ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਦੀ ਪਈ ਹੋਈ ਮਾਰ ਨੇ ਇਸ ਦੁਨੀਆ ਵਿੱਚ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇਨਸਾਨ ਨੂੰ ਤੰਗੀਆਂ ਦੇ ਵਿਚ ਪਾ ਦਿੱਤਾ ਸੀ। ਇਸ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੋਇਆ ਇਨਸਾਨ ਮੁੜ ਤੋਂ ਇਸ ਦਲਦਲ ਦੇ ਵਿਚ ਧੱਸਦਾ ਜਾ ਰਿਹਾ ਸੀ। ਪਰ ਇਸ ਨਾਜ਼ੁਕ ਸਮੇਂ ਦੌਰਾਨ ਨਵੀਂ ਪਨੀਰੀ ਨੂੰ ਬਚਾਉਣਾ ਬੇਹੱਦ ਜ਼ਰੂਰੀ ਹੈ। ਸਾਡੇ ਦੇਸ਼ ਦਾ ਪੂਰਾ ਕਾਰਜਕਾਲ ਇਹਨਾਂ ਛੋਟੇ ਬੱਚਿਆਂ ਉੱਪਰ ਹੀ ਨਿਰਭਰ ਹੈ। ਜਿਸ ਨੂੰ ਦੇਖਦੇ ਹੋਏ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਦੇ ਵਿਚ ਸੁਧਾਰ ਲਿਆਂਦਾ ਜਾ ਰਿਹਾ ਹੈ।
ਇਹ ਸੁਧਾਰ ਬੱਚਿਆਂ ਦੀ ਪਿਛਲੇ ਸਾਲਾਂ ਨਾਲੋ 14% ਵਧੀ ਹੋਈ ਗਿਣਤੀ ਦੇ ਕਾਰਨ ਹੀ ਲਿਆਂਦਾ ਜਾ ਰਿਹਾ ਹੈ ਜਿਸ ਦੌਰਾਨ ਸਕੂਲਾਂ ਦੇ ਵਿੱਚ ਨਵੇਂ ਕਲਾਸ ਰੂਮਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਪ੍ਰਾਪਤ ਹੋ ਰਹੀ ਜਾਣਕਾਰੀ ਦੇ ਅਨੁਸਾਰ ਪਹਿਲੇ ਪੜਾਅ ਦੌਰਾਨ ਪੰਜਾਬ ਦੇ 21 ਜ਼ਿਲ੍ਹਿਆਂ ਵਿਚੋਂ 372 ਸਰਕਾਰੀ ਸਕੂਲਾਂ ਨੂੰ ਟਾਰਗੇਟ ਕੀਤਾ ਗਿਆ ਹੈ। ਇਨ੍ਹਾਂ ਸਕੂਲਾਂ ਦੇ ਅੰਦਰ ਨਵੀਂ ਰਣਨੀਤੀ ਦੇ ਤਹਿਤ 391 ਕਲਾਸਰੂਮਾਂ ਨੂੰ ਉਸਾਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਨਾਬਾਰਡ ਪ੍ਰੋਜੈਕਟ ਤਹਿਤ ਇਨ੍ਹਾਂ ਸਕੂਲਾਂ ਦੇ ਵਿੱਚ ਕਲਾਸ ਰੂਮਾਂ ਦੀ ਉਸਾਰੀ ਦੇ ਲਈ 1 ਲੱਖ ਰੁਪਏ ਦੀ ਰਾਸ਼ੀ ਵੀ ਜਾਰੀ ਕਰ ਦਿੱਤੀ ਗਈ ਹੈ।
ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਦਾਅਵਾ ਕਰਦੇ ਹੋਏ ਆਖਿਆ ਕਿ ਕੋਰੋਨਾ ਕਾਲ ਦੇ ਦੌਰਾਨ ਸਕੂਲਾਂ ਨੂੰ ਮੁੜ ਖੋਲਣ ਕਾਰਨ 14% ਵਧੇਰੇ ਬੱਚਿਆਂ ਨੇ ਸਰਕਾਰੀ ਸਕੂਲਾਂ ਵੱਲ ਨੂੰ ਰੁਖ ਕੀਤਾ ਹੈ। ਜਿਸ ਦਾ ਕਾਰਨ ਹੈ ਕਿ ਬੱਚੇ ਹੁਣ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਲੈ ਰਹੇ ਹਨ। ਇਨ੍ਹਾਂ ਬੱਚਿਆਂ ਨੂੰ ਵਧੀਆ ਵਾਤਾਵਰਣ ਅਤੇ ਵਧੀਆ ਵਿਦਿਆ ਦੇਣ ਵਾਸਤੇ ਹੀ ਨਵੇਂ ਕਲਾਸ ਰੂਮਾਂ ਦੀ ਉਸਾਰੀ ਕੀਤੀ ਜਾ ਰਹੀ ਹੈ।
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਲੰਧਰ ਵਿਚ 29, ਅੰਮ੍ਰਿਤਸਰ ਵਿਚ 45, ਬਰਨਾਲਾ ਵਿਚ 8, ਮੋਗਾ ਵਿਚ 13, ਮੁਕਤਸਰ ਵਿਚ 18, ਪਠਾਨਕੋਟ ਵਿਚ 7, ਪਟਿਆਲਾ ਵਿਚ 37, ਰੋਪੜ ਵਿਚ 7, ਫਿਰੋਜ਼ਪੁਰ ਵਿਚ 14, ਗੁਰਦਾਸਪੁਰ ਵਿਚ 15, ਹੁਸ਼ਿਆਰਪੁਰ ਵਿਚ 40, ਸੰਗਰੂਰ ਵਿਚ 11, ਐਸ.ਏ.ਐਸ. ਸ਼ਹਿਰ ਵਿੱਚ 8, ਐਸਬੀਐਸ ਨਗਰ ਵਿੱਚ 11, ਤਰਨਤਾਰਨ ਵਿੱਚ 10, ਫਰੀਦਕੋਟ ਵਿੱਚ 3, ਫਤਿਹਗੜ ਸਾਹਿਬ ਵਿੱਚ 14, ਫਾਜ਼ਿਲਕਾ ਵਿੱਚ 36, ਕਪੂਰਥਲਾ ਵਿੱਚ 17, ਲੁਧਿਆਣਾ ਵਿੱਚ 8 ਅਤੇ ਮਾਨਸਾ ਵਿੱਚ 16 ਸਰਕਾਰੀ ਸਕੂਲ ਵਿੱਚ ਕਮਰਿਆਂ ਦੀ ਉਸਾਰੀ ਕੀਤੀ ਜਾਵੇਗੀ।
Previous Postਪੰਜਾਬ ਦੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਆਈ ਇਹ ਵੱਡੀ ਚੰਗੀ ਖਬਰ
Next Postਪੰਜਾਬ ਇਥੇ ਘਰ ਦੇ ਅੰਦਰ ਹੋਇਆ ਮੌਤ ਦਾ ਤਾਂਡਵ, ਏਦਾਂ ਹੋਈਆਂ ਮੌਤਾਂ ਛਾਇਆ ਸੋਗ