ਆਈ ਤਾਜ਼ਾ ਵੱਡੀ ਖਬਰ
ਜਿੱਥੇ ਅੱਜ ਪੂਰੇ ਪੰਜਾਬ ਭਰ ਦੀਆਂ ਨਜ਼ਰਾਂ ਸੰਗਰੂਰ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੇ ਟਿਕੀਆਂ ਹੋਈਆਂ ਸੀ ਕਿ ਆਖਰ ਕੌਣ ਬਾਜ਼ੀ ਮਾਰਦਾ ਹੈ ਤੇ ਅੰਤ ਵਿੱਚ ਸਿਮਰਜੀਤ ਸਿੰਘ ਮਾਨ ਨੇ ਇਹ ਸੀਟ ਆਪਣੇ ਨਾਮ ਕਰਵਾ ਲਈ , ਜਿਸ ਤੋਂ ਬਾਅਦ ਹੁਣ ਪੰਜਾਬ ਦੇ ਸਿੱਖਿਆ ਮੰਤਰੀ ਮੀਤ ਸਿੰਘ ਹੇਅਰ ਨੂੰ ਇਕ ਵੱਡਾ ਝਟਕਾ ਲੱਗਿਆ ਜਿਸ ਦੇ ਚਰਚੇ ਹੁਣ ਚਾਰੇ ਪਾਸੇ ਚੜ੍ਹ ਚੁੱਕੇ ਹਨ । ਦਰਅਸਲ ਹਰ ਮਰੀਜ਼ ਨੂੰ ਸਸਤੇ ਰੇਟਾਂ ਤੇ ਦਵਾਈ ਮੁਹੱਈਆ ਕਰਵਾਉਣ ਲਈ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਯੋਜਨਾ ਤਹਿਤ ਜ਼ਿਲ੍ਹੇ ‘ਚ ਕਈ ਜਨ ਔਸ਼ਧੀ ਕੇਂਦਰ ਖੋਲ੍ਹੇ ਗਏ ਸਨ , ਪਰ ਹੁਣ ਨਵੀਂ ਪਾਲਿਸੀ ਤਹਿਤ ਕੋਈ ਵੀ ਜਨ ਔਸ਼ਧੀ ਕੇਂਦਰ ਜ਼ਿਲ੍ਹਾ ਬਰਨਾਲਾ ਵਿੱਚ ਨਾ ਖੋਲ੍ਹਣ ਦੇ ਹੁਕਮ ਜਾਰੀ ਕਰ ਦਿੱਤੇ ਹਨ ।
ਜਿਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਯੋਜਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਜਨਔਸ਼ਧੀ ਕੇਂਦਰ ਨਾ ਖੋਲ੍ਹਣ ਦਾ ਫ਼ੈਸਲਾ ਮਨਿਸਟ੍ਰੀਅਲ ਪੱਧਰ ਤੇ ਲਿਆ ਗਿਆ ਹੈ ਤੇ ਅਜਿਹਾ ਹੋਣ ਤੇ ਜਿੱਥੇ ਮਰੀਜ਼ਾਂ ਦੀ ਜੇਬ ਢਿੱਲੀ ਹੋਵੇਗੀ । ਉੱਥੇ ਹੀ ਮਰੀਜ਼ਾਂ ਨੂੰ ਮੈਡੀਕਲ ਸਟੋਰ ਦੀ ਲੁੱਟ ਦਾ ਵੀ ਸ਼ਿਕਾਰ ਹੋਣਾ ਪੈ ਸਕਦਾ ਹੈ । ਕੇਂਦਰ ਸਰਕਾਰ ਦੀ ਨਵੀਂ ਨੀਤੀ ਤਹਿਤ ਜ਼ਿਲ੍ਹਾ ਬਰਨਾਲਾ ਕੋਈ ਵੀ ਇਹ ਕੇਂਦਰ ਖੋਲ੍ਹਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਜਿਸ ਦੇ ਚਲਦੇ ਹੁਣ ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਬਰਨਾਲਾ ਵਾਸੀ ਨਾਖੁਸ਼ ਨਜ਼ਰ ਆ ਰਹੇ ਹਨ ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਭਾਰਤੀ ਜਨ ਅੌਸ਼ਧੀ ਯੋਜਨਾ ਪੰਜਾਬ ਦੇ ਨੋਡਲ ਅਫ਼ਸਰ ਅਰਾਫ਼ਾਤ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ‘ਚ ਇਸ ਯੋਜਨਾ ਨੂੰ ਅਪ੍ਰਰੈਲ 2022 ਤੋਂ ਮਨਿਸਟ੍ਰੀਅਲ ਪੱਧਰ ‘ਤੇ ਹੀ ਬੰਦ ਕੀਤਾ ਗਿਆਹੈ। ਜ਼ਲਿ੍ਹਾ ਬਰਨਾਲਾ ‘ਚ ਨਵੇਂ ਜਨ ਅੌਸ਼ਧੀ ਕੇਂਦਰ ਨਾ ਖੋਲ੍ਹਣ ਦਾ ਫ਼ੈਸਲਾ ਮਨਿਸਟ੍ਰੀਅਲ ਪੱਧਰ ‘ਤੇ ਲਿਆ ਗਿਆ ਹੈ। ਉੱਥੇ ਹੀ ਇਸ ਮੁੱਦੇ ਤੇ ਗੱਲਬਾਤ ਕਰਦਿਆਂ ਹੋਇਆ ਜਲ ਸ਼ਕਤੀ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲੋਕਾਂ ਨੂੰ ਸਸਤੀਆਂ ਦਵਾਈਆਂ ਦੇਣ ਲਈ ਹੀ ਇਹ ਯੋਜਨਾ ਸ਼ੁਰੂ ਕੀਤੀ ਗਈ ਸੀ।
ਜੇਕਰ ਇਹ ਜ਼ਿਲ੍ਹਾ ਬਰਨਾਲਾ ‘ਚ ਬੰਦ ਹੈ ਤਾਂ ਇਸਨੂੰ ਜਲਦੀ ਖੁੱਲ੍ਹਵਾਉਣ ਲਈ ਸਬੰਧਿਤ ਵਿਭਾਗ ਨੂੰ ਕਿਹਾ ਜਾਵੇਗਾ ਤੇ ਪਤਾ ਕਰ ਰਹੇ ਹਾਂ ਕਿ ਆਖ਼ਰ ਇਹ ਯੋਜਨਾ ਬੰਦ ਕਿਉਂ ਕੀਤੀ ਗਈ ਹੈ। ਕੇਂਦਰ ਸਰਕਾਰ ਦੇ ਵੱਲੋਂ ਜੋ ਬਰਨਾਲਾ ਵਾਸੀਆਂ ਦੇ ਲਈ ਵੱਡਾ ਫੈਸਲਾ ਲਿਆ ਗਿਆ ਹੈ ਉਸ ਬਾਬਤ ਤੁਹਾਡੀ ਕੀ ਰਾਇ ਹੈ ਸਾਡੇ ਕੁਮੈਂਟ ਬਾਕਸ ਵਿੱਚ ਸਾਨੂੰ ਲਿਖ ਕੇ ਜ਼ਰੂਰ ਭੇਜੋ ।
Previous Postਪੰਜਾਬ : ਇਸ ਕਲਾਸ ਦੇ ਬੱਚਿਆਂ ਨੂੰ ਮਿਲਣਗੇ 2-2 ਹਜਾਰ ਰੁਪਏ , ਸਰਕਾਰ ਨੇ ਕਰਤਾ ਐਲਾਨ
Next Postਇੰਸਪੈਕਟਰ ਦੇ ਘਰ ਪਏ ਛਾਪੇ ਚ ਅਧਿਕਾਰੀਆਂ ਦੇ ਵੀ ਉੱਡੇ ਹੋਸ਼, ਨਿਕਲੇ ਨੋਟਾਂ ਦੇ ਭਰੇ 5 ਬੋਰੇ ਅਤੇ ਏਨਾ ਜਿਆਦਾ ਸੋਨਾ ਚਾਂਦੀ