੜਕੀ ਨੂੰ ਇਨਸਾਫ਼ ਦੇਣ ਦੀ ਗੁਹਾਰ ਲਗਾਈ ਹੈ। ਪੁਲਿਸ ਵੱਲੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਉਨ੍ਹਾਂ ਵੱਲੋਂ ਅਗਲੀ ਕਾਰਵਾਈ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੀਤੀ ਜਾਵੇਗੀ।
Home ਤਾਜਾ ਖ਼ਬਰਾਂ ਪੰਜਾਬ : ਨਵ-ਵਿਆਹੁਤਾ ਕੁੜੀ ਨੂੰ ਮਿਲੀ ਇਸ ਤਰਾਂ ਮੌਤ ਮਾਪਿਆਂ ਦੀਆਂ ਦੇਖ ਨਿਕਲੀਆਂ ਧਾਹਾਂ, ਛਾਇਆ ਸੋਗ
Previous Postਪੰਜਾਬ : ਨੌਜਵਾਨ ਨੂੰ ਇਸ ਤਰਾਂ ਪਸ਼ੂਆਂ ਵਾਲੇ ਬਾੜੇ ਵਿਚ ਖਿੱਚ ਲਿਆਈ ਮੌਤ , ਛਾਈ ਸੋਗ ਦੀ ਲਹਿਰ
Next Postਪੰਜਾਬ ਚ ਇਥੇ ਅੱਗ ਨੇ ਮਚਾਈ ਭਾਰੀ ਤਬਾਹੀ ਮਚੀ ਹਾਹਾਕਾਰ ਪਈਆਂ ਭਾਜੜਾਂ