ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਗਰਮੀ ਕਾਰਨ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ। ਇਸ ਵਾਰ ਜਿੱਥੇ ਮੌਸਮ ਵਿਭਾਗ ਵੱਲੋਂ ਮੌਨਸੂਨ ਦੇ ਜਲਦੀ ਆਉਣ ਦੀ ਜਾਣਕਾਰੀ ਦਿੱਤੀ ਗਈ ਸੀ ਉਥੇ ਹੀ ਬਰਸਾਤ ਘੱਟ ਹੋਣ ਕਾਰਨ ਲੋਕਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗਰਮੀ ਦੇ ਚੱਲਦੇ ਹੋਏ ਲੋਕਾਂ ਨੂੰ ਬਹੁਤ ਸਾਰੀਆਂ ਭਾਰੀ ਮੁ-ਸ਼-ਕਿ-ਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਨਾਲ ਹੀ ਇਸ ਗਰਮੀ ਦਾ ਅਸਰ ਵੇਖਿਆ ਜਾ ਰਿਹਾ ਹੈ। ਬਜ਼ਾਰਾਂ ਵਿਚ ਜਿੱਥੇ ਦੁਪਹਿਰ ਦੇ ਸਮੇਂ ਸੁਨ ਪਸਰ ਜਾਂਦੀ ਹੈ ,ਉੱਥੇ ਹੀ ਸੜਕਾਂ ਉਪਰ ਵੀ ਆਵਾਜਾਈ ਵਿਚ ਭਾਰੀ ਕਮੀ ਆ ਜਾਂਦੀ ਹੈ। ਇਸ ਗਰਮੀ ਦਾ ਪ੍ਰਭਾਵ ਫ਼ਸਲਾਂ ਉਪਰ ਵੀ ਬਹੁਤ ਜ਼ਿਆਦਾ ਪੈ ਰਿਹਾ ਹੈ।
ਪੰਜਾਬ ਦੇ ਮੌਸਮ ਬਾਰੇ ਹੁਣ ਵੱਡਾ ਅਲਰਟ ਜਾਰੀ ਹੋਇਆ ਹੈ ਜਿਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਮੌਸਮ ਵਿਭਾਗ ਵੱਲੋਂ ਜਿਥੇ ਸਮੇਂ-ਸਮੇਂ ਤੇ ਮੌਸਮ ਸਬੰਧੀ ਜਾਣਕਾਰੀ ਮੁਹਇਆ ਕਰਵਾਈ ਜਾਂਦੀ ਹੈ ਉਥੇ ਹੀ ਆਉਣ ਵਾਲੇ ਦਿਨਾ ਬਾਰੇ ਜਾਣਕਾਰੀ ਦਿੱਤੀ ਗਈ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਗੜਬੜੀ ਵਾਲੀਆਂ ਪੱਛਮੀ ਹਵਾ ਅਤੇ ਸਥਾਨਕ ਕਾਰਕਾਂ ਕਾਰਨ ਦਿੱਲੀ ,ਪੱਛਮੀ ਉੱਤਰ ਪ੍ਰਦੇਸ਼,ਪੰਜਾਬ ਤੇ ਰਾਜਸਥਾਨ ਵਿੱਚ ਅਗਲੇ ਕੁੱਝ ਦਿਨਾਂ ਤੱਕ ਤੇਜ਼ ਹਵਾਵਾਂ ਨਾਲ ਝੱਖੜ ਚੱਲ ਸਕਦਾ ਹੈ ਉਥੇ ਹੀ ਕਈ ਜਗਾ ਤੇ ਭਾਰੀ ਬਾਰਸ਼ ਹੋ ਸਕਦੀ ਹੈ, ਇਸ ਤੋਂ ਇਲਾਵਾ ਗਰਜ ਚਮਕ ਹੋਣ ਦੀ ਵੀ ਸੰਭਾਵਨਾ ਦੱਸੀ ਗਈ ਹੈ ਪਰ ਮਾਨਸੂਨ ਦੀ ਬਾਰਸ਼ ਹੋਣ ਵਿੱਚ ਘੱਟੋ ਘੱਟ ਇੱਕ ਹਫਤਾ ਹੋਰ ਇੰਤਜ਼ਾਰ ਕਰਨਾ ਪਵੇਗਾ।
ਦੱਖਣੀ ਤੇ ਪੱਛਮੀ ਸੂਬਿਆਂ ਵਿੱਚ ਵੀ ਮੌਨਸੂਨ ਦੀ ਬਾਰਸ਼ ਜੁਲਾਈ ਦੇ ਪਹਿਲੇ ਹਫਤੇ ਤੋਂ ਬਾਅਦ ਹੀ ਰਫਤਾਰ ਫੜੇਗੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਹਵਾਵਾਂ ਨੇ ਮੌਸਮ ਦਾ ਰਾਹ ਰੋਕ ਲਿਆ ਹੈ ਜਿਸ ਕਾਰਨ ਬੱਦਲਾਂ ਦੀ ਰਫਤਾਰ ਰੁਕੀ ਹੋਈ ਹੈ ਇਨ੍ਹਾਂ ਖੇਤਰਾਂ ਵਿੱਚ ਮਾਨਸੂਨ ਪੁੱਜਣ ਵਿੱਚ ਇਸ ਸਮੇਂ ਇੱਕ ਹਫਤੇ ਦਾ ਸਮਾਂ ਹੋਰ ਲੱਗੇਗਾ।
ਦੇਸ਼ ਦੇ ਪੂਰਬੀ ਖੇਤਰਾਂ ਨੂੰ ਛੱਡ ਕੇ ਬਾਕੀ ਹਿੱਸੇ ਵਿੱਚ ਵੀ ਮੌਨਸੂਨ ਦੀ ਰਫ਼ਤਾਰ ਹੌਲੀ ਰਹੇਗੀ। ਰਾਜਧਾਨੀ ਦਿੱਲੀ ਤੇ ਐਨ ਸੀ ਆਰ ਸਮੇਤ ਪੱਛਮੀ ਉੱਤਰ ਪ੍ਰਦੇਸ਼ ਹਰਿਆਣਾ ਪੰਜਾਬ ਤੇ ਰਾਜਸਥਾਨ ਵਿੱਚ ਮੌਨਸੂਨ ਦੀ ਬੇਰੁਖੀ ਹੁਣ ਭਾਰੀ ਪੈਣ ਲੱਗੀ ਹੈ। ਬਰਸਾਤ ਦਾ ਨਾ ਹੋਣਾ ਜਿੱਥੇ ਖੇਤੀ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ ਉਥੇ ਹੀ ਹਵਾ ਵਿੱਚ ਨਮੀ ਤੇ ਗਰਮੀ ਵਧਣ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ।
Previous Postਕੇਂਦਰ ਸਰਕਾਰ ਵਲੋਂ ਹੋ ਗਿਆ ਇਹ ਐਲਾਨ, ਇਹਨਾਂ ਲੋਕਾਂ ਚ ਛਾਈ ਖੁਸ਼ੀ – ਤਾਜਾ ਵੱਡੀ ਖਬਰ
Next Postਕਨੇਡਾ ਚ ਪੰਜਾਬੀ ਕੋਲੋਂ ਹੋਈ ਇਸ ਇਕ ਗ਼ਲਤੀ ਨੇ ਲਈ 3 ਪੀੜੀਆਂ ਦੀ ਜਾਨ