ਪੰਜਾਬ ਦੇ ਸ਼ਾਹੀ ਰਾਜ ਘਰਾਣੇ ਦਾ ਬੁਝਿਆ ਚਿਰਾਗ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪੰਜਾਬ ਸੂਬਾ ਕਈ ਸਦੀਆਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਸ਼ੁਮਾਰ ਹਨ। ਜਿਥੇ ਪੰਜਾਬ ਨੇ ਔਖੇ ਸਮੇਂ ਹਰੀ ਕ੍ਰਾਂਤੀ ਦੇ ਨਾਲ ਦੇਸ਼ ਵਿਚ ਅਨਾਜ ਦੀ ਕਮੀ ਨੂੰ ਪੂਰਾ ਕੀਤਾ ਸੀ ਉਥੇ ਹੀ ਪੰਜਾਬ ਸੂਬੇ ਦੇ ਕਈ ਬਹਾਦਰ ਯੋਧਿਆਂ ਨੇ ਵਿਰੋਧੀ ਸ਼ਕਤੀਆਂ ਤੋਂ ਆਪਣੇ ਲੋਕਾਂ ਦੀ ਰੱਖਿਆ ਵੀ ਕੀਤੀ ਹੈ। ਇਨ੍ਹਾਂ ਬਹਾਦਰ ਯੋਧਿਆਂ ਵਿੱਚੋਂ ਹੀ ਇੱਕ ਮਹਾਨ ਸ਼ਖਸੀਅਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਨ ਜਿਨ੍ਹਾਂ ਦੇ ਵੰਸ਼ ਵਿਚੋਂ ਉਨ੍ਹਾਂ

ਦੇ ਪੜਪੋਤਰੇ ਮੇਜਰ ਮਹਿੰਦਰ ਸਿੰਘ ਸਰਕਾਰੀਆ ਦੀ ਬੀਤੇ ਦਿਨੀਂ ਮੌਤ ਹੋ ਗਈ। ਉਨ੍ਹਾਂ ਦੀ ਉਮਰ 97 ਸਾਲ ਦੀ ਸੀ ਅਤੇ ਉਹ ਅੰਮ੍ਰਿਤਸਰ ਦੇ ਵਿਚ ਰਹਿ ਰਹੇ ਸਨ। ਸੰਨ 1971 ਵਿੱਚ ਦੇਸ਼ ਦੇ ਤਤਕਾਲੀ ਰਾਸ਼ਟਰਪਤੀ ਵੀ ਵੀ ਗਿਰੀ ਨੇ ਇਨ੍ਹਾਂ ਨੂੰ ਸਦੀਵੀ ਮੇਜਰ ਦਾ ਖਿਤਾਬ ਦਿੱਤਾ ਸੀ। ਮੇਜਰ ਮਹਿੰਦਰ ਸਿੰਘ ਸਰਕਾਰੀਆ ਇੱਕੋ ਇੱਕ ਸਿੱਖ ਸ਼ਾਸਕ ਅਤੇ ਗੁਰੂ ਘਰ ਦੇ ਮਹਾਨ ਸੇਵਕ ਤੇ ਸ਼ਰਧਾਲੂ ਮਹਾਰਾਜਾ ਰਣਜੀਤ ਸਿੰਘ ਦੇ ਪੜਪੋਤੇ ਸਨ। ਮੇਜਰ ਮਹਿੰਦਰ ਸਿੰਘ ਦਾ ਅੰਤਿਮ ਸੰਸਕਾਰ ਸਰਕਾਰ ਪੱਤੀ ਦੇ ਨਜ਼ਦੀਕ ਕੋਟ ਖਾਲਸਾ ਦੀ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।

ਜਿਸ ਦੌਰਾਨ ਸਿੱਖ ਰਹਿਤ ਮਰਿਆਦਾ ਦਾ ਪਾਲਣ ਹੋਵੇਗਾ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਸਮੂਹ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹਾਜ਼ਰ ਰਹਿਣਗੇ। ਮੇਜਰ ਮਹਿੰਦਰ ਸਿੰਘ ਸਰਕਾਰੀਆ ਦੇ ਇਸ ਸਦੀਵੀ ਵਿਛੋੜੇ ਤੋਂ ਬਾਅਦ ਉਹ ਆਪਣੇ ਪਿੱਛੇ ਤਿੰਨ ਬੇਟੀਆਂ ਹਰ ਸੋਹਿੰਨ ਕੌਰ ਸਰਕਾਰੀਆ, ਕਵਮੋਹਿੰਨ ਕੌਰ ਸਰਕਾਰੀਆ ਅਤੇ ਪਵਨਬ੍ਰਿਜ ਕੌਰ ਸਰਕਾਰੀਆ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸਾਥ ਹਮੇਸ਼ਾ ਲਈ ਛੱਡ ਗਏ ਹਨ। ਇਥੇ ਇਹ ਗੱਲ ਦੱਸਣਯੋਗ ਹੈ ਕਿ ਸਵ. ਮੇਜਰ ਮਹਿੰਦਰ ਸਿੰਘ ਸਰਕਾਰੀਆ ਮਹਾਂਬਲੀ ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਣੀ ਰੂਪ ਕੌਰ ਦੇ ਪੜਪੋਤੇ ਹਨ।

ਉਨ੍ਹਾਂ ਦੀ ਆਤਮਿਕ ਸ਼ਾਂਤੀ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ 7 ਜਨਵਰੀ ਦਿਨ ਵੀਰਵਾਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਦੇ ਦਰਮਿਆਨ ਪਾਇਆ ਜਾਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੂਹ ਮਹਿਲ ਵਿਖੇ ਅਜਾਇਬ ਘਰ ਡਾਕਟਰ ਸੂਰਤ ਸਿੰਘ ਰੋਡ ਨਜ਼ਦੀਕ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਰਖਵਾਇਆ ਗਿਆ ਹੈ। ਮੇਜਰ ਮਹਿੰਦਰ ਸਿੰਘ ਸਰਕਾਰੀਆ ਦੇ ਇਸ ਸੰਸਾਰ ਨੂੰ ਅਲਵਿਦਾ ਆਖ ਜਾਣ ਕਾਰਨ ਇਲਾਕੇ ਵਿਚ ਸੋਗ ਦਾ ਮਾਹੌਲ ਪਾਇਆ ਗਿਆ ਹੈ।