ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵਲੋਂ ਆਈ ਵੱਡੀ ਖਬਰ , ਇਹਨਾਂ ਚ ਛਾਈ ਖੁਸ਼ੀ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਦੋ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਸਰਕਾਰ ਨੂੰ ਸੱਤਾ ਵਿੱਚ ਆਇਆਂ ਨੂੰ , ਲਗਾਤਾਰ ਮਾਨ ਸਰਕਾਰ ਦੇ ਵੱਲੋਂ ਐਲਾਨ ਤੇ ਐਲਾਨ ਕੀਤੇ ਜਾ ਰਹੇ ਹਨ । ਬਹੁਤ ਸਾਰੀਆਂ ਉਮੀਦਾਂ ਦੇ ਨਾਲ ਪੰਜਾਬੀਆਂ ਨੇ ਇਸ ਵਾਰ ਆਪ ਦੀ ਸਰਕਾਰ ਨੂੰ ਵੋਟਾਂ ਪਾਈਆਂ ਅਤੇ ਆਪ ਨੂੰ ਸੱਤਾ ਵਿੱਚ ਲਿਆਂਦਾ । ਵੱਡੇ ਵੱਡੇ ਐਲਾਨਾਂ ਤੇ ਦਾਅਵਿਆਂ ਵਿਚਕਾਰ ਹੁਣ ਮਾਨ ਸਰਕਾਰ ਦੇ ਵੱਲੋਂ ਹੁਣ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ , ਜਿਸ ਦੇ ਚਲਦੇ ਹੁਣ ਮੁਲਾਜ਼ਮਾਂ ਵਿੱਚ ਕਾਫੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਦੱਸ ਦੇਈਏ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਮੁਲਾਜ਼ਮਾਂ ਸਮੇਤ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਡਾ ਤੋਹਫਾ ਦੇਣ ਦਾ ਅੈਲਾਨ ਕਰ ਦਿੱਤਾ ਗਿਆ ਹੈ ।

ਜਿਸ ਦੇ ਚਲਦੇ ਹੁਣ ਸਰਕਾਰੀ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆ ਗਰੁੱਪ ਬੀਮਾ ਯੋਜਨਾ ਦੀਆਂ ਦਰਾਂ ਵਿੱਚ ਫੇਰਬਦਲ ਕਰ ਦਿੱਤਾ ਗਿਆ ਹੈ । ਜ਼ਿਕਰਯੋਗ ਹੈ ਕਿ ਪੂਰੇ ਬੱਤੀ ਸਾਲਾਂ ਬਾਅਦ ਗਰੁੱਪ ਬੀਮਾ ਯੋਜਨਾ ਰਾਸ਼ੀ ਵਿੱਚ ਪੂਰੇ ਚਾਰ ਗੁਣਾ ਵਾਧਾ ਕਰ ਦਿੱਤਾ ਗਿਆ ਹੈ , ਜਿਸ ਨੂੰ ਕਿ ਹੁਣ ਆਉਣ ਵਾਲੇ ਸਾਲ ਯਾਨੀ ਕਿ 1 ਜਨਵਰੀ 2023 ਤੋਂ ਲਾਗੂ ਹੋਵੇਗਾ।

ਜਿਸ ਦੇ ਚਲਦੇ ਹੁਣ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਇਸ ਨੂੰ ਲੈ ਕੇ ਪ੍ਰਵਾਨਗੀ ਵੀ ਦੇ ਦਿੱਤੀ ਗਈ ਹੈ । ਹਰਪਾਲ ਚੀਮਾ ਵੱਲੋਂ ਕਿਹਾ ਗਿਆ ਹੈ ਕਿ ਇਸ ਯੋਜਨਾ ਨੂੰ ਇਸ ਲਈ ਲਾਗੂ ਕੀਤਾ ਗਿਆ ਹੈ ਕਿਉਂਕਿ ਮੁਲਾਜ਼ਮਾਂ ਦੇ ਭਵਿੱਖ ਨੂੰ ਸੰਵਾਰਿਆ ਜਾ ਸਕੇ । ਅੱਗੇ ਗੱਲਬਾਤ ਕਰਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ ਸਰਕਾਰੀ ਕਰਮਚਾਰੀ ਸਰਕਾਰ ਕੋਲੋਂ ਮੰਗ ਕਰ ਰਹੇ ਸਨ ਕਿ ਗਰੁੱਪ ਬੀਮਾ ਯੋਜਨਾ ਦੀ ਰਾਸ਼ੀ ਵਿੱਚ ਵਾਧਾ ਕੀਤਾ ਜਾਵੇ , ਜਿਸ ਦੇ ਚਲਦੇ ਹੁਣ ਉਨ੍ਹਾਂ ਵੱਲੋਂ ਇਹ ਬਦਲਾਅ ਕੀਤੇ ਗਏ ਹਨ ।

ਉੱਥੇ ਹੀ ਇਸ ਬਾਬਤ ਗੱਲਬਾਤ ਕਰਦੇ ਹੋਏ ਸਰਕਾਰੀ ਬੁਲਾਰੇ ਵੱਲੋਂ ਦੱਸਿਆ ਗਿਆ ਹੈ ਕਿ ਸੇਵਾ ਮੁਕਤ ਦੇ ਸਮੇਂ ਪਹਿਲਾਂ ਪੰਦਰਾਂ ਹਜ਼ਾਰ ਤੋਂ ਇੱਕ ਲੱਖ ਵੀਹ ਹਜ਼ਾਰ ਰੁਪਏ ਦੀ ਅਦਾਇਗੀ ਦਿੱਤੀ ਜਾਂਦੀ ਸੀ ਜਿਸ ਨੂੰ ਵਧਾ ਕੇ ਹੁਣ ਚਾਰ ਲੱਖ ਅੱਸੀ ਹਜ਼ਾਰ ਰੁਪਿਆ ਕਰ ਦਿੱਤਾ ਗਿਆ ਹੈ , ਜੋ ਕਿ ਇਕ ਜਨਵਰੀ 2023 ਤੋਂ ਅਮਲ ਵਿੱਚ ਲਿਆਂਦਾ ਜਾਵੇਗਾ ।